ਤਰਨਤਾਰਨ ''ਚ ਲੁਟੇਰਿਆਂ ਦੀ ਦਹਿਸ਼ਤ, ਬੈਂਕ ਮੁਲਾਜ਼ਮ ਕੋਲੋਂ ਨਕਦੀ ਤੇ ਖੋਹਿਆ ਮੋਬਾਇਲ
Friday, Jun 02, 2023 - 11:45 AM (IST)

ਝਬਾਲ (ਨਰਿੰਦਰ)- ਇਲਾਕਾ ਝਬਾਲ ਵਿਖੇ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਨਿੱਤ ਦਿਨ ਕੋਈ ਨਾ ਕੋਈ ਘਟਨਾ ਲਗਾਤਾਰ ਵਾਪਰ ਰਹੀ ਹੈ। ਬੀਤੀ ਰਾਤ ਇਕ ਝਬਾਲ ਦਾ ਵਸਨੀਕ ਨੌਜਵਾਨ ਜੋ ਪ੍ਰਾਈਵੇਟ ਬੈਂਕ ’ਚ ਸਰਵਿਸ ਕਰਦਾ, ਘਰ ਨੂੰ ਪਰਤਦਿਆਂ ਇਨ੍ਹਾਂ ਹਥਿਆਰਬੰਦ ਨੌਜਵਾਨਾਂ ਦਾ ਸ਼ਿਕਾਰ ਹੋ ਗਿਆ।
ਇਹ ਵੀ ਪੜ੍ਹੋ- ਅਮਰੀਕਾ 'ਚ ਰਾਹੁਲ ਗਾਂਧੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੀਤੀ ਟਿੱਪਣੀ 'ਤੇ SGPC ਦਾ ਤਿੱਖਾ ਪ੍ਰਤੀਕਰਮ
ਥਾਣਾ ਝਬਾਲ ਵਿਖੇ ਦਿੱਤੀ ਲਿਖਤੀ ਸ਼ਿਕਾਇਤ ’ਚ ਲਖਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਝਬਾਲ ਜੋ ਕਿ ਇਕ ਪ੍ਰਾਈਵੇਟ ਬੈਂਕ ’ਚ ਨੌਕਰੀ ਕਰਦਾ ਨੇ ਦੱਸਿਆ ਕਿ ਰਾਤ ਤਕਰੀਬਨ 10.30 ਵਜੇ ਉਹ ਮੋਟਰਸਾਈਕਲ ’ਤੇ ਤਰਨਤਾਰਨ ਤੋਂ ਝਬਾਲ ਆਪਣੇ ਘਰ ਨੂੰ ਆ ਰਿਹਾ ਸੀ ਕਿ ਝਬਾਲ ਤੋਂ ਪਿੱਛੇ ਮੋੜ ਬਾਬਾ ਸਿਧਾਣਾ ਨੇੜੇ ਉਸ ਨੂੰ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਜਿਨ੍ਹਾਂ ਕੋਲ ਪਿਸਤੌਲ ਸਨ ਨੇ ਜ਼ਬਰਦਸਤੀ ਰੋਕ ਕੇ ਉਸ ਕੋਲੋਂ ਪਿਸਤੌਲ ਦੀ ਨੌਕ ’ਤੇ 1800 ਰੂਪੈ ਨਕਦ ਅਤੇ ਇਕ ਮੋਬਾਇਲ ਖੋਹ ਲਿਆ ਤੇ ਮੋਟਰਸਾਈਕਲ ’ਤੇ ਫਰਾਰ ਹੋ ਗਏ। ਜਿਸ ਸਬੰਧੀ ਉਸ ਨੇ ਥਾਣਾ ਝਬਾਲ ਵਿਖੇ ਦਰਖਾਸਤ ਦੇ ਦਿੱਤੀ ਹੈ, ਜਿਸ ਦੇ ਆਧਾਰ ’ਤੇ ਪੁਲਸ ਕਾਰਵਾਈ ਕਰ ਰਹੀ ਹੈ। ਇਲਾਕੇ ਦੇ ਲੋਕਾਂ ਵਲੋਂ ਐੱਸ. ਐੱਸ. ਪੀ. ਤਰਨਤਾਰਨ ਕੋਲੋਂ ਪੁਰਜ਼ੋਰ ਮੰਗ ਹੈ ਕਿ ਇਲਾਕੇ ’ਚ ਚੱਲ ਰਹੇ ਨਸ਼ਿਆਂ ਦੇ ਕਾਰੋਬਾਰ ਅਤੇ ਲੁੱਟਾਂ-ਖੋਹਾਂ ਨੂੰ ਰੋਕਿਆ ਜਾਵੇ ਤਾਂ ਕਿ ਲੋਕਾਂ ’ਚ ਫ਼ੈਲੀ ਦਹਿਸ਼ਤ ਖ਼ਤਮ ਹੋਵੇ।
ਇਹ ਵੀ ਪੜ੍ਹੋ- ਤੰਬਾਕੂ ਦੀ ਗ੍ਰਿਫ਼ਤ ’ਚ ਪੰਜਾਬ, 13 ਸਾਲ ਦੀ ਉਮਰ ਤੋਂ ਲੈ ਕੇ ਬਜ਼ੁਰਗ ਤੱਕ ਹੋਏ ਕੈਂਸਰ ਦਾ ਸ਼ਿਕਾਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।