ਪਸ਼ੂਆਂ ਵਾਲੀ ਕੁੱਲੀ ਨੂੰ ਅੱਗ ਲਗਾ ਕੇ ਸਾੜਨ ਵਾਲੇ ਦੋ ਭਰਾਵਾਂ ਦੇ ਖ਼ਿਲਾਫ਼ ਮਾਮਲਾ ਦਰਜ

Friday, Apr 12, 2024 - 05:02 PM (IST)

ਪਸ਼ੂਆਂ ਵਾਲੀ ਕੁੱਲੀ ਨੂੰ ਅੱਗ ਲਗਾ ਕੇ ਸਾੜਨ ਵਾਲੇ ਦੋ ਭਰਾਵਾਂ ਦੇ ਖ਼ਿਲਾਫ਼ ਮਾਮਲਾ ਦਰਜ

ਗੁਰਦਾਸਪੁਰ/ਦੀਨਾਨਗਰ(ਵਿਨੋਦ,ਹਰਜਿੰਦਰ ਸਿੰਘ ਗੋਰਾਇਆ)-ਪਸ਼ੂਆਂ ਵਾਲੀ ਕੁੱਲੀ ਨੂੰ ਅੱਗ ਲਗਾ ਕੇ ਸਾੜਨ ਵਾਲੇ ਦੋ ਭਰਾਵਾਂ ਦੇ ਖ਼ਿਲਾਫ਼ ਪੁਰਾਣਾ ਸ਼ਾਲਾ ਪੁਲਸ ਨੇ ਧਾਰਾ 435,506 ਦੇ ਤਹਿਤ ਮਾਮਲਾ ਦਰਜ ਕੀਤਾ ਹੈ।ਇਸ ਸਬੰਧੀ ਵਿਜੇ ਕੁਮਾਰ ਪੁੱਤਰ ਦੇਸ ਰਾਜ ਵਾਸੀ ਹਬੀਬਪੁਰ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦਾ ਦੋਸ਼ੀ ਦੇਵ ਰਾਜ ਅਤੇ ਭੋਲਾ ਨਾਥ ਪੁੱਤਰਾਨ ਸ਼ੰਕਰ ਦਾਸ ਵਾਸੀਆਨ ਹਬੀਬਪੁਰ ਦੇ ਨਾਲ ਜ਼ਮੀਨ ਦੀ ਤਕਸੀਮ ਸਬੰਧੀ ਕੋਰਟ ਕੇਸ ਚੱਲ ਰਿਹਾ ਹੈ।

ਇਹ ਵੀ ਪੜ੍ਹੋ- ਵਿਦੇਸ਼ੋਂ ਆਈ 40 ਦਿਨਾਂ ਬਾਅਦ ਨੌਜਵਾਨ ਦੀ ਮ੍ਰਿਤਕ ਦੇਹ, ਪੁੱਤ ਦੀ ਲਾਸ਼ ਨੂੰ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

 ਦੋਸ਼ੀ ਅਕਸਰ ਉਸ ਦੇ ਪਰਿਵਾਰ ਨਾਲ ਤੂੰ-ਤੂੰ ਮੈਂ-ਮੈਂ ਕਰਦੇ ਰਹਿੰਦੇ ਹਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹਿੰਦੇ ਹਨ। ਉਸ ਦਾ ਘਰ ਪਿੰਡ ਤੋਂ ਬਾਹਰ ਖੇਤਾਂ ਵਿਚ ਹੈ ਅਤੇ ਘਰ ਦੇ ਅਗਲੇ ਪਾਸੇ ਪਸ਼ੂਆਂ ਵਾਸਤੇ ਇਕ ਕੁੱਲੀ ਕਾਫ਼ੀ ਲੰਮੇ ਸਮੇਂ ਬਣਾਈ ਹੋਈ ਸੀ। ਬੀਤੇ ਦਿਨੀਂ ਦੋਸ਼ੀਆਂ ਨੇ ਤਹਿਸ ਵਿਚ ਆ ਕੇ ਉਸ ਦੀ ਕੁੱਲੀ ਨੂੰ ਅੱਗ ਲਗਾ ਦਿੱਤੀ। ਜਿਸ ਨਾਲ ਉਸ ਦੀ ਕੁੱਲੀ ਸੜ ਕੇ ਸੁਆਹ ਹੋ ਗਈ ਅਤੇ ਕੁੱਲੀ ਨੇੜੇ ਲੱਗੀ ਪਾਣੀ ਵਾਲੀ ਮੋਟਰ ਵੀ ਅੱਗ ਨਾਲ ਸੜ ਗਈ। ਏ.ਐੱਸ.ਆਈ ਮਨਜੀਤ ਸਿੰਘ ਨੇ ਦੱਸਿਆ ਕਿ ਵਿਜੇ ਕੁਮਾਰ ਦੇ ਬਿਆਨਾਂ ’ਤੇ ਦੇਵ ਰਾਜ, ਭੋਲਾ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ

ਇਹ ਵੀ ਪੜ੍ਹੋ-  ਕਸਟਮ ਵਿਭਾਗ ਦੀ ਵੱਡੀ ਕਾਰਵਾਈ: ਸ਼ਾਰਜਾਹ ਤੋਂ ਅੰਮ੍ਰਿਤਸਰ ਪੁੱਜੀ ਫਲਾਈਟ 'ਚੋਂ 51 ਲੱਖ ਰੁਪਏ ਦਾ ਸੋਨਾ ਜ਼ਬਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News