ਖਡੂਰ ਸਾਹਿਬ ਦੇ ਸਮਾਜਸੇਵੀ ਤੇ ਸਬਜ਼ੀ ਵਿਕਰੇਤਾ ''ਤੇ 50 ਲੱਖ ਦੀ ਫਿਰੌਤੀ ਮੰਗਣ ਦੇ ਦੋਸ਼ਾਂ ਹੇਠ ਮਾਮਲਾ ਦਰਜ
Sunday, Sep 28, 2025 - 05:31 PM (IST)

ਖਡੂਰ ਸਾਹਿਬ (ਗਿੱਲ)– ਖਡੂਰ ਸਾਹਿਬ ਦੇ ਇੱਕ ਬੁੱਕ ਡਿਪੂ ਮਾਲਕ ਅਤੇ ਉਸਦੀ ਪਤਨੀ ਨੂੰ ਪਿਛਲੇ ਕਈ ਦਿਨਾਂ ਤੋਂ ਧਮਕੀ ਭਰੇ ਫ਼ੋਨ ਆ ਰਹੇ ਸਨ, ਜਿਸ ਕਾਰਨ ਪਰਿਵਾਰ ਸਹਿਮ 'ਚ ਜੀਵਨ ਬਿਤਾ ਰਿਹਾ ਸੀ। ਇਹ ਮਾਮਲਾ ਜਦੋਂ ਪੁਲਿਸ ਕੋਲ ਪਹੁੰਚਿਆ ਤਾਂ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਬੁੱਕ ਡਿਪੂ ਮਾਲਕ ਰਣਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਖਡੂਰ ਸਾਹਿਬ ਦੇ ਉਘੇ ਸਮਾਜਸੇਵੀ ਗੁਰਦੇਵ ਸਿੰਘ ਉਰਫ਼ ਗੋਲਡੀ ਅਤੇ ਇੱਕ ਸਬਜ਼ੀ ਵਿਕਰੇਤਾ ਸਤਨਾਮ ਸਿੰਘ ਉਰਫ਼ ਨਾਮੀ ਖ਼ਿਲਾਫ਼ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ਾਂ ਹੇਠ ਧਾਰਾ 173 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਵੱਲੋਂ ਗੈਂਗਸਟਰਾਂ 'ਤੇ ਸ਼ਿਕੰਜਾ ਕਸਣ ਦੀ ਤਿਆਰੀ, DGP ਵੱਲੋਂ ਸਪੈਸ਼ਲ ਹੈਲਪਲਾਈਨ ਨੰਬਰ ਜਾਰੀ
ਦੱਸਣਯੋਗ ਹੈ ਕਿ ਗੁਰਦੇਵ ਸਿੰਘ ਉਰਫ਼ ਗੋਲਡੀ ਖਡੂਰ ਸਾਹਿਬ ਵਿੱਚ ਸਮਾਜਸੇਵਾ ਦੇ ਕਾਰਜਾਂ ਲਈ ਜਾਣਿਆ ਜਾਂਦਾ ਸੀ। ਉਹ ਕੁੜੀਆਂ ਅਤੇ ਔਰਤਾਂ ਦੀ ਭਲਾਈ ਦੇ ਕੰਮਾਂ 'ਚ ਅੱਗੇ ਰਹਿੰਦਾ ਸੀ, ਕਈਆਂ ਦੇ ਘਰ ਬਣਵਾਉਣ ਤੇ ਵਿਆਹ ਸਮਾਰੋਹਾਂ ਵਿੱਚ ਵੀ ਯੋਗਦਾਨ ਪਾਉਂਦਾ ਸੀ। ਸਮਾਜ ਸੇਵੀ ਦੇ ਕਾਂਗਰਸ ਪਾਰਟੀ ਦੇ ਕਈ ਵੱਡੇ ਨੇਤਾਵਾਂ ਨਾਲ ਵੀ ਨੇੜਲੇ ਸਬੰਧ ਸਨ। ਇਸ ਦੌਰਾਨ ਪੁਲਸ ਵੱਲੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ‘ਤੂੰ ਫਾਰਚੂਨਰ ਗੱਡੀ ਬੁੱਕ ਕਰਾਈ ਹੈ, 1 ਕਰੋੜ ਦੇ ਨਹੀਂ ਤਾਂ...', ਗੈਂਗਸਟਰ ਨੇ ਸਮਾਜ ਸੇਵੀ ਨੂੰ ਦਿੱਤੀ ਧਮਕੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8