ਨਸ਼ੇ ਨੇ ਉਜਾੜਿਆ ਇਕ ਹੋਰ ਪਰਿਵਾਰ, ਟੀਕਾ ਲਗਾਉਣ ਕਾਰਨ ਵਿਅਕਤੀ ਦੀ ਮੌਤ

Saturday, Oct 04, 2025 - 01:55 PM (IST)

ਨਸ਼ੇ ਨੇ ਉਜਾੜਿਆ ਇਕ ਹੋਰ ਪਰਿਵਾਰ, ਟੀਕਾ ਲਗਾਉਣ ਕਾਰਨ ਵਿਅਕਤੀ ਦੀ ਮੌਤ

ਤਰਨਤਾਰਨ (ਸੁਖਦੇਵ)- ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿੱਚ ਹਰ ਰੋਜ਼ ਨਸ਼ੇ ਦੀ ਓਵਰਡੋਜ਼ ਨਾਲ ਨੋਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸੇ ਤਰ੍ਹਾਂ ਦਾ ਹੀ ਅੱਜ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਵੱਡਾ ਹਾਦਸਾ, ਮਾਂ-ਪੁੱਤ ਸਣੇ 3 ਜਣਿਆਂ ਦੀ ਦਰਦਨਾਕ ਮੌਤ

ਦੱਸ ਦੇਈਏ ਕਿ ਫਤਿਆਬਾਦ ਨੇੜੇ ਮੁਹੱਲਾ ਚੰਡੀਗੜ੍ਹ ਦਾ ਵਸਨੀਕ ਲਵਦੀਪ ਸਿੰਘ ਪੁੱਤਰ ਮੁਖਤਿਆਰ ਸਿੰਘ ਉਮਰ ਤਕਰੀਬਨ 35 ਸਾਲ ਜੋ ਮਾੜੀ ਸੰਗਤ ਵਿੱਚ ਰਲ ਕੇ ਨਸ਼ੇ ਕਰਨ ਦਾ ਆਦੀ ਹੋ ਗਿਆ ਸੀ, ਜਿਸ ਨੇ ਘਰੋਂ ਬਾਹਰ ਜਾ ਕੇ ਨਸ਼ੇ ਦਾ ਟੀਕਾ ਲਗਾ ਲਿਆ ਅਤੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਨੇੜੇ ਹੋਟਲ ‘ਚ ਚੱਲੀਆਂ ਗੋਲੀਆਂ, ਕਾਊਂਟਰ ‘ਤੇ ਬੈਠੇ ਨੌਜਵਾਨ ‘ਤੇ ਕੀਤਾ ਹਮਲਾ

ਪਰਿਵਾਰਕ ਮੈਂਬਰਾਂ ਨੇ ਮੀਡੀਆ ਸਾਹਮਣੇ ਪੁਲਸ 'ਤੇ ਗੰਭੀਰ ਇਲਜ਼ਾਮ ਲਾਉਂਦੇ ਹੋਏ ਦੱਸਿਆ ਕਿ ਸਾਡੇ ਪਿੰਡ 'ਚ ਸ਼ਰੇਆਮ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ, ਪਰ ਪੁਲਸ ਨੂੰ ਦੱਸਣ ਦੇ ਬਾਵਜੂਦ ਵੀ ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ।

ਇਹ ਵੀ ਪੜ੍ਹੋ-ਪੰਜਾਬ 'ਚ ਖ਼ਤਰੇ ਦੀ ਘੰਟੀ, ਰਾਵੀ ਦਰਿਆ ’ਚ ਫਿਰ ਛੱਡਿਆ ਪਾਣੀ, ਲੋਕਾਂ ਨੂੰ ਉੱਚੀਆਂ ਥਾਂਵਾਂ ’ਤੇ ਜਾਣ ਦੀ ਅਪੀਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News