ਸੋਸ਼ਲ ਮੀਡੀਆ ’ਤੇ ਪੋਸਟ ਨੂੰ ਲੈ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, 9 ਖਿਲਾਫ ਕੇਸ ਦਰਜ
Friday, Oct 10, 2025 - 03:46 PM (IST)

ਤਰਨਤਾਰਨ (ਰਮਨ)-ਥਾਣਾ ਹਰੀਕੇ ਦੇ ਅੰਦਰ ਆਉਂਦੇ ਪਿੰਡ ਬੁਰਜ ਪੂਹਲਾ ’ਚ ਸੋਸ਼ਲ ਮੀਡੀਆ ਉੱਤੇ ਪੋਸਟ ਪਾਉਣ ਨੂੰ ਲੈ ਕੇ ਹਥਿਆਰਾਂ ਨਾਲ ਲੈਸ 9 ਨੌਜਵਾਨਾਂ ਵੱਲੋਂ ਇਕ ਨੌਜਵਾਨ ’ਤੇ ਜਾਨਲੇਵਾ ਹਮਲਾ ਕਰ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਘਟਨਾ ਦੌਰਾਨ ਜ਼ਖਮੀ ਨੂੰ ਬਚਾਉਣ ਆਏ ਉਸ ਦੇ ਚਾਚੇ ਉੱਤੇ ਵੀ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਦੋਵਾਂ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ਵਿਚ ਥਾਣਾ ਹਰੀਕੇ ਦੀ ਪੁਲਸ ਨੇ 9 ਵਿਅਕਤੀਆਂ ਖਿਲਾਫ ਕੇਸ ਦਰਜ ਕਰ ਗ੍ਰਿਫਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮਾਂ ਨੂੰ ਲੈ ਕੇ ਕੈਬਨਿਟ ਮੰਤਰੀਆਂ ਦੀ ਅਹਿਮ ਮੀਟਿੰਗ
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਜ਼ਖਮੀ ਅੰਮ੍ਰਿਤਪਾਲ ਸਿੰਘ ਵਾਸੀ ਬੁਰਜ ਪੂਹਲਾ ਨੇ ਦੱਸਿਆ ਕਿ ਮਨਿੰਦਰ ਸਿੰਘ ਉਰਫ ਗਿਆਨੀ, ਰਾਹੁਲ ਸਿੰਘ ਉਰਫ ਆਂਡਾ, ਪ੍ਰਿੰਸ ਪੁੱਤਰ ਰਿੰਕੂ ਵਾਸੀ ਬੁਰਜ ਪੂਹਲਾ ਉਸਦੇ ਨਾਲ ਪੜ੍ਹਦੇ ਸਨ। ਅੰਮ੍ਰਿਤਪਾਲ ਨੇ ਦੱਸਿਆ ਕਿ ਮਨਿੰਦਰ ਸਿੰਘ, ਰਾਹੁਲ , ਪ੍ਰਿੰਸ ਅਤੇ ਅਰਸ਼ ਆਪਣੇ 5 ਅਣਪਛਾਤੇ ਵਿਅਕਤੀ ਹਥਿਆਰਾਂ ਨਾਲ ਉਸਦਾ ਰਸਤਾ ਰੋਕ ਲਿਆ। ਮਨਿੰਦਰ ਸਿੰਘ ਨੇ ਲਲਕਾਰਾ ਮਾਰਦਿਆਂ ਕਿਹਾ ਕਿ ‘ਅੱਜ ਇੰਸਟਾਗ੍ਰਾਮ ’ਤੇ ਬਰਾਬਰੀ ਕਰਨ ਦਾ ਮਜ਼ਾ ਦੱਸਦੇ ਹਾਂ। ਇਸ ਤੋਂ ਬਾਅਦ ਰਾਹੁਲ ਸਿੰਘ ਨੇ ਆਪਣੇ ਹੱਥ ਵਿਚ ਫੜ੍ਹੇ ਦਾਤਰ ਨਾਲ, ਉਸਦੇ ਸਿਰ ’ਤੇ ਵਾਰ ਕੀਤਾ, ਜੋ ਉਸਦੇ ਸਿਰ ਦੇ ਵਿਚਕਾਰ ਲੱਗਾ।
ਇਹ ਵੀ ਪੜ੍ਹੋ- ਗੁਰਦਾਸਪੁਰ ਵਾਸੀਆਂ ਲਈ ਵੱਡੇ ਹੁਕਮ, ਤਿਉਹਾਰਾਂ ਦੇ ਮੱਦੇਨਜ਼ਰ ਲੱਗੀਆਂ ਪਾਬੰਦੀਆਂ
ਮਨਿੰਦਰ ਸਿੰਘ ਨੇ ਵੀ ਆਪਣੇ ਦਾਤਰ ਨਾਲ ਸਿਰ ’ਤੇ ਵਾਰ ਕੀਤਾ, ਜਦਕਿ ਹੋਰ ਅਣਪਛਾਤੇ ਵਿਅਕਤੀਆਂ ਨੇ ਵੀ ਹਮਲੇ ਵਿਚ ਸਿਰ ’ਤੇ ਸੱਟਾਂ ਮਾਰੀਆਂ। ਅੰਮ੍ਰਿਤਪਾਲ ਨੇ ਦੱਸਿਆ ਕਿ ਇਸ ਦੌਰਾਨ ਉਸਨੂੰ ਨੂੰ ਬਚਾਉਣ ਲਈ ਜਦੋਂ ਉਸਦਾ ਚਾਚਾ ਜਗਜੀਤ ਸਿੰਘ ਅੱਗੇ ਆਇਆ ਤਾਂ ਪ੍ਰਿੰਸ ਨੇ ਆਪਣੇ ਦਾਤਰ ਨਾਲ ਉਸਦੇ ਸਿਰ ’ਤੇ ਵੀ ਵਾਰ ਕੀਤਾ। ਦੋਵੇਂ ਜ਼ਖ਼ਮੀ ਖੂਨ ਨਾਲ ਲੱਥਪੱਥ ਹੋ ਕੇ ਜ਼ਮੀਨ ’ਤੇ ਡਿੱਗ ਪਏ। ਹਮਲੇ ਤੋਂ ਬਾਅਦ ਸਾਰੇ ਹਮਲਾਵਰ ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ। ਪਿੰਡ ਦੇ ਹੋਰ ਲੋਕਾਂ ਨੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਅਤੇ ਪੁਲਸ ਨੂੰ ਇਸ ਦੀ ਇਤਲਾਹ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਹਰੀਕੇ ਦੇ ਏ.ਐੱਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਉਕਤ 9 ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ-ਕੇਂਦਰੀ ਸਰਕਾਰ ਦਾ ਅੰਮ੍ਰਿਤਸਰ ਵਾਸੀਆਂ ਲਈ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8