ਨਾਬਾਲਗ ਈਸਾਈ ਕੁੜੀ ਦਾ ਜ਼ਬਰੀ ਧਰਮ ਬਦਲ ਕੇ ਵਿਆਹ ਕਰਵਾਉਣ ਦੋਸ਼ ’ਚ 3 ਵਿਰੁੱਧ ਮਾਮਲਾ ਦਰਜ

04/12/2024 10:39:45 AM

ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)-ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸ਼ੇਖੂਪੁਰਾ ਜ਼ਿਲ੍ਹੇ ਦੇ ਫ਼ਿਰੋਜ਼ਵਾਲਾ ਇਲਾਕੇ ’ਚ 11 ਸਾਲਾ ਈਸਾਈ ਕੁੜੀ ਦਾ ਜ਼ਬਰਦਸਤੀ ਧਰਮ ਬਦਲ ਕੇ ਉਸ ਨਾਲ ਵਿਆਹ ਕਰਵਾਉਣ ਦੇ ਦੋਸ਼ ’ਚ 3 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੰਜਾਬ ਦੇ ਘੱਟਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਇਸ ਚਿੰਤਾਜਨਕ ਘਟਨਾ ’ਤੇ ਪ੍ਰਤੀਕਿਰਿਆ ਦਿੰਦਿਆਂ ਤੁਰੰਤ ਕਾਰਵਾਈ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ-  ਕਸਟਮ ਵਿਭਾਗ ਦੀ ਵੱਡੀ ਕਾਰਵਾਈ: ਸ਼ਾਰਜਾਹ ਤੋਂ ਅੰਮ੍ਰਿਤਸਰ ਪੁੱਜੀ ਫਲਾਈਟ 'ਚੋਂ 51 ਲੱਖ ਰੁਪਏ ਦਾ ਸੋਨਾ ਜ਼ਬਤ

ਜਾਣਕਾਰੀ ਅਨੁਸਾਰ ਫਿਰੋਜ਼ਵਾਲਾ ਦੇ ਰਹਿਣ ਵਾਲੇ ਸਲੀਮ ਮਸੀਹ ਨੇ ਦੱਸਿਆ ਕਿ ਬੀਤੇ ਦਿਨ ਸਥਾਨਕ ਥਾਣੇ ਦੇ ਅਧਿਕਾਰੀ ਉਸ ਦੇ ਘਰ ਆਏ ਅਤੇ ਉਸ ਨੂੰ ਅਗਲੇ ਦਿਨ ਆਪਣੀ ਧੀ ਸਮੇਤ ਫ਼ਿਰੋਜ਼ਵਾਲਾ ਅਦਾਲਤ ’ਚ ਪੇਸ਼ ਹੋਣ ਲਈ ਕਿਹਾ। ਆਪਣੀ ਧੀ ਅਤੇ ਕਈ ਰਿਸ਼ਤੇਦਾਰਾਂ ਨਾਲ ਅਦਾਲਤ ’ਚ ਪੇਸ਼ ਹੋਇਆ ਮਸੀਹ ਇਹ ਜਾਣ ਕੇ ਹੈਰਾਨ ਰਹਿ ਗਿਆ ਕਿ ਉਸ ਦੇ ਸਾਬਕਾ ਗੁਆਂਢੀ ਇਮਰਾਨ ਸਰਫਰਾਜ਼ ਨੇ ਉਸ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਮਸੀਹ ਨੇ ਖੁਲਾਸਾ ਕੀਤਾ ਕਿ ਸਰਫਰਾਜ਼ ਨੇ ਅਦਾਲਤ ’ਚ ਮੇਰੀ ਧੀ ਦਾ ਜਨਮ ਸਰਟੀਫਿਕੇਟ ਪੇਸ਼ ਕੀਤਾ, ਜਿਸ ’ਚ ਉਸ ਦੀ ਉਮਰ 18 ਸਾਲ ਦੱਸੀ ਗਈ ਹੈ। ਹੈਰਾਨੀ ਦੀ ਗੱਲ ਹੈ ਕਿ ਅਰਜ਼ੀ ਦੇ ਨਾਲ 10 ਅਕਤੂਬਰ 2023 ਦਾ ਨਿਕਾਹ ਸਰਟੀਫਿਕੇਟ ਵੀ ਨੱਥੀ ਕੀਤਾ ਗਿਆ ਸੀ, ਜਿਸ ਦੇ ਆਧਾਰ ’ਤੇ ਸਰਫਰਾਜ਼ ਨੇ ਮੇਰੀ ਧੀ’ਤੇ ਆਪਣਾ ਅਧਿਕਾਰ ਸਾਬਤ ਕਰਦੇ ਹੋਏ ਅਦਾਲਤ ਤੋਂ ਧੀ ਨੂੰ ਆਪਣੇ ਨਾਲ ਲਿਜਾਣ ਦੀ ਇਜਾਜ਼ਤ ਮੰਗੀ। ਜਦੋਂ ਕਿ ਉਸ ਦੀ ਧੀ ਦੀ ਉਮਰ ਸਿਰਫ਼ 11 ਸਾਲ ਹੈ।

ਇਹ ਵੀ ਪੜ੍ਹੋ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 'ਚ ਬੈਠੇ ਵਿਅਕਤੀ ਦੀ ਨਸ਼ਾ ਕਰਦੇ ਵੀਡੀਓ ਵਾਇਰਲ, ਅਕਾਲ ਤਖ਼ਤ ਵਲੋਂ ਸਖ਼ਤ ਨੋਟਿਸ

ਸਲੀਮ ਮਸੀਹ ਨੇ ਦੱਸਿਆ ਕਿ ਉਸ ਦੀ ਕੁੜੀ ਦਾ ਧਰਮ ਪਰਿਵਰਤਨ ਕਦੋਂ ਹੋਇਆ ਅਤੇ ਉਸ ਦਾ ਵਿਆਹ ਕਦੋਂ ਹੋਇਆ, ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ। ਪੁਲਸ ਨੇ ਤੁਰੰਤ ਸਰਫਰਾਜ਼ ਦੇ ਨਾਲ ਮੇਰੀ ਦੀ ਧੀ ਨੂੰ ਭੇਜ ਦਿੱਤਾ। ਅਦਾਲਤ ਨੇ ਵੀ ਇਸ ਸਬੰਧ ’ਚ ਸਰਫਰਾਜ਼ ਦੇ ਹੱਕ ਵਿਚ ਫੈਸਲਾ ਦਿੱਤਾ ਹੈ। ਫਿਲਹਾਲ ਪੁਲਸ ਨੇ ਸਰਫਰਾਜ਼ ਦੇ ਨਾਲ-ਨਾਲ ਉਸ ਦੇ ਪਿਤਾ ਅਤੇ ਮਾਂ ਖ਼ਿਲਾਫ਼ ਇਕ ਨਾਬਾਲਗ ਨੂੰ ਅਗਵਾ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ, ਜਦਕਿ ਮਾਮਲੇ ’ਚ ਕੋਈ ਹੋਰ ਧਾਰਾ ਸ਼ਾਮਲ ਨਹੀਂ ਕੀਤੀ ਗਈ ਹੈ।

ਇਹ ਵੀ ਪੜ੍ਹੋ- 'ਈਦ' ਮੌਕੇ ਮੰਤਰੀ ਧਾਲੀਵਾਲ ਪਹੁੰਚੇ ਮਸਜਿਦ, ਮੁਸਲਿਮ ਭਾਈਚਾਰੇ ਨੂੰ ਗਲ ਲਾ ਦਿੱਤੀ ਵਧਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News