41 ਲੱਖ ਦੀ ਠੱਗੀ ਮਾਰਨ ਵਾਲੇ ਵਿਅਕਤੀ ਵਿਰੁੱਧ ਕੇਸ ਦਰਜ

Thursday, Aug 15, 2024 - 02:48 PM (IST)

41 ਲੱਖ ਦੀ ਠੱਗੀ ਮਾਰਨ ਵਾਲੇ ਵਿਅਕਤੀ ਵਿਰੁੱਧ ਕੇਸ ਦਰਜ

ਬਟਾਲਾ (ਸਾਹਿਲ)- 41 ਲੱਖ ਦੀ ਠੱਗੀ ਮਾਰਨ ਵਾਲੇ ਵਿਅਕਤੀ ਖ਼ਿਲਾਫ਼ ਥਾਣਾ ਸਿਟੀ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਦਰਖਾਸਤ ਵਿਚ ਸਿਮਰਨ ਭਾਟੀਆ ਪਤਨੀ ਸਵ. ਰਮੇਸ਼ ਭਾਟੀਆ ਵਾਸੀ ਧਰਮਪੁਰਾ ਕਾਲੋਨੀ ਬਟਾਲਾ ਨੇ ਦੱਸਿਆ ਕਿ ਕਿਰਨ ਇੰਦਰਪਾਲ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਧਰਮਪੁਰਾ ਕਾਲੋਨੀ ਬਟਾਲਾ ਨੇ ਉਸ ਨੂੰ ਆਪਣੀ ਦੁਕਾਨ ਗਹਿਣੇ ਕਰ ਕੇ 41 ਲੱਖ ਰੁਪਏ ਲੈ ਲਏ ਸਨ ਅਤੇ ਜਦੋਂ ਮੁਖਤਾਰਨਾਮੇ ’ਤੇ ਦਸਤਖ਼ਤ ਕਰਨ ਦਾ ਸਮਾਂ ਆਇਆ ਤਾਂ ਉਕਤ ਵਿਅਕਤੀ ਨੇ ਨਾ ਤਾਂ ਰਜਿਸਟਰੀ/ਕਬਜ਼ਾ ਦਿੱਤਾ ਤੇ ਨਾ ਹੀ ਮੇਰੇ ਕੋਲੋਂ ਹਾਸਲ ਕੀਤੇ 41 ਲੱਖ ਰੁਪਏ ਵਾਪਸ ਕੀਤੇ ਅਤੇ ਅਜਿਹਾ ਕਰ ਕੇ ਉਕਤ ਵਿਅਕਤੀ ਨੇ ਮੇਰੇ ਨਾਲ ਧੋਖਾਦੇਹੀ ਕਰਦਿਆਂ ਠੱਗੀ ਮਾਰੀ ਹੈ।

ਇਹ ਵੀ ਪੜ੍ਹੋ- 15 ਅਗਸਤ ਮੌਕੇ ਪੇਸ਼ਕਾਰੀ ਦੇ ਰਹੇ NCC ਦੇ ਤਿੰਨ ਵਿਦਿਆਰਥੀ ਬੇਹੋਸ਼

ਉਕਤ ਮਾਮਲੇ ਦੀ ਜਾਂਚ ਡੀ. ਆਈ. ਜੀ. ਬਾਰਡਰ ਰੇਂਜ ਅੰਮ੍ਰਿਤਸਰ ਵੱਲੋਂ ਕੀਤੇ ਜਾਣ ਤੋ ਬਾਅਦ ਐੱਸ. ਆਈ. ਬਲਵਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਥਾਣਾ ਸਿਟੀ ਵਿਚ ਕਿਰਨ ਇੰਦਰਪਾਲ ਸਿੰਘ ਵਿਰੁੱਧ ਧਾਰਾ-420 ਆਈ.ਪੀ.ਸੀ ਤਹਿਤ ਧੋਖਾਦੇਹੀ ਦਾ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਹੋਟਲ ਵਿਚ ਪੁਲਸ ਨੇ ਮਾਰਿਆ ਛਾਪਾ, ਇਤਰਾਜ਼ਯੋਗ ਹਾਲਤ 'ਚ ਫੜੇ ਮੁੰਡੇ-ਕੁੜੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News