ਕਾਰ ਖੋਹਣ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ 4 ਲੁਟੇਰੇ ਕਾਬੂ, ਨਕਦੀ ਤੇ 3 ਮੋਟਰਸਾਈਕਲ ਵੀ ਬਰਾਮਦ

Tuesday, Mar 22, 2022 - 03:02 PM (IST)

ਕਾਰ ਖੋਹਣ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ 4 ਲੁਟੇਰੇ ਕਾਬੂ, ਨਕਦੀ ਤੇ 3 ਮੋਟਰਸਾਈਕਲ ਵੀ ਬਰਾਮਦ

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਦੀਨਾਨਗਰ ਪੁਲਸ ਹੱਥ ਉਸ ਵੇਲੇ ਵੱਡੀ ਸਫ਼ਲਤਾ ਲੱਗੀ ਜਦੋਂ ਪੁਲਸ ਵੱਲੋਂ ਬੀਤੇ ਦਿਨੀਂ ਗੱਡੀ ਖੋਹ ਕੇ ਫਰਾਰ ਹੋਣ ਵਾਲੇ 4 ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ। ਪ੍ਰੈੱਸ ਕਾਨਫਰੰਸ ਕਰਦਿਆਂ ਪੁਲਸ ਨੇ ਜਾਣਕਾਰੀ ਦਿੱਤੀ ਕਿ ਬੀਤੇ ਦਿਨੀਂ ਲੁਟੇਰਿਆਂ ਵੱਲੋਂ ਦੀਨਾਨਗਰ ਘਰੋਟਾ ਮੋੜ 'ਤੇ ਇਕ ਗੱਡੀ ਖੋਹਣ ਦੀ ਵਾਰਦਾਤ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਪੁਲਸ ਨੇ 4 ਲੁਟੇਰਿਆਂ ਨੂੰ ਕਾਬੂ ਕੀਤਾ, ਜਿਨ੍ਹਾਂ ਕੋਲੋਂ 3 ਮੋਟਰਸਾਈਕਲ ਤੇ 40 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਹੋਈ। ਪੁਲਸ ਨੇ ਦੱਸਿਆ ਕਿ ਇਨ੍ਹਾਂ ਲੁਟੇਰਿਆਂ 'ਤੇ ਪਹਿਲਾਂ ਵੀ ਚੋਰੀ ਦੇ ਮੁਕੱਦਮੇ ਦਰਜ ਹਨ। ਇਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪਿੰਡ ਕੰਗ ਸਾਹਬੂ ਨੇੜੇ XUV ਹੇਠਾਂ ਆਉਣ ਕਾਰਨ ਪ੍ਰਵਾਸੀ ਵਿਅਕਤੀ ਦੀ ਮੌਤ


author

Anuradha

Content Editor

Related News