ਵਾਹਨ ਦੀ ਲਪੇਟ ’ਚ ਅਾਉਣ ਨਾਲ ਅੌਰਤ ਦੀ ਮੌਤ

Tuesday, Sep 04, 2018 - 01:36 AM (IST)

ਬਟਾਲਾ,  (ਜਗ ਬਾਣੀ ਟੀਮ)-  ਅਣਪਛਾਤੇ ਵਾਹਨ ਦੀ ਲਪੇਟ ’ਚ ਅਾਉਣ  ਨਾਲ ਅੌਰਤ ਦੀ ਮੌਤ ਹੋ ਗਈ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਦੇ ਏ. ਐੱਸ. ਆਈ. ਗੁਰਸੇਵਕ ਸਿੰਘ ਨੇ ਦੱਸਿਆ ਕਿ ਪਰਮਜੀਤ ਕੌਰ ਪਤਨੀ ਏ. ਐੱਸ. ਆਈ. ਗੁਰਦੀਪ ਸਿੰਘ ਵਾਸੀ ਗੇਟ ਵਾਲੀ ਗਲੀ, ਸ਼ੁਕਰਪੁਰਾ ਬਟਾਲਾ ਜੋ ਕਿ ਸਵੇਰੇ ਸਵਾ 5 ਵਜੇ ਦੇ ਕਰੀਬ ਘਰੋਂ ਸੈਰ ਕਰਨ ਲਈ ਰੋਡ ’ਤੇ ਆਈ ਸੀ, ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਕਰ ਕੇ ਉਕਤ ਅੌਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਜਿਸ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਜਿਥੋਂ ਉਕਤ ਅੌਰਤ ਨੂੰ ਡਾਕਟਰਾਂ ਨੇ ਹਾਲਤ ਨਾਜ਼ੁਕ ਹੁੰਦੇ ਦੇਖ ਅੰਮ੍ਰਿਤਸਰ  ਰੈਫਰ ਕਰ ਦਿੱਤਾ ਪਰ ਰਸਤੇ ’ਚ ਉਕਤ ਅੌਰਤ  ਦਮ ਤੋਡ਼ ਗਈ। ਸਮਾਚਾਰ ਲਿਖੇ ਜਾਣ ਤੱਕ ਪੁਲਸ ਕਾਰਵਾਈ ਜਾਰੀ ਸੀ। 
 


Related News