ਬੁਲੇਟ ਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ, ਮਾਸੂਮ ਸਣੇ 4 ਹੋਏ ਜ਼ਖ਼ਮੀ
Sunday, Feb 09, 2025 - 11:18 PM (IST)
![ਬੁਲੇਟ ਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ, ਮਾਸੂਮ ਸਣੇ 4 ਹੋਏ ਜ਼ਖ਼ਮੀ](https://static.jagbani.com/multimedia/2025_2image_23_17_083555010010.jpg)
ਦੀਨਾਨਗਰ (ਹਰਜਿੰਦਰ ਗੋਰਾਇਆ)- ਪੁਲਸ ਸਟੇਸ਼ਨ ਦੀਨਾਨਗਰ ਅਧੀਨ ਆਉਂਦੇ ਪਿੰਡ ਮਗਰਾਲਾ ਨੇੜੇ ਬਾਈਪਾਸ ਤੇ ਅੱਜ ਅਚਾਨਕ ਇੱਕ ਕਾਰ ਅਤੇ ਬੁਲੇਟ ਮੋਟਰਸਾਈਕਲ ਦੀ ਟੱਕਰ ਹੋਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦੌਰਾਨ ਮੋਟਰਸਾਈਕਲ ਸਵਾਰ ਅਤੇ ਕਾਰ ਸਵਾਰ ਦੇ ਜ਼ਖਮੀ ਹੋ ਗਏ ਹਨ।
ਜਾਣਕਾਰੀ ਅਨੁਸਾਰ ਪੁੰਛ, ਰਾਜੌਰੀ ਦਾ ਰਹਿਣ ਵਾਲਾ ਕਬੀਰ ਦੀਨ, ਜੋ ਕਿ ਆਪਣੀ ਕਾਰ 'ਚ ਆਪਣੇ ਰਿਸ਼ਤੇਦਾਰ ਨਾਲ ਅੰਮ੍ਰਿਤਸਰ ਤੋਂ ਰਾਜੌਰੀ ਵੱਲ ਵਾਪਸ ਜਾ ਰਿਹਾ ਸੀ ਕਿ ਇਸ ਦੌਰਾਨ ਦੀਨਾਨਗਰ ਦੇ ਪਿੰਡ ਮਗਰਾਲਾ ਬਾਈਪਾਸ ’ਤੇ ਪਹੁੰਚੇ ਤਾਂ ਅਚਾਨਕ ਇੱਕ ਬੁਲੇਟ ਮੋਟਰਸਾਈਕਲ ਕਾਰ ਦੀ ਲਪੇਟ ਵਿੱਚ ਆ ਗਿਆ।
ਇਹ ਵੀ ਪੜ੍ਹੋ- ਕੁੜੀ ਦੇ 'ਮੈਸੇਜ' ਨੇ ਖਾ ਲਿਆ ਮਾਪਿਆਂ ਦਾ ਸੋਹਣਾ-ਸੁਨੱਖਾ ਪੁੱਤ, ਰੋਟੀ ਦੇਣ ਗਈ ਮਾਂ ਦੀਆਂ ਨਿਕਲ ਗਈਆਂ ਧਾਹਾਂ
ਇਨ੍ਹਾਂ ਦੋਵਾਂ ਵਾਹਨਾਂ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਅਤੇ ਪਿੱਛੇ ਬੈਠਾ ਇੱਕ ਬੱਚਾ ਅਤੇ ਕਾਰ ਸਵਾਰ ਅਤੇ ਉਸ ਦੇ ਨਾਲ ਬੈਠਾ ਰਿਸ਼ਤੇਦਾਰ ਵੀ ਜ਼ਖ਼ਮੀ ਹੋ ਗਿਆ, ਜਿਨ੍ਹਾਂ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਇਲਾਜ ਲਈ ਪਹੁੰਚਾਇਆ ਗਿਆ।
ਉਧਰ ਇਸ ਹਾਦਸੇ ਵਿੱਚ ਮੋਟਰਸਾਈਕਲ ਅਤੇ ਕਾਰ ਦੋਵੇਂ ਕਾਫ਼ੀ ਨੁਕਸਾਨੇ ਗਏ ਹਨ। ਮੋਟਰਸਾਈਕਲ ਸਵਾਰ ਜ਼ਖ਼ਮੀਆਂ ਦੇ ਨਾਂ ਪਤਾ ਨਹੀਂ ਲੱਗ ਸਕਿਆ। ਉਧਰ ਦੀਨਾਨਗਰ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- PUBG ਨੇ ਖ਼ਰਾਬ ਕਰ'ਤਾ ਮੁੰਡੇ ਦਾ ਦਿਮਾਗ਼ ! ਭੈਣ ਨੂੰ ਫ਼ੋਨ ਕਰ ਕੇ ਪਹੁੰਚ ਗਿਆ ਦਰਿਆ ਕੰਢੇ, ਫ਼ਿਰ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e