ਨਵਜੋਤ ਸਿੱਧੂ ਨੂੰ ਲੈ ਕੇ ਦੁਚਿੱਤੀ 'ਚ ਹਾਈਕਮਾਨ, ਆਪਣੇ ਰੁਖ਼ 'ਤੇ ਅੜੇ ਕੈਪਟਨ ਅਮਰਿੰਦਰ ਸਿੰਘ

Monday, Jul 12, 2021 - 01:45 PM (IST)

ਨਵਜੋਤ ਸਿੱਧੂ ਨੂੰ ਲੈ ਕੇ ਦੁਚਿੱਤੀ 'ਚ ਹਾਈਕਮਾਨ, ਆਪਣੇ ਰੁਖ਼ 'ਤੇ ਅੜੇ ਕੈਪਟਨ ਅਮਰਿੰਦਰ ਸਿੰਘ

ਅੰਮ੍ਰਿਤਸਰ (ਦੀਪਕ ਸ਼ਰਮਾ) - ਕਰੀਬ ਤਿੰਨ ਮਹੀਨਿਆਂ ਤੋਂ ਚੱਲ ਰਹੀ ਕਾਂਗਰਸ ਪਾਰਟੀ ਦੀ ਫੁੱਟ ਦੀ ਚੰਗਿਆੜੀ ਹੁਣ ਵੀ ਸ਼ਾਂਤ ਹੋਣ ਦੇ ਕੰਢੇ ’ਤੇ ਨਹੀਂ ਹੈ। ਕਾਂਗਰਸ ਹਾਈ ਕਮਾਂਡ ਹੁਣ ਤੱਕ ਬਣਾਈ ਗਈ ਕਮੇਟੀ ਦੇ ਸੰਯੁਕਤ ਫ਼ੈਸਲਿਆਂ ਨੂੰ ਲਾਗੂ ਕਰਨ ਨੂੰ ਲੈ ਕੇ ਸੋਚਾਂ ’ਚ ਪਈ ਹੋਈ ਹੈ। ਕਾਂਗਰਸ ਪਾਰਟੀ ਹਾਈ ਕਮਾਂਡ ਦੇ ਸੂਤਰਾਂ ਤੋਂ ਇਹ ਪਤਾ ਚਲਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਖ਼ਿਲਾਫ਼ ਖੁੱਲ੍ਹਾ ਮੋਰਚਾ ਜਾਰੀ ਰੱਖਦੇ ਹੋਏ ਸੋਨੀਆ ਗਾਂਧੀ ਦੇ ਨਾਲ ਬੀਤੇ ਹਫ਼ਤੇ ਹੋਈ ਮੀਟਿੰਗ ’ਚ ਆਪਣਾ ਅਸਤੀਫ਼ਾ ਦੇਣ ਦੀ ਉਦੋਂ ਪੇਸ਼ਕਸ਼ ਕੀਤੀ, ਜਦੋਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਮੀਟਿੰਗ ’ਚ ਸ਼ਾਮਲ ਹੋਣ ਨਾਲ ਸਿੱਧੂ ਦੀ ਵਕਾਲਤ ਕਰਨ ਲੱਗੇ।

ਪੜ੍ਹੋ ਇਹ ਵੀ ਖ਼ਬਰ - ਅਵਾਰਾ ਕੁੱਤਿਆਂ ਨੇ ਅਣਪਛਾਤੇ ਵਿਅਕਤੀ ਨੂੰ ਨੋਚ-ਨੋਚ ਖਾਧਾ, ਤੜਫ਼-ਤੜਫ਼ ਨਿਕਲੀ ਜਾਨ

ਨਤੀਜੇ ਵਜੋਂ ਹੁਣ ਤਕ ਪਾਰਟੀ ਹਾਈ ਕਮਾਂਡ ਦੀ ਪੰਜਾਬ ਕਾਂਗਰਸ ਬਾਰੇ ਕੋਈ ਠੋਸ ਸਿਆਸੀ ਬਦਲਾਅ ਕਰਨ ਦੀ ਸਮੱਰਥਾ ਗੁਆਚ ਜਿਹੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਦੇ ਨਾਲ ਆਪਣੀ ਆਖਰੀ ਮੀਟਿੰਗ ’ਚ ਸਪੱਸ਼ਟ ਕਰ ਦਿੱਤਾ ਹੈ ਕਿ ਮੈਂ ਰਵਾਂਗਾ ਜਾਂ ਨਵਜੋਤ ਸਿੰਘ ਸਿੱਧੂ ਰਹੇਗਾ। ਪਾਰਟੀ ਹਾਈਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ 18 ਨੁਕਾਤੀ ਵਿਕਾਸ ਕੰਮਾਂ ਦੀ ਲਿਸਟ ਨੂੰ ਜਲਦ ਲਾਗੂ ਕਰਨ ਦੀਆਂ ਜੋ ਹਦਾਇਤਾਂ ਜਾਰੀ ਕੀਤੀਆਂ, ਉਸ ’ਚ ਹਾਈ ਕਮਾਂਡ ਨੇ ਇਹ ਕਬੂਲ ਕਰ ਦਿੱਤਾ ਸੀ ਕਿ ਸਾਢੇ 4 ਸਾਲ ਪੰਜਾਬ ’ਚ ਰਹੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਕੋਈ ਠੋਸ ਵਿਕਾਸ ਨਹੀਂ ਕੀਤਾ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ : ਪਤੀ ਦੇ ਕਹਿਣ ’ਤੇ ਦੋਸਤ ਨੂੰ ਨਹੀਂ ਕੀਤਾ ਖੁਸ਼, ਸਮੂਹਿਕ ਜਬਰ-ਜ਼ਿਨਾਹ ਮਗਰੋਂ ਪਤਨੀ ਦਾ ਕੀਤਾ ਕਤਲ

ਇਨ੍ਹਾਂ ਚੀਜ਼ਾਂ ਦਾ ਫ਼ਾਇਦਾ ਅਕਾਲੀ ਦਲ ਅਤੇ ‘ਆਪ’ ਖੁੱਲ੍ਹ ਕੇ ਲੈ ਰਹੀ ਹੈ, ਕਿਉਂਕਿ ਜੋ ਸਰਕਾਰ ਸਾਢੇ 4 ਸਾਲਾਂ ਤੋਂ ਕੁੱਝ ਵਿਕਾਸ ਨਹੀਂ ਕਰ ਸਕੀ ਅਤੇ ਹੁਣ 6 ਮਹੀਨਿਆਂ ’ਚ ਕੋਈ ਬਦਲਾਅ ਹੋਣਾ ਮੁਸ਼ਕਿਲ ਹੈ। ਕੈਪਟਨ ਅਮਰਿੰਦਰ ਸਿੰਘ ’ਤੇ ਜੋ ਦੋਸ਼ ਸਾਬਕਾ ਆਈ.ਜੀ., ‘ਆਪ’ ਦੇ ਲੀਡਰ ਨੇ ਸਿੱਧੇ ਲਾਏ ਸੀ, ਉਸ ਦਾ ਜਵਾਬ ਪਾਰਟੀ ਹਾਈ ਕਮਾਂਡ ਅਤੇ ਖੁਦ ਕੈਪਟਨ ਹੁਣ ਤੱਕ ਨਹੀਂ ਦੇ ਸਕੇ। ਨਵੀਂ ਜਾਂਚ ਰਿਪੋਰਟ ਦੇ ਉਲਟ ਵੀ ਹੋ ਸਕਦੀ ਹੈ। ਸਾਬਕਾ ਆਈ. ਜੀ. ਦੀ ਰਿਪੋਰਟ ਨੂੰ ਲਾਗੂ ਨਾ ਕਰਨ ਨਾਲ ਕੈਪਟਨ ਨੇ ਪਾਰਟੀ ਦੇ ਪੈਰ ’ਚ ਖੁਦ ਕੁਲਹਾੜੀ ਮਾਰ ਕੇ ਜ਼ਖਮੀ ਕਰ ਕੇ ਜਿਥੇ ਅਕਾਲੀ ਦਲ ਨੂੰ ਬਚਾਇਆ, ਉੱਥੇ ਪੰਥਕ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੋਟ ਬੈਂਕ ਦੀ ਪ੍ਰਵਾਹ ਕਰਦੇ ਹੋਏ ਕਾਂਗਰਸ ਪਾਰਟੀ ਨੂੰ ਸੱਟ ਮਾਰੀ ਹੈ। ਇਸ ਗੱਲ ਦੀ ਦੁਹਾਈ ਤਾਂ ਨਵਜੋਤ ਸਿੱਧੂ ਸ਼ਰੇਆਮ ਕਾਂਗਰਸ ਹਾਈ ਕਮਾਂਡ ਦੇ ਸਾਹਮਣੇ ਦੇ ਕੇ ਬਿਆਨਾਂ ਨੂੰ ਹੁਣ ਤੱਕ ਕਾਂਗਰਸ ਪਾਰਟੀ ਨੂੰ ਬੇਨਕਾਬ, ਬਦਨਾਮ ਕਰਨ ’ਚ ਰੁੱਝੇ ਹੋਏ ਹਨ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ : ਵਿਆਹ ਦੀਆਂ ਖ਼ੁਸ਼ੀਆਂ ਬਦਲੀਆਂ ਮਾਤਮ ’ਚ, 4 ਸਾਲਾ ਬੱਚੇ ਦੀ ਗੋਲੀ ਲੱਗਣ ਕਾਰਣ ਮੌਤ

ਜ਼ਾਹਿਰ ਹੁੰਦਾ ਹੈ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਖੁੱਲ੍ਹ ਕੇ ਬਿਆਨਬਾਜ਼ੀ ਕਰ ਕੇ ਜਿਥੇ ਕੈਪਟਨ ਦਾ ਅਕਸ ਵਿਗੜ ਰਿਹਾ, ਉਥੇ ਕਾਂਗਰਸ ਪਾਰਟੀ ਵੱਲੋਂ ਚੋਣਾਂ ਦੀ ਰਣਨੀਤੀ ਨੂੰ ਬਦਲਾਅ ਨਾ ਹੋਣ ਕਰ ਕੇ ਆਪਣੀ ਬਦਨਾਮੀ ਖੁਦ ਕਰ ਰਹੇ ਹਨ। ਹਾਲਾਤ ਤੋਂ ਸਾਫ ਜ਼ਾਹਿਰ ਕਰਦੇ ਹਨ ਕਿ ਹਾਈ ਕਮਾਂਡ ’ਚ ਗਾਂਧੀ ਟੱਬਰ ਦੇ ਤਿੰਨਾਂ ਮੈਂਬਰਾਂ ਦੀ ਇਕ ਰਾਏ ਨਾ ਹੋਣ ਕਾਰਨ ਕੋਈ ਪੱਕਾ ਫ਼ੈਸਲਾ ਆਉਣ ਦੀ ਆਸ ਨਹੀਂ ਹੈ। ਦੂਜੇ ਪਾਸੇ ਹਾਈ ਕਮਾਂਡ ਕਾਂਗਰਸ ਪਾਰਟੀ ਦੇ ਪ੍ਰਧਾਨ ਅਹੁਦੇ ਲਈ ਪੁਰਾਣੇ ਸੁਲਝੇ ਹੋਏ ਲੀਡਰ ਪ੍ਰਤਾਪ ਸਿੰਘ ਬਾਜਵਾ ’ਤੇ ਨਜ਼ਰ ਰੱਖੇ ਹੋਏ ਹਨ, ਜੋ ਅੱਜ ਕੱਲ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਸਿੱਧੂ ਦੇ ਮੁਕਾਬਲੇ ਬਿਆਨਬਾਜ਼ੀ ਘੱਟ ਕਰ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਹੋਟਲ ਦੇ ਕਮਰੇ ’ਚ ਮੁੰਡਾ-ਕੁੜੀ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ

ਬਦਲਦੇ ਹੋਏ ਸਿਆਸੀ ਸਮੀਕਰਨ ’ਤੇ ਜੇਕਰ ਕੋਈ ਠੋਸ ਫ਼ੈਸਲਾ ਹਾਈ ਕਮਾਂਡ ਨਹੀਂ ਕਰ ਪਾਉਂਦੀ ਤਾਂ ਨਵਜੋਤ ਸਿੱਧੂ ਦੀ ਕਾਂਗਰਸ ਪਾਰਟੀ ’ਚ ਦਾਲ ਨਹੀਂ ਗਲ ਸਕਦੀ। ਹੋ ਸਕਦਾ ਹੈ ਕਿ ਉਹ ਕਰੀਬ 6 ਤੋਂ 8 ਕਾਂਗਰਸੀ ਮੈਂਬਰਾਂ ਨੂੰ ਆਪਣੇ ਨਾਲ ਲੈ ਕੇ ਆਮ ਆਦਮੀ ਪਾਰਟੀ ’ਚ ਚਲੇ ਜਾਣ। ਮੁੱਖ ਮੰਤਰੀ ਦੇ ਅਹੁਦੇ ਲਈ ਸਿੱਧੂ ਨੂੰ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਐਲਾਨਿਆ ਜਾਣਾ ਸਮਾਂ ਆਉਣ ਤੋਂ ਪਹਿਲਾਂ ਤੈਅ ਹੈ। ਹੁਣ ਦੇਖਣਾ ਹੋਵੇਗਾ ਕਿ ਸਿਆਸੀ ਊਂਠ ਕਿਸ ਵੱਲ ਕਰਵਟ ਲੈਂਦਾ ਹੈ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਹੋਟਲ ਦੇ ਕਮਰੇ ’ਚ ਮੁੰਡਾ-ਕੁੜੀ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ


author

rajwinder kaur

Content Editor

Related News