ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ 674 ਲਾਭਪਾਤਰੀ ਪਰਿਵਾਰਾਂ ਨੂੰ ਮਕਾਨਾਂ ਦੀ ਉਸਾਰੀ ਲਈ ਮਨਜ਼ੂਰੀ ਪੱਤਰ ਵੰਡੇ
Thursday, Nov 27, 2025 - 06:23 PM (IST)
ਤਰਨਤਾਰਨ/ਪੱਟੀ (ਰਮਨ,ਸੌਰਭ,ਸੋਢੀ,ਪਾਠਕ)- ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਪੱਟੀ ਵਿਖੇ ਹਲਕੇ ਨਾਲ ਸਬੰਧਤ 674 ਲਾਭਪਾਤਰੀ ਪਰਿਵਾਰਾਂ ਨੂੰ ਨਵੇਂ ਮਕਾਨ ਬਣਾਉਣ ਲਈ ਮਨਜ਼ੂਰੀ ਪੱਤਰ ਜਾਰੀ ਕੀਤੇ ਹਨ। ਇਹਨਾਂ ਲਾਭਪਾਤਰੀ ਪਰਿਵਾਰਾਂ ਵਿੱਚ ਨਗਰ ਕੌਂਸਲ ਪੱਟੀ ਅਧੀਨ ਆਉਂਦੇ 237 ਅਤੇ ਪੱਟੀ ਹਲਕੇ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ 437 ਪਰਿਵਾਰ ਸ਼ਾਮਲ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਦਸੰਬਰ ਦੀ ਸ਼ੁਰੂਆਤ 'ਚ ਠੰਡ ਕਰਾਵੇਗੀ ਤੌਬਾ-ਤੌਬਾ, ਪੜ੍ਹੋ ਵਿਭਾਗ ਦੀ ਅਹਿਮ ਜਾਣਕਾਰੀ
ਇਸ ਮੌਕੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਭੁੱਲਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ ਸਕੀਮ ਤਹਿਤ ਸ਼ਹਿਰੀ ਖੇਤਰ ਨਾਲ ਸਬੰਧਤ ਲਾਭਪਾਤਰੀ ਪਰਿਵਾਰਾਂ ਨੂੰ 2 ਲੱਖ 50 ਹਜ਼ਾਰ ਰੁਪਏ ਮਕਾਨ ਬਣਾਉਣ ਲਈ ਦਿੱਤੇ ਜਾਣਗੇ ਅਤੇ ਪੇਂਡੂ ਖੇਤਰ ਨਾਲ ਸਬੰਧਤ ਲਾਭਪਾਤਰੀ ਪਰਿਵਾਰਾਂ ਨੂੰ 1 ਲੱਖ 20 ਹਜ਼ਾਰ ਰੁਪਏ ਮਕਾਨ ਬਣਾਉਣ ਅਤੇ ਮਨਰੇਗਾ ਸਕੀਮ ਤਹਿਤ ਘਰ ਵਿੱਚ ਮਜ਼ਦੂਰੀ ਕਰਨ ਲਈ 31 ਹਜ਼ਾਰ ਰੁਪਏ ਸਮੇਤ 12 ਹਜ਼ਾਰ ਰੁਪਏ ਬਾਥਰੂਮ ਬਣਾਉਣ ਲਈ ਵੱਖਰੇ ਤੌਰ 'ਤੇ ਦਿੱਤੇ ਜਾਣਗੇ। ਉਨ੍ਹਾਂ ਨੇ ਮਕਾਨ ਉਸਾਰਨ ਲਈ ਸਬੰਧਤ ਅਧਿਕਾਰੀਆਂ ਅਤੇ ਪੰਚਾਇਤਾਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਬਿਨ੍ਹਾਂ ਕਿਸੇ ਦੇਰੀ ਦੇ ਲਾਭਪਾਤਰੀ ਪਰਿਵਾਰਾਂ ਨੂੰ ਇਸ ਸਕੀਮ ਦਾ ਫਾਇਦਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਪੱਟੀ ਹਲਕੇ ਅੰਦਰ ਹੜ੍ਹ ਦੇ ਪਾਣੀ ਨੇ ਫ਼ਸਲਾਂ ਤੇ ਰਿਹਾਇਸ਼ੀ ਮਕਾਨਾਂ ਦਾ ਭਾਰੀ ਨੁਕਸਾਨ ਕੀਤਾ ਸੀ ਅਤੇ ਸਰਕਾਰ ਵੱਲੋਂ ਖਰਾਬ ਹੋਈਆਂ ਫਸਲਾਂ ਦਾ ਮੁਆਵਜਾਂ ਪਹਿਲਾਂ ਹੀ ਪੀੜਤ ਕਿਸਾਨਾਂ ਨੂੰ ਜਾਰੀ ਕਰ ਦਿੱਤਾ ਗਿਆ ਹੈ ਅਤੇ ਹੁਣ ਪੈਂਡੂ ਖੇਤਰਾਂ ਵਿੱਚ ਹੜ੍ਹ ਪੀੜਤ ਪਰਿਵਾਰਾਂ ਦੇ ਨੁਕਸਾਨੇ ਗਏ ਰਿਹਾਇਸ਼ੀ ਘਰਾਂ ਨੂੰ ਨਵੇਂ ਸਿਰਿਓ ਉਸਾਰਨ ਲਈ ਇਸ ਯੋਜਨਾਂ ਦਾ ਲਾਭ ਵੀ ਦਿੱਤਾ ਜਾ ਰਿਹਾ ਹੈ। ਮੰਤਰੀ ਭੁੱਲਰ ਨੇ ਕਿਹਾ ਕਿ ਉਹ ਬਿਨ੍ਹਾਂ ਕਿਸੇ ਭੇਦ ਭਾਵ ਦੇ ਪੱਟੀ ਹਲਕੇ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਦੂਰ ਕਰਨ ਲਈ ਯਤਨਸ਼ੀਲ ਹਨ।
ਇਹ ਵੀ ਪੜ੍ਹੋ- ਬਟਾਲਾ 'ਚ ਹੋਏ ਐਨਕਾਊਂਟਰ ਮਗਰੋਂ DIG ਦਾ ਵੱਡਾ ਬਿਆਨ
ਇਸ ਮੌਕੇ ਬੀਡੀਪੀਓ ਗੁਰਜੀਤ ਸਿੰਘ ਪੱਟੀ,ਚੇਅਰਮੈਨ ਦਿਲਬਾਗ ਸਿੰਘ, ਵਰਿੰਦਰਜੀਤ ਹੀਰਾ ਭੁੱਲਰ, ਚੈਅਰਮੈਨ ਗੁਰਪਿੰਦਰ ਸਿੰਘ ਉੱਪਲ ਮੀਡੀਆ ਸਲਾਹਕਾਰ ਅਵਤਾਰ ਸਿੰਘ ਢਿੱਲੋਂ, ਸੋਸ਼ਲ ਮੀਡੀਆ ਇੰਚਾਰਜ ਮੋਹਿਤ ਅਰੋੜਾ, ਕੌਂਸਲਰ ਕਮਲ ਕੁਮਾਰ, ਬਿੱਲਾ ਜੋਸਨ, ਮਲਕੀਤ ਮੱਲੂ, ਐਸ ਐਚ ਉ ਕੁਲਵੰਤ ਰਾਏ, ਸਰਪੰਚ ਗੁਰਦਿਆਲ ਸਿੰਘ ਮਰਹਾਣਾ, ਸਰਪੰਚ ਗੁਰਪ੍ਰਤਾਪ ਸਿੰਘ ਲਾਡੀ, ਮਨਪ੍ਰੀਤ ਸਿੰਘ ਮੰਨਾ, ਸੋਨੂੰ ਭੁੱਲਰ ਕਿਰਤੋਵਾਲ, ਗੁਰਪ੍ਰੀਤ ਸਿੰਘ ਲਾਲ, ਧਰਮਿੰਦਰ ਸਿੰਘ ਕੌਂਸਲਰ,ਰਣਜੀਤ ਸਿੰਘ ਮਾਹਲਾ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਬੱਚਿਆਂ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਨੂੰ ਜਾਰੀ ਹੋਏ ਨਵੇਂ ਹੁਕਮ
