ਕੈਬਨਿਟ ਮੰਤਰੀ ਨੇ DC, SDM ਦਫ਼ਤਰ ਤੇ ਤਹਿਸੀਲ ’ਚ ਕੀਤਾ ਅਚਨਚੇਤ ਨਿਰੀਖਣ, ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ
Thursday, Apr 21, 2022 - 11:41 AM (IST)

ਅੰਮ੍ਰਿਤਸਰ (ਨੀਰਜ) - ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਅਤੇ ਵਿਧਾਨ ਸਭਾ ਹਲਕਾ ਦੱਖਣੀ ਦੇ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਨੇ ਡੀ. ਸੀ. ਦਫ਼ਤਰ, ਐੱਸ. ਡੀ. ਐੱਮ. ਦਫ਼ਤਰ, ਸਦਰ ਸੇਵਾ ਕੇਂਦਰ, ਤਹਿਸੀਲ ਅਤੇ ਰਜਿਸਟਰੀ ਦਫ਼ਤਰ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਜਾਂਚ ਦੌਰਾਨ ਕੈਬਨਿਟ ਮੰਤਰੀ ਨੇ ਦਫ਼ਤਰ ਵਿਚ ਆਏ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਸਰਕਾਰੀ ਵਿਭਾਗ ਦੇ ਕੰਮਕਾਜ ਤੋਂ ਕਾਫ਼ੀ ਸੰਤੁਸ਼ਟ ਵੀ ਨਜ਼ਰ ਆਏ। ਇਸ ਕਾਰਵਾਈ ’ਚ ਖ਼ਾਸ ਗੱਲ ਦੇਖਣ ਨੂੰ ਇਹ ਮਿਲੀ ਕਿ ਕੈਬਨਿਟ ਮੰਤਰੀ ਜ਼ਿਲ੍ਹਾ ਕਚਹਿਰੀ ਵਿਚ ਕੰਮ ਕਰਨ ਵਾਲੇ ਵਸੀਕਾ ਨਵੀਸਾਂ ਨਾਲ ਗੱਲਬਾਤ ਕੀਤੇ ਬਿਨਾਂ ਹੀ ਚਲੇ ਗਏ, ਜਿਸ ਦੇ ਨਾਲ ਵਸੀਕਾ ਨਵੀਸਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਮੁੰਡਾ ਹੋਣ ਦੀ ਖਵਾਈ ਸੀ ਦਵਾਈ ਪਰ ਹੋਈ ਕੁੜੀ, ਹੁਣ ਸਹੁਰਿਆਂ ਨੇ ਘਰੋਂ ਕੱਢੀ ਗਰਭਵਤੀ ਜਨਾਨੀ
ਹਾਲ ਹੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 1 ਅਪ੍ਰੈਲ ਦੇ ਦਿਨ ਤੋਂ ਐੱਨ. ਓ. ਸੀ. ਦੇ ਭਾਅ ਵਿਚ 15 ਫ਼ੀਸਦੀ ਵਾਧਾ ਕੀਤਾ ਗਿਆ ਹੈ। ਇਸ ਨਾਲ ਵਸੀਕਾ ਨਵੀਸਾਂ ਸਮੇਤ ਪੂਰੇ ਰੀਅਲ ਅਸਟੇਟ ਸੈਕਟਰ ਵਿਚ ਹਲਚਲ ਮਚ ਗਈ ਹੈ ਅਤੇ ਇਸ ਦਾ ਭਾਰੀ ਵਿਰੋਧ ਹੋ ਰਿਹਾ ਹੈ। ਇੰਨਾ ਹੀ ਨਹੀਂ ਮਾਣਯੋਗ ਹਾਈਕੋਰਟ ਵੱਲੋਂ ਆਦੇਸ਼ ਦਿੱਤੇ ਗਏ ਹਨ ਕਿ ਐੱਨ. ਓ. ਸੀ. ਤੋਂ ਬਿਨਾਂ ਰਜਿਸਟਰੀ ਨਾ ਕੀਤੀ ਜਾਵੇ। ਇਸ ਤੋਂ ਰੀਅਲ ਅਸਟੇਟ ਸੈਕਟਰ ਨੂੰ ਵੱਡਾ ਝਟਕਾ ਲੱਗਾ ਹੈ, ਕਿਉਂਕਿ 100 ਗਜ਼ ਦੇ ਪਲਾਟ ਦੀ ਐੱਨ. ਓ. ਸੀ. ਲੈਣ ਲਈ 46 ਹਜ਼ਾਰ ਰੁਪਏ ਅਤੇ ਮਕਾਨ ਦੀ ਐੱਨ. ਓ. ਸੀ. ਲੈਣ ਲਈ ਲਗਭਗ ਇਕ ਲੱਖ ਰੁਪਏ ਤੱਕ ਫੀਸ ਭਰਨੀ ਪੈ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਬੰਦ ਡੱਬੇ ’ਚ ਦੁਬਈ ਤੋਂ ਪੰਜਾਬ ਪੁੱਜੀ ਜਗਤਾਰ ਦੀ ਮ੍ਰਿਤਕ ਦੇਹ, ਇਸ ਕਾਰਨ ਡੇਢ ਮਹੀਨਾ ਪਹਿਲਾਂ ਕੀਤੀ ਸੀ ਖ਼ੁਦਕੁਸ਼ੀ
ਇਕ ਰਜਿਸਟਰੀ ਦਫ਼ਤਰ ਵਿਚ ਏ. ਸੀ. ਬੰਦ ਦੂਜੇ ਵਿਚ ਚਾਲੂ
ਕੈਬਨਿਟ ਮੰਤਰੀ ਦੇ ਨਿਰੀਖਣ ਦੌਰਾਨ ਦੇਖਣ ’ਚ ਆਇਆ ਕਿ ਇਕ ਰਜਿਸਟਰੀ ਦਫ਼ਤਰ ਵਿਚ ਏ. ਸੀ. ਚੱਲ ਰਿਹਾ ਸੀ ਪਰ ਦੂਜੇ ਰਜਿਸਟਰੀ ਦਫ਼ਤਰ ਵਿਚ ਏ. ਸੀ. ਬੰਦ ਸੀ। ਦੱਸਣਯੋਗ ਹੈ ਕਿ ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਕਾਰਜਕਾਲ ਦੌਰਾਨ ਤਤਕਾਲੀ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਏਅਰ ਕੰਡੀਸ਼ਨਡ ਰਜਿਸਟਰੀ ਦਫ਼ਤਰ ਬਣਾਏ ਗਏ ਸਨ ਤਾਂ ਕਿ ਰਜਿਸਟਰੀ ਦਫ਼ਤਰ ਵਿਚ ਆਉਣ ਵਾਲੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਨਾ ਕਰਨਾ ਪਵੇ ਪਰ ਇਸ ਏਅਰ ਕੰਡੀਸ਼ਨਡ ਸਿਸਟਮ ਨੂੰ ਮੇਨਟੇਨ ਕਰਨ ਲਈ ਕਿਸੇ ਫੰਡ ਦਾ ਉਸਾਰੀ ਨਹੀਂ ਕੀਤਾ ਗਿਆ, ਜਿਸ ਕਾਰਨ ਇਸ ਸਮੇਂ ਰਜਿਸਟਰੀ ਦਫ਼ਤਰਾਂ ਦੀ ਹਾਲਤ ਖਸਤਾ ਨਜ਼ਰ ਆ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ
ਮਾਲ ਵਿਭਾਗ ਅਤੇ ਟਰਾਂਸਪੋਰਟ ਵਿਭਾਗ ਨਿਸ਼ਾਨੇ ’ਤੇ ਕਿਉਂ
ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਜ਼ਿਆਦਾਤਰ ਆਗੂਆਂ ਦੇ ਨਿਸ਼ਾਨੇ ’ਤੇ ਮਾਲ ਵਿਭਾਗ ਅਤੇ ਟਰਾਂਸਪੋਰਟ ਵਿਭਾਗ ਚੱਲ ਰਿਹਾ ਹੈ, ਜਦਕਿ ਕਈ ਹੋਰ ਅਜਿਹੇ ਵਿਭਾਗ ਹਨ, ਜਿੱਥੇ ਅਜੇ ਵੀ ਮੌਜੂਦਾ ਸਰਕਾਰ ਦੀ ਸਖ਼ਤੀ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਹੈ। ਸਮਾਰਟ ਸਿਟੀ ਪ੍ਰਾਜੈਕਟ ਦੀ ਹੀ ਗੱਲ ਕਰੀਏ ਤਾਂ ਪਤਾ ਲੱਗਾ ਹੈ ਕਿ ਇਸ ਵਿਚ ਹੋਏ ਕਰੋੜਾਂ ਰੁਪਏ ਦੇ ਘਪਲੇ ਦੀ ਜਾਂਚ ਲਈ ਪੀ. ਐੱਮ. ਮੋਦੀ ਤੱਕ ਨੂੰ ਸ਼ਿਕਾਇਤ ਹੋ ਚੁੱਕੀ ਹੈ।
ਡੀ. ਸੀ. ਨੇ ਕੀਤਾ ਚੈਕਿੰਗ ਦਾ ਸਵਾਗਤ
ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਅਤੇ ਹੋਰ ਆਗੂਆਂ ਵੱਲੋਂ ਕੀਤੀ ਗਈ ਚੈਕਿੰਗ ਦਾ ਡੀ. ਸੀ. ਹਰਪ੍ਰੀਤ ਸਿੰਘ ਸੂਦਨ ਵੱਲੋਂ ਸਵਾਗਤ ਕੀਤਾ ਗਿਆ ਹੈ। ਡੀ. ਸੀ. ਨੇ ਕਿਹਾ ਕਿ ਇਸ ਤਰ੍ਹਾਂ ਦੀ ਮੁਹਿੰਮ ਦੀ ਸ਼ੁਰੂਆਤ ਜ਼ਿਲ੍ਹਾ ਮੁਖੀ ਦੇ ਦਫ਼ਤਰ ਤੋਂ ਹੋਣੀ ਚੰਗੀ ਗੱਲ ਹੈ, ਕਿਉਂਕਿ ਇਸ ਨਾਲ ਹੋਰਨਾਂ ਵਿਭਾਗਾਂ ਦੇ ਮੁਖੀਆਂ ਨੂੰ ਵੀ ਸਬਕ ਮਿਲੇਗਾ।
ਪੜ੍ਹੋ ਇਹ ਵੀ ਖ਼ਬਰ - ਟਰੈਕਟਰ ਦਾ ਸਪੀਕਰ ਬੰਦ ਕਰਨ ਗਏ ਵਿਅਕਤੀ ਦੀ 2 ਦਿਨ ਬਾਅਦ ਘਰ ਦੇ ਛੱਪੜ ’ਚੋਂ ਮਿਲੀ ਲਾਸ਼, ਫੈਲੀ ਸਨਸਨੀ