ਅੰਮ੍ਰਿਤਸਰ 'ਚ ਦੋ ਧੜਿਆਂ ਦੇ ਝਗੜੇ ਦੌਰਾਨ ਚੱਲੀਆਂ ਗੋਲ਼ੀਆਂ, ਬਣਿਆ ਦਹਿਸ਼ਤ ਦਾ ਮਾਹੌਲ

Friday, Mar 03, 2023 - 12:38 PM (IST)

ਅੰਮ੍ਰਿਤਸਰ 'ਚ ਦੋ ਧੜਿਆਂ ਦੇ ਝਗੜੇ ਦੌਰਾਨ ਚੱਲੀਆਂ ਗੋਲ਼ੀਆਂ, ਬਣਿਆ ਦਹਿਸ਼ਤ ਦਾ ਮਾਹੌਲ

ਅੰਮ੍ਰਿਤਸਰ (ਸੰਜੀਵ): ਅੰਮ੍ਰਿਤਸਰ ਦੇ ਰਿਸ਼ੀ ਵਿਹਾਰ 'ਚ ਗੋਲੀਆਂ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੋਲੀਆਂ ਚੱਲਣ ਕਾਰਨ ਰਿਸ਼ੀ ਵਿਹਾਰ 'ਚ ਹਫ਼ੜਾ-ਦਫ਼ੜੀ ਮਚ ਗਈ। ਜਾਣਕਾਰੀ ਮੁਤਾਬਕ ਪੁਰਾਣੀ ਰੰਜਿਸ਼ ਕਾਰਨ ਦੋ ਧੜਿਆਂ ਵਿਚ ਹੋਈ ਝੜਪ ਦੌਰਾਨ ਚੱਲੀਆਂ ਗੋਲੀਆਂ ’ਚੋਂ ਇਕ ਗੋਲੀ ਰਾਹਗੀਰ ਦੇ ਲੱਗਣ ਨਾਲ ਉਹ ਜ਼ਖਮੀ ਹੋ ਗਿਆ। ਇਸੇ ਦੌਰਾਨ ਉਥੇ ਖੜ੍ਹੇ ਬਜ਼ੁਰਗ ਦੇ ਸਿਰ ’ਤੇ ਵੀ ਇੱਟ ਵੱਜ ਗਈ ਅਤੇ ਉਹ ਵੀ ਜ਼ਖਮੀ ਹੋ ਗਿਆ। ਦੋਵੇਂ ਜ਼ਖਮੀਆਂ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਇੰਚਾਰਜ ਮੋਹਿਤ ਕੁਮਾਰ ਪੁਲਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਮਜੀਠਾ ਰੋਡ ’ਤੇ ਸਥਿਤ ਰਿਸ਼ੀ ਵਿਹਾਰ ਦੀ ਹੈ।

ਇਹ ਵੀ ਪੜ੍ਹੋ- ਪੇਪਰ ਦੇ ਕੇ ਆਏ ਗੱਭਰੂ ਪੁੱਤ ਦੇ ਸੀਨੇ 'ਚ ਹੋਇਆ ਦਰਦ, ਪਰਿਵਾਰ ਨੂੰ ਦੇ ਗਿਆ ਸਦਾ ਲਈ ਵਿਛੋੜਾ

ਰਤਨ ਲਾਲ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵੀ ਉਸ ਦੇ ਮੁੰਡੇ ਦੀ ਲੜਾਈ ਹੋਈ ਸੀ। ਬੀਤੀ ਰਾਤ ਵੀ ਉਸ ਨੂੰ ਕਿਸੇ ਦਾ ਫੋਨ ਆਇਆ ਅਤੇ ਉਹ ਆਪਣੇ ਦੋ-ਤਿੰਨ ਸਾਥੀਆਂ ਨਾਲ ਕਾਲੀ ਮਾਤਾ ਮੰਦਰ ਗਿਆ ਸੀ। ਬੇਟੇ ਨੂੰ ਇਕੱਲਾ ਜਾਂਦਾ ਦੇਖ ਕੇ ਪਰਿਵਾਰਕ ਮੈਂਬਰ ਵੀ ਉਸ ਦੇ ਪਿੱਛੇ ਭੱਜੇ, ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਦੋ ਦਰਜਨ ਹੋਰ ਮੁੰਡੇ ਮੌਜੂਦ ਸਨ। ਪਹਿਲਾਂ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ ਚਲਾਈਆਂ ਅਤੇ ਫਿਰ ਉਨ੍ਹਾਂ ’ਚੋਂ ਇਕ ਨੌਜਵਾਨ ਨੇ ਫ਼ਾਇਰ ਕੀਤਾ ਜੋ ਰਾਹਗੀਰ ਬਲਦੇਵ ਸਿੰਘ ਨੂੰ ਲੱਗਾ ਅਤੇ ਉਹ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ- ਗਹਿਣੇ ਲਈ ਜ਼ਮੀਨ ਤੋਂ ਪੈ ਗਿਆ ਪੁਆੜਾ, ਦੁਖੀ ਕਿਸਾਨ ਨੇ ਗਲ ਲਾਈ ਮੌਤ

ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਮੋਹਿਤ ਕੁਮਾਰ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜਲਦੀ ਹੀ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News