ਲਾਹੌਰ 'ਚ ਪੰਜਵੇਂ ਪਾਤਸ਼ਾਹ ਦੇ ਸਨੇਹੀ ਭਾਈ ਬੁੱਧੂ ਘੁਮਿਆਰ ਦਾ ਆਵਾ ਬਣਿਆ ਖੰਡਰ
Tuesday, Mar 28, 2023 - 12:54 PM (IST)
ਅੰਮ੍ਰਿਤਸਰ- ਲਾਹੌਰ ਜੀ. ਟੀ. ਰੋਡ 'ਤੇ ਗੁਲਾਬੀ ਬਾਗ ਦੇ ਨੇੜੇ ਯੂਨੀਵਰਸਿਟੀ ਆਫ਼ ਇੰਜੀਨੀਅਰਿੰਗ ਐਂਡ ਟੇਕਨੋਲੋਜੀ ਦੇ ਜ਼ੀਰ ਗੇਟ ਦੇ ਸਾਹਮਣੇ ਗੁਰੂ ਅਰਜਨ ਦੇਵ ਜੀ ਦੇ ਸਨੇਹੀ ਭਾਈ ਬੁੱਧੂ ਘੁਮਿਆਰ ਦਾ ਮਕਬਰਾ ਹੁਣ ਪਹਿਲੇ ਵਾਂਗ ਨਹੀਂ ਰਿਹਾ, ਇਹ ਮਕਬਰਾ ਭਾਵੇਂ ਅੱਜ ਵੀ ਮੌਜੂਦ ਹੈ, ਪਰ ਉਸ ਦਾ ਆਵਾ ਤੇ ਉਸ ਦੀ ਜ਼ਮੀਨ ਹੁਣ ਕਬਰਸਤਾਨ ਤੇ ਰਿਹਾਇਸ਼ੀ ਆਬਾਦੀ ਬਣ ਚੁੱਕੀ ਹੈ।
ਇਹ ਵੀ ਪੜ੍ਹੋ- ਭਾਰਤ-ਪਾਕਿਸਤਾਨ ਸਰਹੱਦ 'ਤੇ ਫਿਰ ਡਿੱਗਿਆ ਡਰੋਨ, ਬਰਾਮਦ ਹੋਈ 10 ਕਰੋੜ ਰੁਪਏ ਦੀ ਹੈਰੋਇਨ
ਜਾਣਕਾਰੀ ਮੁਤਾਬਕ ਪਾਕਿ ਸਰਕਾਰ ਤੋਂ ਇਸ ਆਵੇ ਦੇ ਬੱਚੇ ਹਿੱਸੇ ਦੇ ਰੱਖ-ਰਖਾਅ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗੁਲਾਈ 'ਚ ਇਕ ਘੜੇ ਤੇ ਥੜ੍ਹੇ 'ਤੇ ਉਤਾਰੇ ਗਏ ਭਾਈ ਬੁੱਧੂ ਦੇ ਮਕਬਰੇ 'ਤੇ ਚਮਕਦਾਰ ਰੰਗ ਬਰੰਗੀਆਂ ਚੀਨੀ ਦੀਆਂ ਟਾਈਲਾਂ ਨਾਲ ਸਜਾਵਟ ਕੀਤੀ ਗਈ ਹੈ। ਆਵੇ ਦੇ ਕੁਝ ਜਗ੍ਹਾ 'ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉਨ੍ਹਾਂ ਦੇ ਇਟੈਲੀਅਨ ਜਰਨਲ ਅਬੂਤਬੇਲਾ ਨੇ ਆਪਣੀ ਕੋਠੀ ਬਣਵਾ ਲਈ। ਇਸ ਤੋਂ ਬਾਅਦ ਕੋਠੀ ਨੂੰ ਢਾਹ ਕੇ ਉਸ ਜਗ੍ਹਾ 'ਤੇ ਇਸਾਈ ਭਾਈਚਾਰੇ ਨੇ ਕਬਰਸਤਾਨ ਬਣਾ ਲਿਆ। ਦੇਵਾ ਸਿਕੰਦਰ ਮੁਤਾਬਕ ਆਵਾ ਪਹਿਲਾਂ ਕਈ ਏਕੜ ਭੂਮੀ 'ਚ ਮੌਜੂਦ ਸੀ, ਜਦਕਿ ਹੁਣ ਸਿਰਫ਼ ਆਵੇ ਦੀ 2 ਮਰਲੇ ਜਗ੍ਹਾ ਹੀ ਬਾਕੀ ਬਚੀ ਹੈ। ਇਸ ਆਵੇ ਦਾ ਬਚਿਆ ਹਿੱਸਾ ਸਿੰਘਪੁਰਾ ਮੈਡੀ ਦੇ ਨਜ਼ਦੀਕ ਮੌਜੂਦ ਹੈ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੇ 5 ਸਾਥੀ ਅਜਨਾਲਾ ਅਦਾਲਤ ’ਚ ਪੇਸ਼, ਹਰਕਰਨ ਸਿੰਘ ਨੂੰ ਭੇਜਿਆ 14 ਦਿਨਾਂ ਲਈ ਜੁਡੀਸ਼ੀਅਲ ਰਿਮਾਂਡ 'ਤੇ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।