ਬੀ. ਐੱਸ. ਐੱਫ. ਦੇ ਜਵਾਨਾਂ ਨੇ ਪਾਕਿਸਤਾਨੀ ਡਰੋਨ ’ਤੇ ਕੀਤੀ ਫਾਇਰਿੰਗ, ਬਰਾਮਦ ਹੋਈ ਹੈਰੋਇਨ

Saturday, Jan 27, 2024 - 05:18 PM (IST)

ਬੀ. ਐੱਸ. ਐੱਫ. ਦੇ ਜਵਾਨਾਂ ਨੇ ਪਾਕਿਸਤਾਨੀ ਡਰੋਨ ’ਤੇ ਕੀਤੀ ਫਾਇਰਿੰਗ, ਬਰਾਮਦ ਹੋਈ ਹੈਰੋਇਨ

ਬਟਾਲਾ/ਕਲਨੌਰ/ਡੇਰਾ ਬਾਬਾ ਨਾਨਕ (ਬੇਰੀ, ਮਨਮੋਹਨ, ਜ. ਬ.) : ਬੀਤੀ ਦਿਨੀਂ ਬੀ. ਐੱਸ. ਐੱਫ. ਦੇ ਸੈਕਟਰ ਗੁਰਦਾਸਪੁਰ ਦੀ ਅਧੀਨ ਆਉਂਦੀ ਬੀ. ਐੱਸ. ਐੱਫ. ਦੀ 113 ਬਟਾਲੀਅਨ ਦੀ ਬੀ. ਓ. ਪੀ. ਆਬਾਦ ਵਿਖੇ ਤਾਇਨਾਤ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਦੇਰ ਰਾਤ ਭਾਰਤ ਵਿਚ ਦਾਖਲ ਹੋਏ ਪਾਕਿਸਤਾਨੀ ਡਰੋਨ ’ਤੇ ਫਾਇੰਰਿੰਗ ਕਰਨ ਤੋਂ ਬਾਅਦ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਬਰਾਮਦ ਕੀਤੀ ਹੈ।

 ਇਹ ਵੀ ਪੜ੍ਹੋ : ਵੱਡੀ ਖ਼ਬਰ: ਦੁਰਗਿਆਣਾ ਮੰਦਰ ਨੂੰ ਫਿਰ ਤੋਂ ਬੰਬ ਨਾਲ ਉਡਾਉਣ ਦੀ ਆਈ ਧਮਕੀ

ਜਾਣਕਾਰੀ ਅਨੁਸਾਰ ਬੁੱਧਵਾਰ ਰਾਤ ਕਰੀਬ 12.20 ਵਜੇ ਬੀ. ਐੱਸ. ਐੱਫ. ਦੀ 113 ਬਟਾਲੀਅਨ ਦੀ ਬੀ. ਓ. ਪੀ. ਆਬਾਦ ਦੇ ਜਵਾਨਾਂ ਨੇ ਭਾਰਤੀ ਖੇਤਰ ’ਚ ਦਾਖ਼ਲ ਹੋ ਰਹੇ ਡਰੋਨ ’ਤੇ ਫਾਇਰਿੰਗ ਕੀਤੀ ਅਤੇ ਰੌਸ਼ਨੀ ਬੰਬ ਦਾਗੇ ਗਏ। ਕੜਾਕੇ ਦੀ ਠੰਡ ਦੇ ਦੌਰਾਨ ਬੀ. ਐੱਸ. ਐੱਫ. ਦੀ 113 ਬਟਾਲੀਅਨ ਦੇ ਕਮਾਂਡੈਂਟ ਪ੍ਰਣੇ ਕੁਮਾਰ, ਮਨੋਜ ਕੁਮਾਰ ਸਮੇਤ ਬੀ. ਐੱਸ. ਐੱਫ. ਤੇ ਪੰਜਾਬ ਪੁਲਸ ਦੇ ਜਵਾਨਾਂ ਵੱਲੋਂ ਬੀ. ਓ. ਪੀ. ਆਬਾਦ ਦੇ ਨਾਲ ਲੱਗੇ ਖੇਤਰ ’ਚ ਸਰਚ ਅਭਿਆਨ ਚਲਾਇਆ ਗਿਆ ਅਤੇ ਇਸ ਦੌਰਾਨ ਪਿੰਡ ਠੇਠਰਕੇ ਦੇ ਖੇਤਾਂ ’ਚੋਂ ਡਰੋਨ ਰਾਹੀਂ ਸੁੱਟਿਆ ਗਿਆ, ਇਕ ਪੈਕੇਟ ਬਰਾਮਦ ਹੈਰੋਇਨ, ਜਿਸ ’ਤੇ ਇਕ ਲਾਈਟ ਵੀ ਲੱਗੀ ਹੋਈ ਸੀ ਅਤੇ ਉਕਤ ਪੈਕੇਟ ’ਚੋਂ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਅੱਧਾ ਕਿਲੋ ਹੈਰੋਇਨ ਬਰਾਮਦ ਹੋਈ।

ਇਹ ਵੀ ਪੜ੍ਹੋ : ਪੰਜਾਬ 'ਚ ਹੱਡ ਚੀਰਵੀਂ ਠੰਢ ਤੇ ਸੰਘਣੀ ਧੁੰਦ ਨੇ ਲੋਕਾਂ ਦੀ ਕਰਾਈ ਤੌਬਾ, ਮੌਸਮ ਵਿਭਾਗ ਨੇ ਜਾਰੀ ਕੀਤਾ ਰੈੱਡ ਅਲਰਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News