ਬੀ. ਐੱਸ. ਐੱਫ. ਵਲੋਂ ਗ੍ਰਿਫ਼ਤਾਰ ਕੀਤੇ ਗਏ ਚਾਰ ਭਾਰਤੀ ਸਮੱਗਲਰਾਂ ਦੇ ਕੇਸ ''ਚ ਵੱਡਾ ਖੁਲਾਸਾ

02/01/2024 5:25:07 PM

ਅੰਮ੍ਰਿਤਸਰ (ਨੀਰਜ)- ਇਕ ਸਰਹੱਦੀ ਪਿੰਡ ਵਿਚ ਹੈਰੋਇਨ ਦੀ ਖੇਪ ਨਾਲ ਬੀ. ਐੱਸ. ਐੱਫ. ਵਲੋਂ ਗ੍ਰਿਫ਼ਤਾਰ ਕੀਤੇ ਗਏ ਚਾਰ ਭਾਰਤੀ ਸਮੱਗਲਰਾਂ ਦੇ ਕੇਸ ਵਿਚ ਖੁਲਾਸਾ ਹੋਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਸਮੱਗਲਰ ਅਤੇ ਉਨ੍ਹਾਂ ਦੇ ਆਕਾ ਖ਼ਤਰਨਾਕ ਪਾਕਿਸਤਾਨ ਸਮੱਗਲਰ ਰਾਣਾ, ਉਸ ਦੇ ਭਰਾ ਅਤੇ ਸਾਹਾ ਦੇ ਸੰਪਰਕ ਵਿਚ ਸਨ। ਪਾਕਿਸਤਾਨੀ ਸਮੱਗਲਰ ਭਾਰਤੀ ਸਮੱਗਲਰਾਂ ਨੂੰ ਮੋਬਾਇਲ ਨੰਬਰਾਂ +923188137803 ਅਤੇ +66618728034 ਰਾਹੀਂ ਫੋਨ ਕਰਦੇ ਸਨ। ਕੇਵਲ ਰਾਣਾ ਅਤੇ ਸਾਹਾ ਹੀ ਭਾਰਤੀ ਸਮੱਗਲਰਾਂ ਨੂੰ ਵੀਡੀਓ ਕਾਲ ਕਰਦੇ ਸਨ ਅਤੇ ਦੱਸਦੇ ਸਨ ਕਿ ਪਾਕਿਸਤਾਨ ਤੋਂ ਡਰੋਨ ਕਦੋਂ ਅਤੇ ਕਿਸ ਸਮੇਂ ਆ ਰਿਹਾ ਹੈ ਅਤੇ ਡਰੋਨ ਕਿਸ ਸਥਾਨ ’ਤੇ ਹੋਵੇਗਾ। ਹੈਰੋਇਨ ਜਾਂ ਹਥਿਆਰਾਂ ਦੀ ਖੇਪ ਇਸ ਰਸਤੇ ਰਾਹੀਂ ਸੁੱਟੀ ਜਾਣੀ ਹੈ। ਇੰਨਾ ਹੀ ਨਹੀਂ ਰਾਣਾ ਅਤੇ ਸਾਹਾ ਉਨ੍ਹਾਂ ਨੂੰ ਲੈਣ ਆਏ ਸਮੱਗਲਰਾਂ ਨੂੰ ਡਰੱਗ ਮਨੀ ਦੀ ਡਿਲੀਵਰੀ ਸਬੰਧੀ ਜਾਣਕਾਰੀ ਦਿੰਦੇ ਸਨ।

ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਨੇ ਇਸ ਮਾਮਲੇ ਵਿਚ ਐੱਨ. ਸੀ. ਬੀ. ਦੀ ਮਦਦ ਨਾਲ ਇੰਟਰਪੋਲ ਨੂੰ ਇਸ ਕੇਸ ਦੀ ਸਿਫਾਰਿਸ਼ ਕਰਨ ਜਾ ਰਹੀ ਹੈ ਤਾ ਕਿ ਪਾਕਿਸਤਾਨ ਵਿਚ ਬੈਠੇ ਸਮੱਗਲਰਾਂ ’ਤੇ ਵੀ ਕਾਰਵਾਈ ਕੀਤੀ ਜਾ ਸਕੇ। ਬੀ. ਐੱਸ. ਐੱਫ. ਵਲੋਂ ਕਾਫੀ ਲੰਮੇ ਸਮੇਂ ਤੋਂ ਬਾਅਦ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅੰਮ੍ਰਿਤਸਰ ਸੈਕਟਰ ਵਿਚ ਚਾਰ ਭਾਰਤੀ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਜਨਵਰੀ ਦੇ ਆਖ਼ਰੀ ਦਿਨ ਹੋਈ ਬਾਰਿਸ਼ ਨੇ ਮੁੜ ਛੇੜੀ ਕੰਬਣੀ, ਜਾਣੋ ਆਉਣ ਵਾਲੇ ਦਿਨਾਂ 'ਚ ਮੌਸਮ ਦਾ ਹਾਲ

ਵਿਲੇਜ਼ ਡਿਫੈਂਸ ਕਮੇਟੀਆਂ ਬਣਨ ਤੋਂ ਬਾਅਦ ਵੀ ਸਮੱਗਲਿੰਗ ਜਾਰੀ 

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਅਤੇ ਵਿਸ਼ੇਸ ਤੌਰ ਨਾਲ ਇਸ ਬਾਬਤ ਰਾਜਪਾਲ ਪੰਜਾਬ ਵਲੋਂ ਦਿਸ਼ਾਂ-ਨਿਰਦੇਸ਼ ਜਾਰੀ ਕੀਤੇ ਗਏ ਹਨ। ਕਮੇਟੀਆਂ ਦੇ ਗਠਨ ਤੋਂ ਬਾਅਦ ਬੀ. ਐੱਸ. ਐੱਫ. ਅਤੇ ਪੁਲਸ ਨੂੰ ਕੁਝ ਸਫ਼ਲਤਾ ਵੀ ਮਿਲੀ ਹੈ ਪਰ ਜਿਸ ਤਰ੍ਹਾਂ ਨਾਲ ਸਰਹੱਦ ’ਤੇ ਹੈਰੋਇਨ ਦੀ ਆਮਦ ਜਾਰੀ ਹੈ ਅਤੇ ਚਾਰ ਸਮੱਗਲਰ 6 ਕਿਲੋ ਹੈਰੋਇਨ ਨਾਲ ਫੜੇ ਜਾ ਰਹੇ ਹਲ। ਉਥੇ ਕਿੱਤੇ ਨਾ ਕਿੱਤੇ ਸਵਾਲੀਆਂ ਨਿਸ਼ਾਨ ਖੜ੍ਹਾ ਕਰਦਾ ਹੈ। ਹਾਲਾਂਕਿ ਪ੍ਰਸਾਸ਼ਨ ਵਲੋਂ ਹੋਰ ਪਿੰਡਾਂ ਵਿਚ ਵੀ ਵਿਲੇਜ਼ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਲੁਧਿਆਣਾ ‘ਚ ਵੱਡੀ ਵਾਰਦਾਤ,  ਰਿਕਸ਼ਾ ਚਾਲਕ ਨੂੰ ਪੱਥਰ ਮਾਰ ਕੇ ਦਿੱਤੀ ਦਰਦਨਾਕ ਮੌਤ

ਪਹਿਲਾਂ ਵੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ 6 ਸਮੱਗਲਰ 

 ਪਿਛਲੇ ਇਕ ਮਹੀਨੇ ਦੌਰਾਨ ਬੀ. ਐੱਸ. ਐੱਫ. ਅਤੇ ਪੁਲਸ ਵੱਲੋਂ ਦੋ ਵੱਡੇ ਮਾਮਲਿਆਂ ਵਿਚ ਛੇ ਭਾਰਤੀ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਹ ਕੇਸ ਐੱਨ. ਸੀ. ਬੀ. ਨੂੰ ਸੌਂਪ ਦਿੱਤੇ ਗਏ ਹਨ। ਪਤਾ ਲੱਗਾ ਹੈ ਕਿ ਐੱਨ. ਸੀ. ਬੀ. ਨੂੰ ਇਨ੍ਹਾਂ ਮਾਮਲਿਆਂ ਵਿੱਚ ਬਹੁਤ ਅਹਿਮ ਜਾਣਕਾਰੀ ਮਿਲੀ ਹੈ ਜਿਸ ਤੋਂ ਆਉਣ ਵਾਲੇ ਦਿਨਾਂ ਵਿੱਚ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਸ਼ਰਧਾਲੂਆਂ ਦੀ ਸਹੂਲਤ ਲਈ ਡੇਰਾ ਬਾਬਾ ਨਾਨਕ ‘ਦਰਸ਼ਨ ਸਥਲ’’ਤੇ 2 ਨਵੀਆਂ ਦੂਰਬੀਨਾਂ ਸਥਾਪਿਤ

ਨਹੀਂ ਬੰਦ ਹੋ ਰਿਹਾ ਜੇਲ੍ਹਾਂ ਵਿੱਚੋਂ ਚੱਲ ਰਿਹਾ ਨੈੱਟਵਰਕ 

ਹੈਰੋਇਨ ਸਮੱਗਲਿੰਗ ਦੇ ਮਾਮਲੇ ਵਿਚ ਆਮ ਤੌਰ ’ਤੇ ਦੇਖਿਆ ਗਿਆ ਹੈ ਕਿ ਜੇਲ੍ਹਾਂ ਵਿਚ ਬੰਦ ਪੁਰਾਣੇ ਸਮੱਗਲਰ ਆਪਣੇ ਸਾਥੀਆਂ ਨੂੰ ਮੋਬਾਇਲ ਫੋਨਾਂ ਰਾਹੀਂ ਹਦਾਇਤਾਂ ਜਾਰੀ ਕਰਦੇ ਰਹਿੰਦੇ ਹਨ। ਹਰ ਰੋਜ਼ ਹੀ ਜੇਲ੍ਹਾਂ ਦੇ ਅੰਦਰੋਂ ਮੋਬਾਇਲ ਫੋਨ ਵੀ ਬਰਾਮਦ ਕੀਤੇ ਜਾ ਰਹੇ ਹਨ। ਸੁਰੱਖਿਆ ਏਜੰਸੀਆਂ ਦੀਆਂ ਰਿਪੋਰਟਾਂ ਮੁਤਾਬਕ ਅੰਦਰ ਸਮੱਗਲਿੰਗ ਦਾ ਨੈੱਟਵਰਕ ਚੱਲ ਰਿਹਾ ਹੈ ਪਰ ਇਹ ਨੈੱਟਵਰਕ ਟੁੱਟਣ ਦਾ ਨਾਮ ਨਹੀਂ ਲੈ ਰਿਹਾ, ਪਿਛਲੇ ਹਫ਼ਤੇ ਹੀ ਇਕ ਜੇਲ੍ਹ ਅੰਦਰੋਂ 15 ਮੋਬਾਇਲ ਫ਼ੋਨ ਬਰਾਮਦ ਹੋਏ ਹਨ।

ਇਹ ਵੀ ਪੜ੍ਹੋ : 'ਪੰਜਾਬ ਬਚਾਓ ਯਾਤਰਾ' ਸ਼ੁਰੂ ਕਰਨ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਸੁਖਬੀਰ ਬਾਦਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News