ਵਿਆਹ ਵਾਲੇ ਦਿਨ ਫਰਾਰ ਹੋਇਆ ਲਾੜਾ ਗ੍ਰਿਫਤਾਰ

Monday, Dec 09, 2019 - 11:21 PM (IST)

ਵਿਆਹ ਵਾਲੇ ਦਿਨ ਫਰਾਰ ਹੋਇਆ ਲਾੜਾ ਗ੍ਰਿਫਤਾਰ

ਅੰਮ੍ਰਿਤਸਰ, (ਸੰਜੀਵ)— ਪ੍ਰੇਮ ਸਬੰਧਾਂ ਦੇ ਬਾਅਦ ਵਿਆਹ ਵਾਲੇ ਦਿਨ ਫਰਾਰ ਹੋਏ ਮੋਹਿਤ ਸਹਿਲਗ ਨੂੰ ਸੋਮਵਾਰ ਥਾਣਾ ਬੀ-ਡਵੀਜ਼ਨ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਮੋਹਿਤ ਸਹਿਗਲ ਵੱਲੋਂ ਹਰਪ੍ਰੀਤ ਕੌਰ ਦੇ ਨਾਲ ਪ੍ਰੇਮ ਸਬੰਧ ਚੱਲ ਰਹੇ ਸਨ। ਮੁੰਡੇ ਤੇ ਕੁੜੀ ਦੇ ਪਰਿਵਾਰ ਵਾਲਿਆਂ ਦੀ ਸਹਿਮਤੀ ਨਾਲ ਦੋਵਾਂ ਦਾ ਵਿਆਹ ਬੀਤੀ 30 ਨਵੰਬਰ ਨੂੰ ਤੈਅ ਹੋਣਾ ਹੋਇਆ ਸੀ। ਕੁੜੀ ਦੇ ਪਰਿਵਾਰ ਵੱਲੋਂ ਬਰਾਤ ਦੀਆਂ ਸਾਰੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਸਨ ਪਰ ਦੁਲਹਾ ਮੋਹਿਤ ਸਹਿਗਲ ਆਪਣੀ ਬਰਾਤ ਲੈ ਕੇ ਆਉਣ ਦੀ ਬਜਾਏ ਫਰਾਰ ਹੋ ਚੁੱਕਿਆ ਸੀ ਜਿਸ ਨੂੰ ਸੋਮਵਾਰ ਗ੍ਰਿਫਤਾਰ ਕਰ ਲਿਆ ਗਿਆ ਹੈ ।


author

KamalJeet Singh

Content Editor

Related News