ਦੁਲਹਨਾਂ ਦੀ ਸ਼ਾਨ ਮਹਿੰਦੀ ਸ਼ਗਨਾਂ ਦੀ: ਹਾਥੀ-ਘੋੜੇ, ਬਾਰਾਤੀ ਅਤੇ ਡੋਲੀ ਹੈ ਪਸੰਦੀਦਾ ਮਹਿੰਦੀ ਦੇ ਡਿਜ਼ਾਈਨ

06/30/2022 12:50:31 PM

ਅੰਮ੍ਰਿਤਸਰ (ਕਵਿਸ਼ਾ) - ਮਹਿੰਦੀ ਦਾ ਸਬੰਧ ਹਮੇਸ਼ਾ ਸ਼ੁਭ ਅਤੇ ਸ਼ਗਨ ਦੇ ਕੰਮਾਂ ਨਾਲ ਜੋੜਿਆ ਜਾਂਦਾ ਹੈ ਅਤੇ ਮਹਿੰਦੀ ਦਾ ਜਨਾਨੀਆਂ ਦੇ ਜੀਵਨ ਵਿਚ ਬਹੁਤ ਖ਼ਾਸ ਮਹੱਤਵ ਹੁੰਦਾ ਹੈ। ਵਿਆਹ ਹੋਵੇ ਜਾਂ ਤੀਜ-ਤਿਉਹਾਰ, ਜਨਾਨੀਆਂ ਸ਼ੋਕ ਨਾਲ ਆਪਣੇ ਹੱਥਾਂ ਅਤੇ ਪੈਰਾਂ ’ਤੇ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਬਣਾ ਕੇ ਲਗਵਾਉਦੀਆਂ ਹਨ। ਵਿਆਹ ਵਾਲੀ ਕੁੜੀ ਲਈ ਮਹਿੰਦੀ ਨੂੰ ਲੈ ਕੇ ਖ਼ਾਸ ਉਤਸ਼ਾਹ ਦੇਖਿਆ ਜਾਂਦਾ ਹੈ। ਕਈ ਦੁਲਹਨਾਂ ਪਹਿਲਾਂ ਹੀ ਗੂਗਲ ’ਤੇ ਆਪਣੇ ਮਹਿੰਦੀ ਡਿਜ਼ਾਈਨ ਨੂੰ ਸਰਚ ਕਰਦੀਆਂ ਹਨ। ਇਸ ਤੋਂ ਇਲਾਵਾ ਮਹਿੰਦੀ ਦੇ ਕਲਾਕਾਰ ਆਪਣੇ ਡਿਜ਼ਾਈਨਾਂ ਨਾਲ ਸੋਸ਼ਲ ਮੀਡੀਆ ’ਤੇ ਹਾਵੀ ਹਨ, ਜਿਸ ਕਾਰਨ ਲੋਕ ਆਪਣੇ ਮਹਿੰਦੀ ਡਿਜ਼ਾਈਨ ਅਤੇ ਮਹਿੰਦੀ ਦੇ ਕਲਾਕਾਰ ਨੂੰ ਸੋਸ਼ਲ ਮੀਡੀਆ ਤੋਂ ਚੁਣਦੇ ਹਨ। ਅੱਜ ਦੇ ਸਮੇਂ ਦੀ ਮਹਿੰਦੀ ਦੇ ਡਿਜ਼ਾਈਨ ਅਤੇ ਪੁਰਾਣੇ ਜ਼ਮਾਨੇ ਦੀ ਮਹਿੰਦੀ ਦੇ ਡਿਜ਼ਾਈਨ ਵਿਚ ਕਾਫੀ ਫਰਕ ਹੈ। ਅੱਜ-ਕੱਲ ਮਹਿੰਦੀ ਬਹੁਤ ਬਾਰੀਕੀ ਨਾਲ ਲਾਈ ਜਾਂਦੀ ਹੈ ਅਤੇ ਬਹੁਤ ਸਾਰੇ ਵੱਖ-ਵੱਖ ਮੌਟਿਕ ਵੀ ਬਣਾਏ ਜਾਂਦੇ ਹਨ।

ਪੜ੍ਹੋ ਇਹ ਵੀ ਖ਼ਬਰ: ਸਿੱਧੂ ਮੂਸੇਵਾਲਾ ਕਤਲ ਕਾਂਡ: ਹਥਿਆਰ ਸਪਲਾਈ ਕਰਨ ਵਾਲਾ ਸਤਵੀਰ ਸਿੰਘ ਫਾਰਚੂਨਰ ਕਾਰ ਸਣੇ ਗ੍ਰਿਫ਼ਤਾਰ

ਮਹਿੰਦੀ ਦੇ ਰੰਗ ਨੂੰ ਲੈ ਕੇ ਜਨਾਨੀਆਂ ਬਹੁਤ ਜਾਗਰੂਕ ਹੁੰਦੀਆਂ ਹਨ
ਮਹਿੰਦੀ ਦੇ ਰੰਗ ਦੀ ਗੱਲ ਕਰੀਏ ਤਾਂ ਜਨਾਨੀਆਂ ਇਸ ਦੇ ਰੰਗ ਨੂੰ ਸ਼ੁਰੂ ਤੋਂ ਆਪਣੇ ਪਤੀ ਦੇ ਪਿਆਰ ਨਾਲ ਜੋੜਦੀਆਂ ਹਨ। ਇਸ ਲਈ, ਰੰਗ ਨੂੰ ਲੈ ਕੇ ਅਕਸਰ ਜਨਾਨੀਆਂ ਵਿਚ ਮੁਕਾਬਲਾ ਹੁੰਦਾ ਹੈ, ਮਹਿੰਦੀ ਦਾ ਰੰਗ ਕਿਸ ਦਾ ਸਭ ਤੋਂ ਜ਼ਿਆਦਾ ਗੂੜਾ ਹੈ। ਇਸ ਕਾਰਨ ਬਾਜ਼ਾਰ ਵਿਚ ਕਈ ਤਰ੍ਹਾਂ ਦੀਆਂ ਮਹਿੰਦੀਆਂ ਕੁੱਪੀਆਂ ਮੁਹੱਈਆ ਹਨ। ਕੁਝ ਕੁੱਪੀਆਂ ਸਿਰਫ਼ 5 ਮਿੰਟਾਂ ਵਿਚ ਆਪਣਾ ਪੂਰਾ ਰੰਗ ਦੇ ਦਿੰਦੀਆਂ ਹਨ। ਇਸ ਮਹਿੰਦੀ ਵਿੱਚ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਇਹ ਮਹਿੰਦੀ ਤੁਰੰਤ ਹੱਥਾਂ ’ਤੇ ਆਪਣਾ ਰੰਗ ਛੱਡ ਜਾਂਦੀ ਹੈ। ਇਸ ਤੋਂ ਇਲਾਵਾ ਜੇਕਰ ਅੱਜ-ਕੱਲ ਦੀ ਮਹਿੰਦੀ ਦੀ ਗੱਲ ਕਰੀਏ ਤਾਂ ਇਸ ਦਾ ਰੰਗ ਪਹਿਲਾਂ ਦੇ ਮੁਕਾਬਲੇ ਬਹੁਤ ਜਲਦੀ ਅਤੇ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈ। ਜਗ ਬਾਣੀ ਦੀ ਟੀਮ ਨੇ ਮਹਿੰਦੀ ਦੇ ਡਿਜ਼ਾਈਨ ਸਬੰਧੀ ਮਹਿੰਦੀ ਆਰਟਿਸਟਾਂ ਨਾਲ ਗੱਲਬਾਤ ਕੀਤੀ, ਜਿਸ ਵਿਚ ਉਨ੍ਹਾਂ ਨੇ ਮਹਿੰਦੀ ਦੀ ਡਿਜਾਈਨਿੰਗ ਬਾਰੇ ਕਾਫੀ ਜਾਣਕਾਰੀ ਦਿੱਤੀ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਤਾਸ਼ ਖੇਡਦੇ ਸਮੇਂ ਦੋਸਤ ਨੇ ਇੱਟਾਂ ਮਾਰ ਕੀਤਾ ਦੋਸਤ ਦਾ ਕਤਲ (ਤਸਵੀਰਾਂ)

ਦੁਲਹਨਾਂ ਆਪਣੇ ਹੱਥਾਂ ’ਤੇ ਉਤਾਰ ਲੈਂਦੀਆਂ ਹਨ ਵਿਆਹ ਦੀਆਂ ਸਾਰੀਆਂ ਰਸਮਾਂ
ਜਗ ਬਾਣੀ ਦੀ ਟੀਮ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਮਹਿੰਦੀ ਆਰਟਿਸਟਾਂ ਨੇ ਦੱਸਿਆ ਕਿ ਜੇਕਰ ਅੱਜ ਦੀ ਦੁਲਹਨ ਦੀ ਗੱਲ ਕਰੀਏ ਤਾਂ ਉਸ ਦੇ ਹੱਥਾਂ ’ਤੇ ਲਾੜੇ-ਲਾੜੀ ਦੀਆਂ ਤਸਵੀਰਾਂ ਹਨ, ਹਾਥੀ-ਘੋੜਾ, ਬਰਾਤੀ, ਢੋਲ-ਨਗਾਰੇ ਅਤੇ ਡੋਲੀ ਆਦਿ ਸਾਰੀਆਂ ਰਸਮਾਂ ਆਪਣੇ ਹੱਥਾਂ ’ਤੇ ਮਹਿੰਦੀ ਲਗਾ ਕੇ ਪਾਉਂਦੀਆਂ ਹਨ। ਇਸ ਕਾਰਨ ਮਹਿੰਦੀ ਦੇ ਡਿਜ਼ਾਈਨ ਜ਼ਿਆਦਾ ਆਕਰਸ਼ਿਕ ਬਣ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਮਹਿੰਦੀ ਦੇ ਡਿਜ਼ਾਈਨ ਵਿਚ ਇੰਨਾ ਬਦਲਾਅ ਆ ਗਿਆ ਹੈ, ਜਿਸ ਕਾਰਨ ਹਰ ਦੁਲਹਨ ਆਪਣੇ ਹੱਥਾਂ ’ਤੇ ਕੁਝ ਅਜਿਹੇ ਡਿਜ਼ਾਈਨ ਦੇਖਣਾ ਪਸੰਦ ਕਰਦੀ ਹੈ ਜੋ ਅੱਜ ਤੋਂ ਪਹਿਲਾਂ ਕਿਸੇ ਦੇ ਹੱਥ ਵਿਚ ਨਹੀਂ ਸਨ। ਇਸ ਕਾਰਨ ਅੱਜ ਕੱਲ ਰਾਧਾ-ਕ੍ਰਿਸ਼ਨ, ਲਾੜਾ-ਲਾੜੀ, ਹਾਥੀ-ਘੋੜਾ, ਲਵ ਬਰਡ ਆਦਿ ਪਿਆਰ ਦੇ ਵੱਖ-ਵੱਖ ਮੂਕ-ਚਮਕਦੇ ਪ੍ਰਤੀਕ ਬਹੁਤ ਪ੍ਰਚਲਿਤ ਹਨ। ਉਨ੍ਹਾਂ ਕਿਹਾ ਕਿ ਕੁੜੀਆਂ ਖ਼ਾਸ ਕਰ ਕੇ ਆਪਣੇ ਲਾੜੇ ਦਾ ਨਾਂ ਇਕ ਹੱਥ ਵਿਚ ਇਸ ਤਰ੍ਹਾਂ ਲਿਖਾਉਦੀਆਂ ਹਨ ਕਿ ਲਾੜੇ ਨੂੰ ਲੱਭਣ ਸਮੇਂ ਕਾਫੀ ਸੰਘਰਸ਼ ਕਰਨਾ ਪੈਂਦਾ ਹੈ।

ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਵਿਜੀਲੈਂਸ ਵਿਭਾਗ ਦੀ ਟੀਮ ਨੇ ਡਰੱਗ ਇੰਸਪੈਕਟਰ ਬਬਲੀਨ ਕੌਰ ਨੂੰ GNDU ਤੋਂ ਕੀਤਾ ਗ੍ਰਿਫ਼ਤਾਰ


rajwinder kaur

Content Editor

Related News