ਤੇਜ਼ ਰਫਤਾਰ ਬੋਲੈਰੋ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਵਿਅਕਤੀ ਦੀ ਮੌਤ

Monday, Mar 13, 2023 - 01:00 PM (IST)

ਤੇਜ਼ ਰਫਤਾਰ ਬੋਲੈਰੋ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਵਿਅਕਤੀ ਦੀ ਮੌਤ

ਬਟਾਲਾ/ਸ਼੍ਰੀ ਹਰਗੋਬਿੰਦਪੁਰ ਸਾਹਿਬ (ਸਾਹਿਲ, ਬਾਬਾ) : ਤੇਜ਼ ਰਫਤਾਰ ਬੋਲੈਰੋ ਗੱਡੀ ਵਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਨਾਲ ਵਿਅਕਤੀ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਲਵਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਭਰਥ ਨੇ ਲਿਖਵਾਇਆ ਕਿ ਉਸਦਾ ਪਤੀ ਬਲਵਿੰਦਰ ਸਿੰਘ ਪੈਲੇਸ ਵਿਚ ਕੰਮ ਕਰਦਾ ਸੀ ਅਤੇ ਬੀਤੀ 11 ਮਾਰਚ ਦੀ ਸ਼ਾਮ ਸਾਢੇ 6 ਵਜੇ ਉਹ ਅੱਡਾ ਧਾਰੀਵਾਲ ਵਿਖੇ ਦਵਾਈ ਲੈਣ ਲਈ ਗਿਆ ਸੀ। ਜਦਕਿ ਉਹ ਅਤੇ ਉਸਦੀ 8 ਸਾਲਾ ਲੜਕੀ ਵੀ ਮੋਟਰਸਾਈਕਲ ’ਤੇ ਨਾਲ ਚਲੀ ਗਈ। ਉਕਤ ਔਰਤ ਮੁਤਾਬਕ ਜਦੋਂ ਉਹ ਪਿੰਡ ਲੱਲਾ ਨੇੜੇ ਪਹੁੰਚੇ ਤਾਂ ਪਿੱਛੋਂ ਆਈ ਇਕ ਤੇਜ਼ ਰਫਤਾਰ ਬੋਲੈਰੋ ਗੱਡੀ ਦੇ ਡਰਾਈਵਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।

ਇਸ ਦੇ ਸਿੱਟੇ ਵਜੋਂ ਉਹ ਮੋਟਰਸਾਈਕਲ ਤੋਂ ਡਿੱਗਦੇ ਹੋਏ ਘਸੀਟ ਕੇ ਕਣਕ ਵਿਚ ਡਿੱਗ ਪਏ ਅਤੇ ਉਸਦੇ ਪਤੀ ਬਲਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹੋਰ ਜਾਣਕਾਰੀ ਦੇ ਮੁਤਾਬਕ ਉਪਰੋਕਤ ਮਾਮਲੇ ਸਬੰਧੀ ਏ.ਐੱਸ.ਆਈ ਅਮਰੀਕ ਸਿੰਘ ਨੇ ਕਾਰਵਾਈ ਕਰਦਿਆਂ ਅਣਪਛਾਤੇ ਬੋਲੈਰੋ ਗੱਡੀ ਦੇ ਡਰਾਈਵਰ ਖ਼ਿਲਾਫ ਥਾਣਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਕੇਸ ਦਰਜ ਕਰ ਦਿੱਤਾ ਹੈ।


author

Gurminder Singh

Content Editor

Related News