ਗੁਰਦਾਸਪੁਰ ਤੋਂ ਮਸ਼ਹੂਰ ਹਸਤੀਆਂ ਨੂੰ ਲੋਕ ਸਭਾ ਚੋਣਾਂ ਲਈ ਚੁਣੇਗੀ ਭਾਜਪਾ, ਇਹ ਸਖਸ਼ੀਅਤਾਂ ਦੇ ਨਾਂ ਆਏ ਸਾਹਮਣੇ
Thursday, Feb 22, 2024 - 04:51 PM (IST)
ਗੁਰਦਾਸਪੁਰ- ਪੰਜਾਬ ’ਚ ਆਪਣੀ ਤਾਕਤ ਵਧਾਉਣ ਲਈ ਭਾਜਪਾ ਵੱਲੋਂ ਲੋਕ ਸਭਾ ਚੋਣਾਂ ਲਈ ਇਸ ਗੱਲ 'ਤੇ ਸਹਿਮਤੀ ਬਣ ਗਈ ਹੈ ਕਿ ਜੇਕਰ ਪਾਰਟੀ ਨੇ ਗੁਰਦਾਸਪੁਰ ਸੰਸਦੀ ਸੀਟ ਜਿੱਤਣੀ ਹੈ ਤਾਂ ਉਹ ਕਿਸੇ ਮਸ਼ਹੂਰ ਉਮੀਦਵਾਰ ਨੂੰ ਉਤਾਰ ਕੇ ਇਸ ਦੀ ਬਜਾਏ ਸਥਾਨਕ ਉਮੀਦਵਾਰ ਦੀ ਚੋਣ ਕਰੇਗੀ। ਪੰਜਾਬ ਦੀ ਸਿਆਸਤ ’ਚ ਅਟਕਲਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਹੁੰਦਾ ਨਜ਼ਰ ਆ ਰਿਹਾ ਹੈ। ਪਾਰਟੀ ਨੂੰ ਇਕ ਅਜਿਹੇ ਘਰੇਲੂ ਸਿਆਸਤਦਾਨ ਦੀ ਭਾਲ ਜਾਰੀ ਹੈ ਜੋ ਨਾ ਸਿਰਫ਼ ਇਸ ਖੇਤਰ ਦੀ ਸਿਆਸੀ ਭੂਗੋਲਿਕ ਸਥਿਤੀ ਤੋਂ ਜਾਣੂ ਹੈ, ਸਗੋਂ ਮੌਜੂਦਾ ਸੰਸਦ ਮੈਂਬਰ ਅਤੇ ਅਭਿਨੇਤਾ ਸੰਨੀ ਦਿਓਲ ਦੁਆਰਾ ਹੋਏ ਨੁਕਸਾਨ ਨੂੰ ਪੂਰਾ ਕਰਨ ਦੀ ਸਮਰੱਥਾ ਵੀ ਰੱਖਦਾ ਹੈ।
ਇਹ ਵੀ ਪੜ੍ਹੋ : ਫ਼ਾਜ਼ਿਲਕਾ 'ਚ 4 ਦੋਸਤਾਂ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ, ਸ਼ਰਾਬ ਪੀ ਕੇ ਆਪਣੇ ਹੀ ਦੋਸਤ ਦਾ ਕੀਤਾ ਸੀ ਕਤਲ
ਪਾਰਟੀ ਹੁਣ ਜਾਣਦੀ ਹੈ ਕਿ ਵੋਟਰ ਇਹ ਨਹੀਂ ਭੁੱਲੇ ਹਨ ਕਿ ਕਿਵੇਂ ਮੌਜੂਦਾ ਸੰਸਦ ਮੈਂਬਰ ਨੇ ਆਪਣੇ ਪੂਰੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਹਲਕੇ ਤੋਂ ਗੈਰਹਾਜ਼ਰ ਰਹੇ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਕ੍ਰਿਕਟਰ ਯੁਵਰਾਜ ਸਿੰਘ ਨੂੰ ਗੁਰਦਾਸਪੁਰ ਤੋਂ ਮੈਦਾਨ ਵਿੱਚ ਉਤਾਰਿਆ ਜਾਵੇਗਾ ਕਿਉਂਕਿ ਉਹ ਅਤੇ ਉਸਦੀ ਮਾਂ ਨੇ ਹਾਲ ਹੀ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਸੀ।
ਇਹ ਵੀ ਪੜ੍ਹੋ : ਕਿਸਾਨੀ ਅੰਦੋਲਨ ਦੌਰਾਨ ਸ਼ੁਭਕਰਨ ਦੀ ਮੌਤ 'ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
ਇੰਨਾ ਹੀ ਨਹੀਂ ਇਸ ਦੇ ਨਾਲ ਸਥਾਨਕ ਉਮੀਦਵਾਰ ਨਾਲ ਜੁੜੇ ਰਹਿਣ ਦਾ ਫੈਸਲਾ ਇਕ ਹੋਰ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ 'ਤੇ ਵੀ ਦਬਾਅ ਪਾਉਂਦਾ ਹੈ। ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ 2020 ਵਿੱਚ ਨਵੀਂ ਦਿੱਲੀ ਵਿੱਚ ਕਿਸਾਨ ਅੰਦੋਲਨ ਦੌਰਾਨ ਜਾਟ ਸਿੱਖਾਂ ਵਿਰੁੱਧ ਜਨਤਕ ਬਿਆਨਬਾਜ਼ੀ ਕਾਰਨ ਪਾਰਟੀ ਰਣੌਤ ਨੂੰ ਮੈਦਾਨ 'ਚ ਉਤਾਰਨ ਦੇ ਵੀ ਵਿਰੁੱਧ ਹੈ। ਪਾਰਟੀ ਉਸ ਨੂੰ ਗੁਰਦਾਸਪੁਰ ਦੀ ਬਜਾਏ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਚੋਣ ਲੜਨ ਲਈ ਕਹਿ ਸਕਦੀ ਹੈ ਕਿਉਂਕਿ ਉਹ ਮਨਾਲੀ ਤੋਂ ਆਉਂਦੀ ਹੈ ਜੋ ਕਿ ਇਸੇ ਸੀਟ ਦਾ ਹਿੱਸਾ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ ਤੋਂ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੂੰ ਲੋਕ ਸਭਾ ਚੋਣਾਂ 'ਚ ਉਤਾਰਨ ਦੀ ਤਿਆਰੀ ’ਚ ਭਾਜਪਾ!
ਇਹ ਭਾਜਪਾ ਪਾਰਟੀ ਦੇ ਆਗੂ ਜਾਣਦੇ ਸਨ ਕਿ ਦਿਓਲ ਦੀ ਹਲਕੇ ਤੋਂ ਲੰਮੀ ਗੈਰਹਾਜ਼ਰੀ ਕਾਰਨ ਹਲਕੇ 'ਤੇ ਮਾੜਾ ਪ੍ਰਭਾਵ ਪਿਆ। ਜਿਸ ਨੂੰ ਲੋਕਾਂ ਨੇ 77,000 ਵੋਟਾਂ ਨਾਲ ਇੰਨੀ ਉਤਸੁਕਤਾ ਨਾਲ ਚੁਣਿਆ ਸੀ। ਇਸ ਵਿਚਾਲੇ ਅਜਿਹੀਆਂ ਅਫਵਾਹਾਂ ਹਨ ਕਿ ਕਾਂਗਰਸੀ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦਾ ਨਾਂ ਵੀ ਇਸ ’ਚ ਸ਼ਾਮਲ ਹੈ। ਹਾਲਾਂਕਿ ਸਿੱਧੂ ਭਾਜਪਾ ’ਚ ਸ਼ਾਮਲ ਨਾ ਹੋਣ ’ਤੇ ਆਪਣਾ ਪ੍ਰਤੀਕਰਮ ਦੇ ਚੁੱਕੇ ਹਨ ਪਰ ਫਿਰ ਵੀ ਉਨ੍ਹਾਂ ਦੇ ਨੇੜਲੇ ਸੂਤਰ ਉਨ੍ਹਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਦੇ ਸੰਕੇਤ ਦੇ ਰਹੇ ਹਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਸਿੱਧੂ ਨੂੰ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਟਿਕਟ ਦੇ ਸਕਦੀ ਹੈ।
ਇਹ ਵੀ ਪੜ੍ਹੋ : PSEB ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪ੍ਰੀਖਿਆਵਾਂ ਦੇ ਚੱਲਦੇ ਵਿਭਾਗ ਨੇ ਜਾਰੀ ਕੀਤੇ ਸਖ਼ਤ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8