ਮੋਬਾਈਲ ਵਿੰਗ ਦੀ ਵੱਡੀ ਕਾਰਵਾਈ, ਅੰਮ੍ਰਿਤਸਰ ਤੋਂ ਉਤਰਾਖੰਡ ਜਾ ਰਹੇ ਟਰੱਕ ਕੀਤਾ ਕਾਬੂ, ਵਸੂਲਿਆ 8.10 ਲੱਖ ਜੁਰਮਾਨਾ
Monday, Aug 19, 2024 - 11:35 AM (IST)
ਅੰਮ੍ਰਿਤਸਰ (ਇੰਦਰਜੀਤ)-ਕਰ ਤੇ ਆਬਕਾਰੀ ਵਿਭਾਗ ਦੇ ਮੋਬਾਈਲ ਵਿੰਗ ਨੇ ਟੈਕਸ ਚੋਰੀ ਦੇ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਐਲੂਮੀਨੀਅਮ ਦੇ ਸਕ੍ਰੈਪ ਨਾਲ ਭਰੇ ਇਕ ਟਰੱਕ ਨੂੰ ਰੋਕ ਕੇ 8 ਲੱਖ 10 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਹੈ। ਇਹ ਕਾਰਵਾਈ ਅੰਮ੍ਰਿਤਸਰ ਰੇਂਜ ਦੇ ਸਹਾਇਕ ਕਮਿਸ਼ਨਰ ਮੋਬਾਈਲ ਵਿੰਗ ਮਹੇਸ਼ ਗੁਪਤਾ ਦੀਆਂ ਹਦਾਇਤਾਂ ’ਤੇ ਕੀਤੀ ਗਈ ਹੈ।
ਇਹ ਵੀ ਪੜ੍ਹੋ - ਖੁਸ਼ੀਆਂ ਗਮ ’ਚ ਬਦਲੀਆਂ: ਰੱਖੜੀ ਲੈ ਕੇ ਧੀ ਨਾਲ ਪੇਕੇ ਜਾ ਰਹੀ ਮਾਂ ਦੀ ਸੜਕ ਹਾਦਸੇ ’ਚ ਮੌਤ
ਜਾਣਕਾਰੀ ਅਨੁਸਾਰ ਮੋਬਾਈਲ ਵਿੰਗ ਅੰਮ੍ਰਿਤਸਰ ਨੂੰ ਸੂਚਨਾ ਮਿਲੀ ਸੀ ਕਿ ਉੱਤਰਾਖੰਡ ਵੱਲ ਐਲੂਮੀਨੀਅਮ ਦਾ ਸਕ੍ਰੈਪ ਵਾਲਾ ਟਰੱਕ ਭੇਜਿਆ ਜਾ ਰਿਹਾ ਹੈ, ਜਿਸ ਵਿਚ ਲੱਦੇ ਸਾਮਾਨ ’ਤੇ ਟੈਕਸ ਦੀ ਚੋਰੀ ਕੀਤੀ ਜਾ ਰਹੀ ਹੈ। ਸੂਚਨਾ ’ਤੇ ਕਾਰਵਾਈ ਕਰਦੇ ਹੋਏ ਮੋਬਾਈਲ ਵਿੰਗ ਦੇ ਈ.ਟੀ.ਓ. ਪੰਡਿਤ ਰਮਨ ਕੁਮਾਰ ਸ਼ਰਮਾ ਦੀ ਅਗਵਾਈ ’ਚ ਟੀਮ ਦਾ ਗਠਨ ਕੀਤਾ ਗਿਆ, ਜਿਸ ’ਚ ਵਿਭਾਗੀ ਅਧਿਕਾਰੀਆਂ ਤੋਂ ਇਲਾਵਾ ਸੁਰੱਖਿਆ ਕਰਮਚਾਰੀ ਸ਼ਾਮਿਲ ਸਨ | ਦੱਸਿਆ ਜਾਂਦਾ ਹੈ ਕਿ ਜਾਣਕਾਰੀ ਅਨੁਸਾਰ ਮੋਬਾਈਲ ਟੀਮ ਨੇ ਕੁਝ ਥਾਵਾਂ ਦੀ ਘੇਰਾਬੰਦੀ ਕੀਤੀ ਪਰ ਡਰਾਈਵਰ ਨੇ ਦੂਜੇ ਪਾਸੇ ਤੋਂ ਗੱਡੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਵਿਭਾਗ ਨੂੰ ਪਤਾ ਲੱਗਾ ਕਿ ਹੁਣ ਤੱਕ ਇਹ ਟਰੱਕ ਅੰਮ੍ਰਿਤਸਰ ਦੀ ਮਾਲ ਮੰਡੀ ਨੇੜੇ ਘੁੰਮ ਰਿਹਾ ਹੈ।
ਇਹ ਵੀ ਪੜ੍ਹੋ ਨਾਕੇ 'ਤੇ ਖੜ੍ਹੇ ਪੁਲਸ ਅਧਿਕਾਰੀਆਂ ਨਾਲ ਬਹਿਸਣ ਵਾਲੇ ਮੁਲਾਜ਼ਮ 'ਤੇ SSP ਨੇ ਲਿਆ ਵੱਡਾ ਐਕਸ਼ਨ, ਪੜ੍ਹੋ ਕੀ ਹੈ ਮਾਮਲਾ
ਵਿਭਾਗੀ ਟੀਮਾਂ ਨੇ ਆਪਣੇ ਰੂਟ ਬਦਲ ਕੇ ਨਿਸ਼ਾਨਦੇਹੀ ਵਾਲੀ ਥਾਂ ਨੂੰ ਘੇਰ ਲਿਆ ਅਤੇ ਟਰੱਕ ਨੂੰ ਕਾਬੂ ਕਰ ਲਿਆ। ਜਦੋਂ ਮੋਬਾਈਲ ਟੀਮ ਨੇ ਸਾਮਾਨ ਦੇ ਕਾਗਜ਼ਾਤ ਮੰਗੇ ਤਾਂ ਡਰਾਈਵਰ ਢੁਕਵੇਂ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ ਕਿਉਂਕਿ ਸਾਮਾਨ ਕੀਮਤੀ ਸੀ, ਇਸ ਲਈ ਪੂਰੀ ਜਾਂਚ ਕਰਨ ਤੋਂ ਬਾਅਦ ਟੈਕਸ ਚੋਰੀ ਦਾ ਮਾਮਲਾ ਸਾਹਮਣੇ ਆਇਆ। ਮੋਬਾਈਲ ਟੀਮ ਅਨੁਸਾਰ ਬਰਾਮਦ ਕੀਤੇ ਸਾਮਾਨ ’ਤੇ 8 ਲੱਖ 10 ਹਜ਼ਾਰ ਰੁਪਏ ਦਾ ਜੁਰਮਾਨਾ ਤੈਅ ਕੀਤਾ ਗਿਆ ਹੈ।
ਇਹ ਵੀ ਪੜ੍ਹੋ -BSF ਦੇ ਜਵਾਨ ਨੂੰ ਮੌਤ ਦੇ ਮੂੰਹ 'ਚੋਂ ਖਿੱਚ ਲਿਆਏ ਡਾਕਟਰ, ਅੱਧ ਮਰੀ ਹਾਲਤ 'ਚ ਪਹੁੰਚਿਆ ਸੀ ਹਸਪਤਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8