ਕਾਂਗਰਸ ਸੋਸ਼ਲ ਮੀਡੀਆ ਵਿੰਗ ਪੰਜਾਬ ਦੇ ਕੁਆਡੀਨੇਟਰ ਢਿੱਲੋਂ ਦੀ ਨਿਯੁਕਤੀ ਨੇ ਮਾਝੇ ਦਾ ਮਾਨ ਵਧਾਇਆ : ਅਲਗੋ
Wednesday, Jun 27, 2018 - 02:40 PM (IST)

ਭਿੱਖੀਵਿੰਡ, ਖਾਲੜਾ (ਭਾਟੀਆ) : ਦਵਿੰਦਰਬੀਰ ਸਿੰਘ ਰਿੰਕੂ ਢਿੱਲੋਂ ਨੂੰ ਸੂਬਾ ਕਾਂਗਰਸ ਦੇ ਸੋਸ਼ਲ ਮੀਡੀਆਂ ਵਿੰਗ ਕੁਆਡੀਨੇਟਰ ਨਿਯੁਕਤ ਕਰਨ 'ਤੇ ਰਾਹੁਲ ਗਾਂਧੀ, ਸੋਨੀਆਂ ਗਾਂਧੀ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਪੰਜਾਬ ਪ੍ਰਧਾਨ ਸੁਨੀਲ ਜਾਖੜ ਤੇ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਤਹਿ ਦਿਲੋ ਧੰਨਵਾਧੀ ਹਾਂ। ਜਿੰਨਾ ਨੇ ਨੌਜਵਾਨ ਆਗੂ ਰਿੰਕੂ ਢਿੱਲੋਂ ਨੂੰ ਇਹ ਅਹੁਦਾ ਦੇ ਕੇ ਮਾਝਾ ਖੇਤਰ ਦਾ ਮਾਨ ਵਧਾਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸੀਨੀਅਰ ਕਾਂਗਰਸੀ ਆਗੂ ਗੁਲਸ਼ਨ ਕੁਮਾਰ ਅਲਗੋ ਤੇ ਹਰਜਿੰਦਰ ਸਿੰਘ ਬੁਰਜ ਨੇ ਰਿੰਕੂ ਢਿੱਲੋਂ ਦੇ ਕਸਬਾ ਭਿੱਖੀਵਿੰਡ ਵਿਖੇ ਪਹੁੰਚਣ 'ਤੇ ਉਨ੍ਹਾਂ ਦਾ ਸੁਆਗਤ ਕਰਨ ਮੌਕੇ ਪ੍ਰਗਟ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਰਿੰਕੂ ਢਿੱਲੋਂ ਪਹਿਲਾਂ ਕਾਂਗਰਸ ਸੋਸ਼ਲ ਮੀਡੀਆਂ ਵਿੰਗ ਦੇ ਮਾਝਾ ਤੇ ਦੁਆਬਾ ਜੋਨ ਦੇ ਚੇਅਰਮੈਨ ਵਜੋਂ ਲੰਮਾ ਸਮਾਂ ਸੇਵਾ ਨਿਭਾ ਚੁੱਕੇ ਹਨ। ਅੱਜ ਦੇ ਯੁੱਗ 'ਚ ਪਾਰਟੀ ਨੂੰ ਅਜਿਹੇ ਪੜ੍ਹੇ ਲਿਖੇ ਨੌਜਵਾਨਾਂ ਦੀ ਖਾਸ ਜ਼ਰੂਰਤ ਹੈ ਤਾਂ ਜੋ ਨੌਜਵਾਨ ਵਰਗ ਨੂੰ ਪਾਰਟੀ ਨਾਲ ਜੋੜਿਆ ਜਾ ਸਕੇ। ਇਸ ਮੌਕੇ ਬੋਲਦਿਆਂ ਦਵਿੰਦਰਬੀਰ ਰਿੰਕੂ ਢਿੱਲੋਂ ਨੇ ਕਿਹਾ ਕਿ ਮੈਂ ਸਵਾਗਤ ਕਰਨ ਵਾਲੇ ਪਾਰਟੀ ਦੇ ਨੌਜਵਾਨ ਆਗੂਆਂ ਧੰਨਵਾਦੀ ਹਾਂ। ਉਨ੍ਹਾਂ ਕਿਹਾ ਕਿ ਮੈ ਵਿਸ਼ਵਾਸ ਦਿਵਾਉਦਾ ਹਾਂ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ । ਇਸ ਮੌਕੇ ਗੁਰਜੀਤ ਸਿੰਘ ਘੁਰਕਵਿੰਡੀਆ, ਗੁਰਸੇਵਕ ਸਿੰਘ ਬੂੜਚੰਦ, ਰੂਬੀ ਭਿੱਖੀਵਿੰਡ, ਜਗਜੀਤ ਸਿੰਘ ਘੁਰਕਵਿੰਡੀਆਂ ਆਦਿ ਹਾਜ਼ਰ ਸਨ।