ਪੰਜਾਬ ਦੇ ਲੋਕ ਕਾਂਗਰਸ ਸਰਕਾਰ ਬਣਾ ਕੇ ਪਛਤਾਅ ਰਹੇ ਹਨ : ਪ੍ਰੋ. ਵਲਟੋਹਾ
Friday, Aug 10, 2018 - 03:31 PM (IST)

ਭਿੱਖੀਵਿੰਡ, ਖਾਲੜਾ (ਰਾਜੀਵ, ਭਾਟੀਆ, ਬੱਬੂ) : ਪੰਜਾਬ ਦੇ ਲੋਕ ਕਾਂਗਰਸ ਸਰਕਾਰ ਬਣਾ ਕੇ ਹੁਣ ਬੁਰੀ ਤਰ੍ਹਾਂ ਪਛਤਾਅ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਬਲਜੀਤ ਸਿੰਘ ਬਿੱਟੂ ਧੁੰਨ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸੱਤਾ ਹਾਸਲ ਕਰਨ ਲਈ ਜਨਤਾ ਨਾਲ ਝੂਠੇ ਵਾਅਦੇ ਕੀਤੇ ਸਨ ਜਿਨ੍ਹਾਂ 'ਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਜਿਸ ਕਰਕੇ ਲੋਕਾਂ ਦਾ ਕੈਪਟਨ ਸਰਕਾਰ ਤੋਂ ਮੋਹ ਪੂਰੀ ਤਰ੍ਹਾਂ ਭੰਗ ਹੋ ਚੁੱਕਾ ਹੈ ਅਤੇ ਲੋਕ ਹੁਣ ਕਾਂਗਰਸ ਪਾਰਟੀ ਨੂੰ ਕਦੇ ਵੀ ਮੂੰਹ ਨਹੀਂ ਲਾਉਣਗੇ। ਕਾਂਗਰਸ ਪਾਰਟੀ ਹਰ ਫਰੰਟ 'ਤੇ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਅਤੇ ਲੋਕ ਅੱਜ ਵੀ ਬਾਦਲ ਸਰਕਾਰ ਸਮੇਂ ਚੱਲਦਿਆਂ ਲੋਕ ਭਲਾਈ ਸਕੀਮਾਂ ਯਾਦ ਕਰਦੇ ਹਨ। ਇਸ ਮੌਕੇ ਸਰਪੰਚ ਹਰਜੀਤ ਸਿੰਘ, ਸਰਪੰਚ ਅਮਰਜੀਤ ਸਿੰਘ ਪਹੂਵਿੰਡ, ਚੇਅਰਮੈਨ ਸੁਖਵੰਤ ਸਿੰਘ ਚੱਕ ਆਦਿ ਹਾਜ਼ਰ ਸਨ।