ਸਿਹਤ ਵਿਭਾਗ ਫਤਿਹਾਬਾਦ ਦੀ ਟੀਮ ਨੇ ਰਈਆ ਸਥਿਤ ਬਾਠ ਅਲਟਰਾਸਾਊਂਡ ਸੈਂਟਰ ’ਤੇ ਮਾਰਿਆ ਛਾਪਾ, ਮਸ਼ੀਨ ਸੀਲ
Saturday, Sep 03, 2022 - 10:59 AM (IST)

ਅੰਮ੍ਰਿਤਸਰ (ਦਲਜੀਤ)- ਸਿਹਤ ਵਿਭਾਗ ਹਰਿਆਣਾ ਫਤਿਹਾਬਾਦ ਦੀ ਟੀਮ ਵਲੋਂ ਰਈਆ ਸਥਿਤ ਬਾਠ ਅਲਟਰਾਸਾਊਂਡ ਸੈਂਟਰ ’ਤੇ ਛਾਪਾ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਅੰਮ੍ਰਿਤਸਰ ਦੇ ਸਿਹਤ ਵਿਭਾਗ ਦੇ ਅਧਿਕਾਰੀ ਮੌਜੂਦ ਸਨ। ਹਰਿਆਣਾ ਦੀ ਟੀਮ ਨੇ ਕੇਂਦਰ ’ਤੇ ਵੱਖਰੇ ਟੈਸਟ ਕਰਵਾਉਣ ਦਾ ਦੋਸ਼ ਲਾਇਆ, ਜਦੋਂਕਿ ਅੰਮ੍ਰਿਤਸਰ ਦੇ ਅਧਿਕਾਰੀਆਂ ਨੇ ਮੌਕੇ ’ਤੇ ਕੋਈ ਪੈਸਾ ਵਸੂਲ ਨਹੀਂ ਕੀਤਾ। ਫਿਲਹਾਲ ਜ਼ਿਲ੍ਹਾ ਟੀਮ ਵਲੋਂ ਕੇਂਦਰ ਦੀ ਅਲਟਰਾਸਾਊਂਡ ਮਸ਼ੀਨ ਨੂੰ ਸੀਲ ਕਰਕੇ ਅਗਲੇਰੀ ਕਾਰਵਾਈ ਲਈ ਸਰਕਾਰ ਨੂੰ ਲਿਖ ਦਿੱਤਾ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ: ਮਾਣ ਵਾਲੀ ਗੱਲ, ਰੂਹਬਾਨੀ ਕੌਰ ਨੂੰ ਯੂਨੀਵਰਸਿਟੀ ਆਫ਼ ਟੋਰਾਂਟੋ ਤੋਂ ਮਿਲੀ 1 ਕਰੋੜ ਤੋਂ ਵੱਧ ਦੀ ਸਕਾਲਿਰਸ਼ਿਪ
ਜਾਣਕਾਰੀ ਅਨੁਸਾਰ ਫਤਿਹਾਬਾਦ ਸਿਹਤ ਵਿਭਾਗ ਦੀ ਟੀਮ ਨੇ ਬੀਤੀ ਬਾਅਦ ਦੁਪਹਿਰ ਰਈਆ ਸਥਿਤ ਬਾਠ ਅਲਟਰਾਸਾਊਂਡ ਸੈਂਟਰ ਦੀ ਚੈਕਿੰਗ ਕੀਤੀ। ਇਸ ਦੌਰਾਨ ਉਹ ਇੱਕ ਜਨਾਨੀ ਨੂੰ ਵੀ ਨਾਲ ਲੈ ਕੇ ਆਏ ਸੀ। ਟੀਮ ਦੇ ਅਧਿਕਾਰੀਆਂ ਦਾ ਦੋਸ਼ ਸੀ ਕਿ 25 ਹਜ਼ਾਰ ਤੋਂ ਲੈ ਕੇ ਟੈਸਟ ਕੀਤਾ ਗਿਆ। ਮੌਕੇ ’ਤੇ ਪਹੁੰਚੀ ਅੰਮ੍ਰਿਤਸਰ ਦੀ ਸਿਹਤ ਵਿਭਾਗ ਦੀ ਟੀਮ ਵਲੋਂ ਕੋਈ ਪੈਸਾ ਬਰਾਮਦ ਨਹੀਂ ਕੀਤਾ ਗਿਆ। ਫਤਿਹਾਬਾਦ ਤੋਂ ਆਈ ਟੀਮ ਵਿਚ ਡਾ. ਸੁਭਾਸ਼, ਡਾ. ਗਿਰੀਸ ਆਦਿ ਹਾਜ਼ਰ ਸਨ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ਦੇ ਖਾਲਸਾ ਨਗਰ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਜਸਪ੍ਰੀਤ ਸ਼ਰਮਾ ਨੇ ਦੱਸਿਆ ਕਿ ਮੌਕੇ ’ਤੇ ਪੈਸਿਆ ਦੀ ਬਰਾਮਦਗੀ ਨਹੀਂ ਹੋਈ ਪਰ ਫਿਰ ਵੀ ਕੇਂਦਰ ਦੀ ਅਲਟਰਾਸਾਊਂਡ ਮਸ਼ੀਨ ਨੂੰ ਸੀਲ ਕਰਕੇ ਕਾਨੂੰਨੀ ਰਾਏ ਲਈ ਅਧਿਕਾਰੀਆਂ ਨੂੰ ਲਿਖ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਤੋਂ ਬਾਹਰੋਂ ਆਈ ਟੀਮ ਵਲੋਂ ਬੇਰੀ ਗੇਟ ਸਥਿਤ ਅਲਟਰਾਸਾਊਂਡ ਸੈਂਟਰ ਦੀ ਚੈਕਿੰਗ ਕੀਤੀ ਗਈ ਸੀ ਅਤੇ ਲਿੰਗ ਨਿਰਧਾਰਿਤ ਟੈਸਟ ਕਰਨ ਦੇ ਦੋਸ਼ ਹੇਠ ਕਾਰਵਾਈ ਕੀਤੀ ਗਈ ਸੀ।