ਬਟਾਲਾ ਪੁਲਸ ਵੱਲੋਂ ਹੈਰੋਇਨ ਸਮੇਤ 6 ਕਾਬੂ, ਇਕ ਨਾਮਜ਼ਦ
Monday, May 04, 2026 - 04:46 PM (IST)
ਬਟਾਲਾ (ਸਾਹਿਲ, ਯੋਗੀ) : ਵੱਖ-ਵੱਖ ਥਾਣਿਆਂ ਦੀ ਪੁਲਸ ਵੱਲੋਂ ਹੈਰੋਇਨ ਬਰਾਮਦ ਕਰਦਿਆਂ 6 ਜਣਿਆਂ ਨੂੰ ਕਾਬੂ ਅਤੇ ਇਕ ਨੂੰ ਨਾਮਜ਼ਦ ਕਰਨ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਥਾਣਾ ਸਿਵਲ ਲਾਈਨ ਦੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪਸ਼ੂ ਮੰਡੀ ਗੁਰਦਾਸਪੁਰ ਰੋਡ ਤੋਂ ਸਵੀਟ ਸੰਨੀ ਉਰਫ਼ ਸਵੀਟ ਵਾਸੀ ਬਹਾਦਰਪੁਰ ਅਤੇ ਵਿਸ਼ਾਲ ਸਿੰਘ ਉਰਫ਼ ਅਭੀ ਵਾਸੀ ਪੀਰੋਵਾਲ ਨੂੰ 65 ਗ੍ਰਾਮ ਹੈਰੋਇਨ ਤੇ ਕੰਪਿਊਟਰ ਕੰਡੇ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ- ਡੇਰਾ ਬਿਆਸ ਨੂੰ ਰਾਸ਼ਟਰਪਤੀ ਤੋਂ ਵੱਡੀ ਰਾਹਤ, ਹੁਣ ਹਿਮਾਚਲ 'ਚ ਆਪਣੇ ਨਾਂ ਕਰਵਾ ਸਕਣਗੇ ਜ਼ਮੀਨ
ਇਸੇ ਤਰ੍ਹਾਂ ਥਾਣਾ ਕੋਟਲੀ ਸੂਰਤ ਮੱਲੀ ਦੇ ਏ. ਐੱਸ. ਆਈ. ਸਵਿੰਦਰ ਸਿੰਘ ਨੇ ਪੁਲ ਸੂਆ ਪਿੰਡ ਰਾਏਮੱਲ ਤੋਂ ਚਰਨਜੀਤ ਸਿੰਘ ਤੇ ਸ਼ਰਨਜੀਤ ਸਿੰਘ ਵਾਸੀ ਕੋਟਲੀ ਸੂਰਤ ਮੱਲੀ ਨੂੰ 5 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਥਾਣਾ ਘੁਮਾਣ ਦੇ ਏ. ਐੱਸ. ਆਈ. ਸਤਪਾਲ ਸਿੰਘ ਨੇ ਪੁਲ ਸੰਧਵਾਂ ਕਲਾਂ ਨੇੜਿਓਂ ਗੁਰਵਿੰਦਰ ਸਿੰਘ ਵਾਸੀ ਅੱਤੇਪੁਰ ਨੂੰ 6 ਗ੍ਰਾਮ ਹੈਰੋਇਨ ਸਮੇਤ ਫੜਿਆ ਹੈ। ਪੁਲਸ ਨੇ ਇਨ੍ਹਾਂ ਸਾਰਿਆਂ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ ਮੁਕੱਦਮੇ ਦਰਜ ਕਰ ਲਏ ਹਨ।
ਇਹ ਵੀ ਪੜ੍ਹੋ- ਪੰਜਾਬ : ਗੁੱਸੇ 'ਚ ਆਏ ਪਤੀ ਨੇ ਘਰਵਾਲੀ ਦਾ ਦੋ ਗੋਲੀਆਂ ਮਾਰ ਕੇ ਕੀਤਾ ਕਤਲ, ਫਿਰ ਆਪ ਵੀ ਕੀਤੀ ਖੁਦਕੁਸ਼ੀ
ਦੂਜੇ ਪਾਸੇ ਥਾਣਾ ਕਾਦੀਆਂ ਦੇ ਏ. ਐੱਸ. ਆਈ. ਸੁਰਜੀਤ ਸਿੰਘ ਨੇ ਪਿੰਡ ਕਾਹਲਵਾਂ ਦੇ ਸ਼ਮਸ਼ਾਨਘਾਟ ਨੇੜਿਓਂ ਸੰਨੀ ਵਾਸੀ ਵਾਲਮੀਕਿ ਮੁਹੱਲਾ ਨੂੰ 4 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਸ ਵੱਲੋਂ ਕੀਤੀ ਪੁੱਛਗਿੱਛ (ਫਰਦ ਇੰਕਸਾਫ਼) ਦੇ ਆਧਾਰ ’ਤੇ ਇਸ ਮਾਮਲੇ ’ਚ ਪ੍ਰਿੰਸ ਵਾਸੀ ਵਾਲਮੀਕਿ ਮੁਹੱਲਾ ਕਾਦੀਆਂ ਨੂੰ ਵੀ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ: ਸਾਲੇ ਨੇ ਜੀਜੇ ਦਾ ਬੇਰਹਿਮੀ ਨਾਲ ਕਰ'ਤਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
