ਆਬਕਾਰੀ ਵਿਭਾਗ ਦੀ ਹੋਟਲਾਂ, ਮੈਰਿਜ ਪੈਲੇਸਾਂ ਤੇ ਮਾਡਲ ਸ਼ੌਪਾਂ ’ਤੇ ਛਾਪੇਮਾਰੀ, ਨਾਜਾਇਜ਼ ਲਾਹਣ ਕੀਤੀ ਨਸ਼ਟ
Friday, Oct 30, 2026 - 04:22 PM (IST)
ਅੰਮ੍ਰਿਤਸਰ (ਇੰਦਰਜੀਤ)- ਅੰਮ੍ਰਿਤਸਰ ਖੇਤਰ ’ਚ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ’ਤੇ ਠੱਲ੍ਹ ਪਾਉਣ ਅਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਹਾਇਕ ਆਬਕਾਰੀ ਅਧਿਕਾਰੀ ਰਮਨ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਇਕ ਵਿਆਪਕ ਚੈਕਿੰਗ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਕਾਰਵਾਈ ਤਹਿਤ ਆਬਕਾਰੀ ਅਧਿਕਾਰੀ ਅਮਨਦੀਪ ਪੁਰੀ ਦੀ ਦੇਖ-ਰੇਖ ਹੇਠ ਐੱਲ-5ਬੀ ਲਾਇਸੈਂਸ ਧਾਰਕ ਹੋਟਲ ਮੈਲਟਡਾਊਨ (ਪੁਰਾਣੀ ਚੁੰਗੀ) ਅਤੇ ਐਕਸਪਲੋਰ ਕੈਫੇ (ਕਬੀਰ ਪਾਰਕ, ਜੀ. ਐੱਨ. ਡੀ. ਯੂ. ਦੇ ਨੇੜੇ, ਛੇਹਰਟਾ) ਦੇ ਕਾਰੋਬਾਰੀ ਕੰਪਲੈਕਸਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ- Amritsar Airport ਜਾਣ ਵਾਲੇ ਯਾਤਰੀਆਂ ਲਈ ਵੱਡੀ ਖਬਰ, ਬਦਲ ਗਿਆ ਸ਼ਡਿਊਲ
ਇਸ ਦੇ ਨਾਲ ਹੀ ਅਧਿਕਾਰੀ ਰਮਨ ਸ਼ਰਮਾ ਨੇ ਪੁਲਸ ਟੀਮ ਨਾਲ ਖੰਡਵਾਲਾ ਸਥਿਤ ਲੁੰਬ ਪੇਂਟ ਐਂਡ ਸੈਨੇਟਰੀ ਸਟੋਰ ਦਾ ਦੌਰਾ ਕਰ ਕੇ ਮਾਲਕ ਤੋਂ ਦੁਕਾਨ ਦੀ ਜਾਂਚ ਕਰਵਾਈ। ਇਸ ਦੌਰਾਨ ਦੁਕਾਨ ਮਾਲਕ ਨੂੰ ਜ਼ਹਿਰੀਲੀ ਮੈਥੇਨੌਲ ਅਤੇ ਐੱਸ. ਡੀ. ਐੱਸ. ਸਪਿਰਿਟ ਦੀ ਗੈਰ-ਕਾਨੂੰਨੀ ਵਰਤੋਂ ਨਾਲ ਹੋਣ ਵਾਲੇ ਖ਼ਤਰਿਆਂ ਬਾਰੇ ਜਾਗਰੂਕ ਵੀ ਕੀਤਾ ਗਿਆ। ਇਹ ਜਾਗਰੂਕਤਾ ਇਸ ਲਈ ਜ਼ਰੂਰੀ ਹੈ ਕਿਉਂਕਿ ਮੈਥੇਨੌਲ, ਜੋ ਕਿ ਪੇਂਟਿੰਗ ਮਟੀਰੀਅਲ ’ਚ ਵਰਤੀ ਜਾਂਦੀ ਹੈ, ਉਸ ਤੋਂ ਕਈ ਲੋਕ ਨਾਜਾਇਜ਼ ਸ਼ਰਾਬ ਵੀ ਬਣਾ ਲੈਂਦੇ ਹਨ ਜੋ ਕਿ ਜ਼ਹਿਰੀਲੀ ਹੁੰਦੀ ਹੈ। ਦੱਸਿਆ ਜਾਂਦਾ ਹੈ ਕਿ ਦੁਕਾਨਦਾਰਾਂ ਨੇ ਮੈਥੇਨੌਲ ਬਾਰੇ ਪੂਰੀ ਜਾਣਕਾਰੀ ਦੇਣ ਅਤੇ ਇਸ ਦੀ ਦੁਰਵਰਤੋਂ ਰੋਕਣ ’ਚ ਸਹਿਯੋਗ ਦੇਣ ਦੀ ਗੱਲ ਕਹੀ।
ਇਹ ਵੀ ਪੜ੍ਹੋ- ਪੰਜਾਬ ਪੁਲਸ ਨੂੰ ਨਵੇਂ ਫਰਮਾਨ ਜਾਰੀ, ਸਰਦੀਆਂ ਦੀ ਵਰਦੀ ਨੂੰ ਲੈ ਕੇ ਜਾਰੀ ਹੋਏ ਹੁਕਮ
ਸਟਾਲ ਦੀ ਵੈਰੀਫਿਕੇਸ਼ਨ ਅਤੇ ਰਜਿਸਟਰਾਂ ਦੀ ਪੜਤਾਲ
ਮੁਹਿੰਮ ਦੌਰਾਨ ਅਟਾਰੀ ਸਰਕਲ ਸਥਿਤ ਮਾਡਲ ਸ਼ੌਪ ਇੰਡੀਆ ਗੇਟ ’ਤੇ ਵੀ ਆਬਕਾਰੀ ਟੀਮ ਨੇ ਛਾਪਾ ਮਾਰ ਕੇ ਸਟਾਲ ਦੀ ਵੈਰੀਫਿਕੇਸ਼ਨ ਕੀਤੀ ਅਤੇ ਸਬੰਧਤ ਰਜਿਸਟਰਾਂ ਦੀ ਬਾਰੀਕੀ ਨਾਲ ਪੜਤਾਲ ਕੀਤੀ। ਸ਼ਰਾਬ ਦੀਆਂ ਖਾਲੀ ਬੋਤਲਾਂ ਨੂੰ ਸੁਰੱਖਿਅਤ ਅਤੇ ਨਿਯਮਾਂ ਅਨੁਸਾਰ ਨਸ਼ਟ ਕਰਨ ਦੇ ਮਕਸਦ ਨਾਲ ਛੇਹਰਟਾ ਸਰਕਲ ’ਚ ਸਥਿਤ ਐੱਲ-5ਡੀ ਰਾਜ ਰਿਜ਼ੌਰਟ, ਜੇ. ਪੀ. ਮੈਰਿਜ ਪੈਲੇਸ ਅਤੇ ਜਸ਼ਨ ਮਹਿਲ ਰਿਜ਼ੌਰਟ ਦੇ ਕੰਪਲੈਕਸਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਦਰਗਾਹ ’ਤੇ ਮੱਥਾ ਟੇਕਣ ਆਏ 2 ਨੌਜਵਾਨਾਂ 'ਤੇ ਚੱਲੀਆਂ ਗੋਲੀਆਂ
ਬਰਾਮਦ 3 ਹਜ਼ਾਰ ਲੀਟਰ ਲਾਹਣ ਮੌਕੇ ’ਤੇ ਹੀ ਕੀਤੀ ਨਸ਼ਟ
ਕਾਰਵਾਈ ਨੂੰ ਅੱਗੇ ਵਧਾਉਂਦੇ ਹੋਏ ਸਹਾਇਕ ਆਬਕਾਰੀ ਅਧਿਕਾਰੀ ਰਮਨ ਕੁਮਾਰ ਸ਼ਰਮਾ ਅਤੇ ਆਬਕਾਰੀ ਪੁਲਸ ਬਲ ਨੇ ਹੋਸ਼ਿਆਰ ਨਗਰ ਪਿੰਡ ’ਚ ਗੁਪਤ ਸੂਚਨਾ ਦੇ ਆਧਾਰ ’ਤੇ ਤਲਾਸ਼ੀ ਅਭਿਆਨ ਚਲਾਇਆ। ਇਸ ਦੌਰਾਨ ਲਾਵਾਰਿਸ ਹਾਲਤ ’ਚ ਪਈ ਲੱਗਭਗ 3 ਹਜ਼ਾਰ ਲੀਟਰ ਨਾਜਾਇਜ਼ ਲਾਹਣ ਬਰਾਮਦ ਕੀਤੀ ਗਈ, ਜਿਸ ਨੂੰ ਆਬਕਾਰੀ ਟੀਮ ਨੇ ਮੌਕੇ ’ਤੇ ਹੀ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਤਾਂ ਜੋ ਇਸ ਦੀ ਦੁਰਵਰਤੋਂ ਨਾ ਹੋ ਸਕੇ।
ਮੁਹਿੰਮ ਜਾਰੀ ਰਹੇਗੀ: ਦਿਲਬਾਗ ਸਿੰਘ ਚੀਮਾ
ਸਹਾਇਕ ਕਮਿਸ਼ਨਰ ਆਬਕਾਰੀ ਦਿਲਬਾਗ ਸਿੰਘ ਚੀਮਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਗੁਮਾਨਪੁਰ ਅਟਾਰੀ ਸਰਕਲ ਦੇ ਵੱਖ-ਵੱਖ ਪਿੰਡਾਂ ’ਚ ਸਥਿਤ ਇੱਟਾਂ ਦੇ ਭੱਠਿਆਂ, ਸ਼ੈਲਰਾਂ ਅਤੇ ਸੁੰਨਸਾਨ ਇਮਾਰਤਾਂ ਦੀ ਵੀ ਗੰਭੀਰਤਾ ਨਾਲ ਜਾਂਚ ਕੀਤੀ ਗਈ ਤਾਂ ਜੋ ਨਾਜਾਇਜ਼ ਸ਼ਰਾਬ ਦੇ ਕਿਸੇ ਵੀ ਸੰਭਾਵੀ ਭੰਡਾਰਨ ਦਾ ਪਤਾ ਲਗਾਇਆ ਜਾ ਸਕੇ, ਹਾਲਾਂਕਿ ਇਸ ਤਲਾਸ਼ੀ ਦੌਰਾਨ ਉੱਥੋਂ ਕੋਈ ਵੀ ਗੈਰ-ਕਾਨੂੰਨੀ ਸਮੱਗਰੀ ਬਰਾਮਦ ਨਹੀਂ ਹੋਈ। ਆਬਕਾਰੀ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਖੇਤਰ ’ਚ ਨਾਜਾਇਜ਼ ਸ਼ਰਾਬ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਇਹ ਸਖ਼ਤ ਮੁਹਿੰਮ ਅੱਗੇ ਵੀ ਜਾਰੀ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
