ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਬਲਦੇਵ ਸਿੰਘ ਵਡਾਲਾ ਨੇ ਸ਼ੇਰ ਏ ਪੰਜਾਬ ਦਲ ਪਾਰਟੀ ਦਾ ਕੀਤਾ ਆਗਾਜ਼

Saturday, Aug 17, 2024 - 05:43 PM (IST)

ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਬਲਦੇਵ ਸਿੰਘ ਵਡਾਲਾ ਨੇ ਸ਼ੇਰ ਏ ਪੰਜਾਬ ਦਲ ਪਾਰਟੀ ਦਾ ਕੀਤਾ ਆਗਾਜ਼

ਅੰਮ੍ਰਿਤਸਰ (ਬਿਊਰੋ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ 328 ਸਰੂਪਾਂ ਦੇ ਮਾਮਲੇ 'ਚ ਦਰਬਾਰ ਸਾਹਿਬ ਨਜ਼ਦੀਕ ਵਿਰਾਸਤੀ ਮਾਰਗ 'ਤੇ ਹੀ ਪੰਥਕ ਹੋਕਾ ਤਹਿਤ ਐੱਸ. ਜੀ. ਪੀ. ਸੀ. ਤੋਂ ਜਵਾਬ ਮੰਗਿਆ ਜਾ ਰਿਹਾ ਸੀ।  ਚਾਰ ਸਾਲ ਤੋਂ ਪੰਥਕ ਹੋਕਾ ਤਹਿਤ ਪੱਕਾ ਮੋਰਚਾ ਵਿਰਾਸਤੀ ਮਾਰਗ 'ਤੇ  ਚੱਲ ਰਿਹਾ ਸੀ।  ਦੂਜੇ ਪਾਸੇ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਅੱਜ ਇੱਕ ਰਾਜਨੀਤਿਕ ਪਾਰਟੀ ਦਾ ਆਗਾਜ਼ ਕੀਤਾ ਗਿਆ ਜਿਸ ਦਾ ਨਾਮ ਸ਼ੇਰ ਏ ਪੰਜਾਬ ਪਾਰਟੀ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ- ਟਰੈਕਟਰ ਮਾਰ-ਮਾਰ ਸ਼ਰਾਰਤੀਆਂ ਨੇ ਪੁੱਟ ਸੁੱਟਿਆ ਨਿਸ਼ਾਨ ਸਾਹਿਬ, ਵੀਡੀਓ ਆਈ ਸਾਹਮਣੇ

ਇਸ ਸੰਬੰਧੀ ਗੱਲਬਾਤ ਕਰਦਿਆਂ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਇਕ ਸਰਬ ਸਾਂਝੀ ਸਰਕਾਰ ਲਈ ਸਰਕਾਰ ਏ ਖਾਲਸਾ ਦਾ ਆਗਾਜ਼ ਕੀਤਾ, ਜਿਸ 'ਚ ਹਰ ਵਰਗ ਦੇ ਲੋਕ ਤੇ ਹਰ ਵਰਗ ਨੂੰ ਖੁਸ਼ਹਾਲ ਰੱਖਿਆ ਜਾਵੇਗਾ। ਪੰਜਾਬ ਨੂੰ ਹਰ ਪੱਖ ਤੋਂ ਖੁਸ਼ਹਾਲ ਦੇਸ਼ ਬਨਾਉਣ ਲਈ ਸ਼ੇਰ ਏ ਪੰਜਾਬ ਦਲ ਦਾ ਆਗਾਜ਼ ਕੀਤਾ ਗਿਆ ਤੇ ਸ਼ੇਰ ਏ ਪੰਜਾਬ ਦਲ ਦਾ ਅੱਜ ਪਲੇਠਾ ਇਜਲਾਸ ਸ਼ੇਰ ਏ ਪੰਜਾਬ ਤੇ 185ਵੀਂ ਬਰਸੀ ਮੌਕੇ ਆਗਾਜ਼ ਕੀਤਾ ਗਿਆ ਸੀ। ਪਹਿਲਾ ਪਲੇਠਾ ਇਜਲਾਸ ਕਰਕੇ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਵੇਰੇ 9 ਵਜੇ ਅਰਦਾਸ ਕੀਤੀ ਗਈ।

ਇਹ ਵੀ ਪੜ੍ਹੋ-ਟਰੈਕਟਰ ਨਾਲ ਤੋੜ ਕੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੇ ਮਾਮਲੇ 'ਚ ਆਇਆ ਨਵਾਂ ਮੋੜ

ਉਨ੍ਹਾਂ ਕਿਹਾ ਕਿ ਸ਼ੇਰ ਏ ਪੰਜਾਬ ਦਲ ਦਾ ਜਥੇਬੰਦਕ ਢਾਂਚਾ ਜਿਹੜਾ ਸੀ ਉਹ ਸਰਬ ਸੰਮਤੀ ਨਾਲ ਐਲਾਨ ਕੀਤਾ ਗਿਆ। ਜਿਸ 'ਚ ਖੁਦ ਮੁੱਖ ਸੇਵਾਦਾਰ ਵਜੋਂ ਆਪਣੀ ਸੇਵਾਵਾਂ ਨਿਭਾਉਣਗੇ ਅਤੇ ਪੰਜ ਮੈਂਬਰੀ ਕਮੇਟੀ ਵਿੱਚ ਡਾ. ਪਰਮਜੀਤ ਸਿੰਘ ਐਡਵੋਕੇਟ, ਬੀਬੀ ਪਰਮਜੀਤ ਕੌਰ ਔਜਲਾ ਲੁਧਿਆਣਾ, ਭਾਈ ਪ੍ਰੇਮ ਸਿੰਘ ਖਾਲਸਾ, ਭਾਈ ਗੁਰਬਚਨ ਸਿੰਘ ਜੀ ਸ਼ਾਰਪੁਰ  ਤੇ ਭਾਈ ਅਵਤਾਰ ਸਿੰਘ ਜੀ ਖਾਲਸਾ ਪੰਜ ਮੈਂਬਰੀ 'ਚ ਸੇਵਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਹੁਣ ਸ਼ੇਰ ਏ ਪੰਜਾਬ ਦਲ ਪਾਰਟੀ ਸਿੱਖਾਂ ਦੀ ਆਪਣੀ ਪਾਰਟੀ ਹੈ ਜੋ ਅਕਾਲੀ ਦਲ ਦੀ ਘਾਟ ਪੂਰੀ ਕਰੇਗਾ ਤੇ ਇਸ ਦੇ ਵਿੱਚ ਹਰ ਵਰਗ ਦੇ ਵਿਅਕਤੀ ਨੂੰ ਸੇਵਾਵਾਂ ਦੇਣ ਦਾ ਮੌਕਾ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ-  ਗੁਰਦੁਆਰ ਸਾਹਿਬ ਅੰਦਰ ਵਿਅਕਤੀ ਨੇ ਸੇਵਾਦਾਰ ਨਾਲ ਕੀਤੀ ਬਦਸਲੂਕੀ, CCTV ਤਸਵੀਰਾਂ ਨੇ ਮਚਾਈ ਤਰਥੱਲੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News