ਬੇਬੀ ਪੰਘੂੜਾ ਦਾ ਸਹੀ ਸਥਾਨ ’ਤੇ ਨਾ ਹੋਣ ਕਾਰਨ ਨਹੀਂ ਮਿਲ ਰਿਹਾ ਇਸ ਦਾ ਲਾਭ
Friday, Jun 16, 2023 - 05:03 PM (IST)
ਗੁਰਦਾਸਪੁਰ (ਵਿਨੋਦ)- ਮਾਜੂਦਾ ਹਾਲਾਤ ’ਚ ਵਿਆਹੁਤਾ ਜੋੜੇ ਆਪਣੇ ਅਣਚਾਹੇ ਬੱਚੇ ਨੂੰ, ਕੁਵਾਰੀ ਮਾਂ ਅਤੇ ਇਕੱਲੀ ਰਹਿਣ ਵਾਲੀ ਮਾਂ ਆਪਣੇ ਨਾਜਾਇਜ਼ ਬੱਚਿਆਂ ਨੂੰ ਕੂੜੇ ਦੇ ਢੇਰਾਂ, ਸੁੰਨਸਾਨ ਸਥਾਨਾਂ, ਰੇਲਵੇ ਸਟੇਸ਼ਨਾਂ, ਬੱਸ ਸਟੈਂਡ ਅਤੇ ਧਾਰਮਿਕ ਸਥਾਨਾਂ ਦੇ ਬਾਹਰ ਮਰਨ ਲਈ ਛੱਡ ਜਾਂਦੀਆਂ ਹਨ। ਕਈ ਵਾਰ ਇਨ੍ਹਾਂ ਬੱਚਿਆਂ ਨੂੰ ਕੁੱਤੇ ਆਪਣਾ ਸ਼ਿਕਾਰ ਬਣਾ ਲੈਂਦੇ ਹਨ ਅਤੇ ਕਈ ਵਾਰ ਕਿਸੇ ਵਿਅਕਤੀ ਦੀ ਨਜ਼ਰ ਪੈਣ ਤੇ ਇਨਾਂ ਬੱਚਿਆਂ ਨੂੰ ਹਸਪਤਾਲ ਵਿਚ ਭੇਜਿਆ ਜਾਂਦਾ ਹੈ। ਸਮੇਂ-ਸਮੇਂ ’ਤੇ ਅਜਿਹੀਆਂ ਚਰਚਾਵਾਂ ਸੁਣਨ ’ਚ ਆਉਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਬੱਚੇ ਮਿਲਣ ’ਤੇ ਪੁਲਸ ਵੀ ਕਈ ਵਾਰ ਬੱਚੇ ਦੀ ਕੁਆਰੀ ਮਾਂ ਦੀ ਤਾਲਾਸ਼ ਵਿਚ ਲੱਗ ਜਾਂਦੀ ਹੈ ਤੇ ਜਦ ਪੁਲਸ ਉਸ ਕੁਆਰੀ ਮਾਂ ਨੂੰ ਤਾਲਾਸ਼ ਕਰਨ ਵਿਚ ਸਫ਼ਲ ਹੋ ਜਾਂਦੀ ਹੈ ਤਾਂ ਫਿਰ ਉਸ ਕੁਆਰੀ ਮਾਂ ਦੇ ਨਾਲ-ਨਾਲ ਉਸ ਦਾ ਸਾਰਾ ਪਰਿਵਾਰ ਸਮਾਜਿਕ ਅਣਦੇਖੀ ਦਾ ਸ਼ਿਕਾਰ ਹੋ ਕੇ ਰਹਿ ਜਾਂਦਾ ਹੈ।
ਇਹ ਵੀ ਪੜ੍ਹੋ- ਜਾਣੋ ਕੌਣ ਹਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਥਾਪੇ ਗਏ ਜਥੇਦਾਰ ਗਿਆਨੀ ਰਘਬੀਰ ਸਿੰਘ
ਇਸ ਸਮੱਸਿਆ ਨੂੰ ਨੱਥ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹਾ ਬਾਲ ਭਲਾਈ ਕੌਂਸਲ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨਾਲ ਮਿਲ ਕੇ ਸ਼ਹੀਦੀ ਪਾਰਕ ਨੇੜੇ ਬਾਲ ਭਵਨ ਦੇ ਬਾਹਰ ਇਕ ਬਾਲ ਪੰਘੂੜਾ ਲਗਾਇਆ ਹੈ ਤਾਂ ਜੋ ਵਿਆਹੇ ਜੋੜੇ, ਅਣਵਿਆਹੀਆਂ ਮਾਵਾਂ ਤੇ ਹੋਰ ਜੋ ਆਪਣੇ ਅਣਚਾਹੇ ਬੱਚੇ ਨੂੰ ਨਹੀਂ ਰੱਖਣਾ ਚਾਹੁੰਦੇ, ਉਹ ਬੱਚੇ ਨੂੰ ਇਸ ਪੰਘੂੜੇ ਵਿਚ ਪਾ ਦੇਣ ਅਤੇ ਉਸ ਬੱਚੇ ਦਾ ਪਾਲਣ ਪੋਸ਼ਣ ਸਰਕਾਰੀ ਪੱਧਰ ’ਤੇ ਕਰ ਕੇ ਕਿਸੇ ਲੋੜਵੰਦ ਪਰਿਵਾਰ ਵੱਲੋਂ ਗੋਦ ਲਿਆ ਜਾਵੇ। ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਕਦਮ ਦੀ ਕਾਫ਼ੀ ਸ਼ਲਾਘਾ ਵੀ ਹੋਈ ਹੈ ਪਰ ਗੁਰਦਾਸਪੁਰ ’ਚ ਜਿੱਥੇ ਇਹ ਪੰਘੂੜਾ ਲਗਾਇਆ ਗਿਆ ਹੈ, ਉਸ ਜਗ੍ਹਾ ਦੀ ਗਲਤ ਚੋਣ ਕਰ ਕੇ ਅੱਜ ਤੱਕ ਇਕ ਵੀ ਬੱਚਾ ਇਸ ਪੰਘੂੜੇ ’ਚ ਨਹੀਂ ਆਇਆ।
ਇਹ ਵੀ ਪੜ੍ਹੋ- ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰ ਥਾਪਣ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਪੋਸਟ
ਕੀ ਹੈ ਮਾਮਲਾ
ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਵੀ ਇਸ ਸਮੱਸਿਆ ਦੇ ਹੱਲ ਲਈ ਇਹ ਕਦਮ ਚੁੱਕਦਿਆਂ ਸਾਲ 2008 ਤੋਂ ਅੰਮ੍ਰਿਤਸਰ ’ਚ ਸਥਾਪਤ ਕੀਤੇ ਗਏ ਇਸੇ ਤਰ੍ਹਾਂ ਦੇ ਪੰਗੂੜਾ ਬਾਰੇ ਜਾਣਕਾਰੀ ਮਿਲਣ ’ਤੇ ਗੁਰਦਾਸਪੁਰ ‘ਚ ਵੀ ਇਸੇ ਤਰ੍ਹਾਂ ਪੰਘੂੜਾ ਲਗਾਉਣ ਦੀ ਯੋਜਨਾ ਤਿਆਰ ਕਰ ਕੇ ਸ਼ਹੀਦੀ ਚੌਂਕ ਨੇੜੇ ਬਾਲ ਭਵਨ ਦੇ ਬਾਹਰ ਸਥਾਪਿਤ ਕੀਤਾ । ਜਿਸ ਦਾ ਉਦਘਾਟਨ 2 ਮਈ 2023 ਨੂੰ ਖੁਦ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੇ ਕੀਤਾ ਸੀ। ਅੰਮ੍ਰਿਤਸਰ ਜ਼ਿਲ੍ਹੇ ਵਿਚ ਹੁਣ ਤੱਕ 190 ਬੱਚਿਆਂ ਨੂੰ ਇਸ ਪੰਘੂੜੇ ਰਾਹੀਂ ਜ਼ਿੰਦਗੀ ਦਿੱਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ- ਦਿੱਲੀ-ਕਟੜਾ ਐਕਸਪ੍ਰੈਸ ਵੇਅ ਨੂੰ ਲੈ ਕੇ ਅਹਿਮ ਖ਼ਬਰ, ਗੁਰਦਾਸਪੁਰ ਦੀਆਂ 20 ਪੰਚਾਇਤਾਂ ਨੇ ਪਾਏ ਇਹ ਮਤੇ
ਜਾਣਕਾਰੀ ਅਨੁਸਾਰ ਭਾਰਤ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਅਧੀਨ ਅਜਿਹੇ ਬੱਚੇ ਨੂੰ ਗੋਦ ਲੈਣ ਲਈ ਇੱਕ ਨਿਰਧਾਰਤ ਪ੍ਰਕਿਰਿਆ ਪੂਰੀ ਕੀਤੀ ਜਾਂਦੀ ਹੈ ਅਤੇ ਦੇਸ਼ ਭਰ ਵਿਚ ਕਈ ਪ੍ਰਵਾਸੀ ਭਾਰਤੀਆਂ ਨੇ ਵੀ ਇਨ੍ਹਾਂ ਬੱਚਿਆਂ ਨੂੰ ਗੋਦ ਲਿਆ ਹੋਇਆ ਹੈ ਅਤੇ ਇਹ ਬੱਚੇ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ ।
ਇਹ ਵੀ ਪੜ੍ਹੋ- ਬਿਜਲੀ ਸਪਲਾਈ ਬੰਦ ਕੀਤੇ ਬਿਨਾਂ ਪੋਲ 'ਤੇ ਚਾੜਿਆ ਲਾਈਨਮੈਨ, ਉਹੀ ਹੋਇਆ ਜਿਸਦਾ ਡਰ ਸੀ
ਕੀ ਕਹਿਣਾ ਪ੍ਰਮੁੱਖ ਸਮਾਜ ਸੁਧਾਰਕ ਲੋਕਾਂ ਦਾ
ਇਸ ਸਬੰਧੀ ਗੁਰਦਾਸਪੁਰ ਦੇ ਸਮਾਜ ਸੁਧਾਰਕ ਲੋਕਾਂ ਦੇ ਅਨੁਸਾਰ ਇਸ ਪੰਘੂੜੇ ਨੂੰ ਕਿਸੇ ਅਜਿਹੇ ਸਥਾਨ ਤੇ ਸਥਾਪਤ ਕੀਤਾ ਜਾਣਾ ਚਾਹੀਦਾ ਹੈ , ਜਿੱਥੇ ਬੱਚਿਆ ਨੂੰ ਪੰਘੂੜੇ ਵਿਚ ਪਾਉਣ ਵਾਲੇ ਕਿਸੇ ਦੀ ਨਜ਼ਰ ਨਾ ਪਏ। ਇਸ ਤਰ੍ਹਾਂ ਇਸ ਪੰਘੂੜੇ ਦਾ ਮੂੰਹ ਸੜਕ ਦੀ ਵੱਲ ਨਹੀਂ ਹੋਣਾ ਚਾਹੀਦਾ। ਲੋਕਾਂ ਨੇ ਕਿਹਾ ਕਿ ਜਦ ਜ਼ਿਲ੍ਹਾ ਪ੍ਰਸ਼ਾਸ਼ਨ ਇਸ ਸਬੰਧੀ ਕੁਝ ਪਰਿਵਰਤਣ ਕਰ ਲਵੇਗਾ ਤਾਂ ਨਿਸ਼ਚਿਤ ਰੂਪ ਵਿਚ ਇਹ ਇਕ ਪ੍ਰਸ਼ੰਸਾਯੋਗ ਕੰਮ ਅਤੇ ਬੇਹਤਰ ਨਤੀਜਾ ਦੇਣ ਵਾਲਾ ਸਿੱਧ ਹੋਵੇਗਾ ਅਤੇ ਕਈ ਬੱਚਿਆਂ ਦੀ ਜਾਨ ਬਚਾਈ ਜਾ ਸਕਦੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।