ਵਾਈਲਡ ਲਾਈਫ ਸੈਂਕਚੁਰੀ ‘ਚ ਖੈਰ ਦੀ ਲੱਕੜ ਚੋਰੀ ਕਰਨ ਦੀ ਕੋਸ਼ਿਸ਼, ਪ੍ਰਸ਼ਾਸਨ ਨੇ ਮੌਕੇ 'ਤੇ ਕੀਤਾ ਕਾਬੂ
Saturday, Oct 11, 2025 - 04:29 PM (IST)

ਬਮਿਆਲ (ਹਰਜਿੰਦਰ ਸਿੰਘ ਗੋਰਾਇਆ): ਬੀਤੀ ਰਾਤ ਪੰਜਾਬ ਦੀ ਮਸ਼ਹੂਰ ਕਥਲੌਰ ਵਾਈਲਡ ਲਾਈਫ ਸੈਂਕਚੁਰੀ ਵਿੱਚ ਖੈਰ ਦੀ ਕੀਮਤੀ ਲੱਕੜੀ ਚੋਰੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ। ਪਿੰਡ ਬਹਾਦੁਰਪੁਰ ਨਾਲ ਲੱਗਦੀ ਹੱਦ ਵਿੱਚ ਲੱਕੜੀ ਤਸਕਰਾਂ ਵੱਲੋਂ ਖੈਰ ਦੇ ਦਰੱਖਤ ਵੱਢ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸਨੂੰ ਵਾਈਲਡ ਲਾਈਫ ਵਿਭਾਗ ਦੇ ਅਧਿਕਾਰੀਆਂ ਨੇ ਸਮੇਂਸਿਰ ਕਾਰਵਾਈ ਕਰਕੇ ਨਾਕਾਮ ਕਰ ਦਿੱਤਾ। ਇਸ ਸਬੰਧੀ ਕਥਲੌਰ ਸੈਂਕਚੁਰੀ ਦੇ ਇੰਚਾਰਜ ਅਭਿਨੰਦਨ ਸ਼ਰਮਾ ਨੇ ਦੱਸਿਆ ਕਿ ਵਿਭਾਗ ਨੂੰ ਕੁਝ ਦਿਨ ਪਹਿਲਾਂ ਸੂਚਨਾ ਮਿਲੀ ਸੀ ਕਿ ਨਰੋਟ ਜੈਮਲ ਸਿੰਘ ਦੇ ਨੇੜੇ ਰਾਵੀ ਦਰਿਆ ਦੇ ਕਿਨਾਰੇ ਕੁਝ ਲੱਕੜ ਤਸਕਰ ਸੈਂਕਚੁਰੀ ਤੋਂ ਖੈਰ ਦੀ ਲੱਕੜ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਜਾਣਕਾਰੀ ਦੇ ਚਲਦੇ ਵਿਭਾਗ ਵੱਲੋਂ ਪਿਛਲੇ ਕਈ ਦਿਨਾਂ ਤੋਂ ਇਲਾਕੇ ਵਿੱਚ ਸਖ਼ਤ ਗਸ਼ਤ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ-ਦੀਵਾਲੀ ਤੋਂ ਪਹਿਲਾਂ CM ਭਗਵੰਤ ਮਾਨ ਵੱਲੋਂ ਬਠਿੰਡਾ ਵਾਸੀਆਂ ਲਈ ਵੱਡਾ ਤੋਹਫ਼ਾ
ਬੀਤੀ ਰਾਤ ਲਗਭਗ 12 ਵਜੇ, ਜਦੋਂ ਵਿਭਾਗ ਦੀ ਟੀਮ ਪਿੰਡ ਬਹਾਦੁਰਪੁਰ ਨੇੜੇ ਰਾਵੀ ਦਰਿਆ ਕਿਨਾਰੇ ਪਹੁੰਚੀ, ਤਾਂ ਜੰਗਲਾਤ ਦੇ ਅੰਦਰ ਕੁਝ ਹਲਚਲ ਨਜ਼ਰ ਆਈ। ਮੁਲਾਜ਼ਮਾਂ ਨੇ ਵੇਖਿਆ ਕਿ ਕੁਝ ਲੋਕ ਜੰਗਲ ਦੇ ਅੰਦਰ ਖੈਰ ਦੇ ਦਰੱਖਤ ਵੱਢ ਰਹੇ ਸਨ ਅਤੇ ਬਾਹਰ ਇੱਕ ਮਹਿੰਦਰਾ ਗੱਡੀ ਖੜੀ ਸੀ, ਜਿਸ ਵਿੱਚ ਲੱਕੜ ਲੋਡ ਕੀਤੀ ਜਾ ਰਹੀ ਸੀ। ਵਿਭਾਗ ਵੱਲੋਂ ਤੁਰੰਤ ਘੇਰਾਬੰਦੀ ਕੀਤੀ ਗਈ, ਪਰ ਹਨੇਰੇ ਦਾ ਫ਼ਾਇਦਾ ਚੁੱਕਦੇ ਹੋਏ ਤਸਕਰ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਖੈਰ ਦੀ ਲੱਕੜ ਨਾਲ ਭਰੀ ਮਹਿੰਦਰਾ ਗੱਡੀ ਕਾਬੂ ਕਰ ਲਈ ਗਈ।
ਇਹ ਵੀ ਪੜ੍ਹੋ-ਬਟਾਲਾ 'ਚ ਅੰਨ੍ਹੇਵਾਹ ਫਾਇਰਿੰਗ ਕਰ ਮਾਰ'ਤੇ 2 ਬੰਦੇ, ਗੈਂਗਸਟਰ ਬੋਲਿਆ- ਵਾਰੀ ਸਭ ਦੀ ਆਉਗੀ
ਸਵੇਰੇ ਕੀਤੀ ਗਈ ਜਾਂਚ ਦੌਰਾਨ ਪਤਾ ਲੱਗਾ ਕਿ ਜੰਗਲ ਵਿੱਚ ਲਗਭਗ 15 ਖੈਰ ਦੇ ਦਰੱਖਤ ਕੱਟੇ ਗਏ ਸਨ। ਕਾਬੂ ਕੀਤੀ ਗੱਡੀ ਨੂੰ ਵਿਭਾਗ ਵੱਲੋਂ ਥਾਣਾ ਨਰੋਟ ਜੈਮਲ ਸਿੰਘ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਦੀ ਅਪੀਲ ਕੀਤੀ ਗਈ ਹੈ। ਇਸ ਸਬੰਧੀ ਥਾਣਾ ਮੁਖੀ ਕੁਲਦੀਪ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ਼ ਸੰਬੰਧਿਤ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ-ਤਰਨਤਾਰਨ 'ਚ ਵੱਡੀ ਵਾਰਦਾਤ, ਮੈਡੀਕਲ ਸਟੋਰ ਮਾਲਕ 'ਤੇ ਚੱਲੀਆਂ ਤਾਬੜਤੋੜ ਗੋਲੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8