ਦੀਨਾਨਗਰ ਅੰਦਰ ਚੋਰੀ ਦੀਆਂ ਘਟਨਾ ''ਚ ਲਗਾਤਾਰ ਵਾਧਾ ਹੋਣ ਕਾਰਨ ਲੋਕਾਂ ''ਚ ਚੋਰਾਂ ਦੀ ਦਹਿਸ਼ਤ ਵਾਲਾ ਮਾਹੌਲ

Monday, Oct 06, 2025 - 10:08 PM (IST)

ਦੀਨਾਨਗਰ ਅੰਦਰ ਚੋਰੀ ਦੀਆਂ ਘਟਨਾ ''ਚ ਲਗਾਤਾਰ ਵਾਧਾ ਹੋਣ ਕਾਰਨ ਲੋਕਾਂ ''ਚ ਚੋਰਾਂ ਦੀ ਦਹਿਸ਼ਤ ਵਾਲਾ ਮਾਹੌਲ

ਦੀਨਾਨਗਰ, (ਹਰਜਿੰਦਰ ਸਿੰਘ ਗੋਰਾਇਆ)- ਦੀਨਾਨਗਰ ਪੁਲਸ ਸਟੇਸਨ ਅਧੀਨ ਆਉਂਦੇ ਇਲਾਕੇ ਅੰਦਰ ਨਿਤ ਦਿਨ ਚੋਰੀ ਦੀਆਂ ਘਟਨਾ ਵਿੱਚ ਵਾਧਾ ਹੋਣ ਕਾਰਨ ਲੋਕਾਂ ਵਿੱਚ ਚੋਰਾਂ ਦੀ ਦਹਿਸ਼ਤ ਵਾਲਾ ਮਾਹੌਲ ਵੇਖਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਬੀਤੀ ਰਾਤ ਚੋਰਾ ਵੱਲੋਂ  ਦੀਨਾਨਗਰ ਦੇ ਰੇਲਵੇ ਰੋਡ ਸਥਿਤ ਕਾਲਾ ਇਲੈਕਟਰੋਨਿਕਸ ਦੀ ਦੁਕਾਨ ਤੇ ਚੋਰਾ ਵਲੋ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਦਿੰਦੇ ਹੋਏ ਰਜਿੰਦਰ ਕੁਮਾਰ (ਕਾਲਾ) ਦੇ ਦੱਸਿਆ ਕਿ ਐਤਵਾਰ ਨੂੰ ਦੁਕਾਨ ਰੋਜ਼ਾਨਾ ਦੀ ਤਰ੍ਹਾਂ ਬੰਦ ਕਰ ਕੇ ਘਰ ਚਲਾ ਗਿਆ ਸੀ ਜਦ ਅੱਜ ਸਵੇਰੇ ਆ ਕੇ ਦੁਕਾਨ ਦਾ ਸ਼ਟਰ ਚੁੱਕਿਆ ਤਾਂ ਦੇਖਿਆਂ ਦੁਕਾਨ ਦੀ ਪਿੱਛੋਂ ਕੰਧ ਟੁੱਟੀ ਹੋਈ ਸੀ ਜਿਸ ਵਿੱਚੋਂ ਚੋਰਾ ਵਲੋ ਸਮਾਨ ਚੋਰੀ ਕੀਤਾ ਗਿਆ ਹੈ। 
ਉਨ੍ਹਾਂ ਦੱਸਿਆ ਕਿ ਦੁਕਾਨ ਅੰਦਰੋ ਚਾਰ ਐਲ.ਈ.ਡੀ (ਟੀਵੀ), 7 ਮਿਊਜ਼ਿਕ ਬੂਫਰ, ਚਾਰ ਪੱਖੇ ਅਤੇ 75 ਹਜਾਰ ਨਗਦੀ ਰਾਸ਼ੀ ਪਈ ਹੋਈ ਸੀ ਜਿਸ ਨੂੰ ਲੈ ਕੇ ਫਰਾਰ ਹੋ ਗਏ ਹਨ। ਪੀੜਿਤ ਦੁਕਾਨਦਾਰ ਨੇ ਦੱਸਿਆ ਕਿ ਦਿਵਾਲੀ ਦੇ ਮੌਕੇ ਤੇ ਦੁਕਾਨ ਵਿੱਚ ਸਮਾਨ ਪਾਉਣ ਲਈ  ਹਜਾਰਾਂ ਦੀ ਨਗਦੀ ਰਾਸ਼ੀ ਰੱਖੀ ਹੋਈ ਸੀ,ਪਰ ਸਮਾਨ ਆਉਣ ਤੋਂ ਇਕ ਰਾਤ ਪਹਿਲਾਂ ਹੀ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਘਟਨਾ ਦੀ ਜਾਣਕਾਰੀ ਦੀਨਾਨਗਰ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ।ਪੀੜਿਤ ਦੁਕਾਨਦਾਰ ਨੇ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਜਲਦ ਤੋਂ ਜਲਦ ਚੋਰਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ


author

Hardeep Kumar

Content Editor

Related News