ਕੱਥੂਨੰਗਲ ਟੋਲ ਪਲਾਜ਼ਾ ''ਤੇ ਸ਼ੱਕੀ ਹਾਲਤ ''ਚ ASI ਦੀ ਮੌਤ

Thursday, Apr 13, 2023 - 12:05 PM (IST)

ਕੱਥੂਨੰਗਲ ਟੋਲ ਪਲਾਜ਼ਾ ''ਤੇ ਸ਼ੱਕੀ ਹਾਲਤ ''ਚ ASI ਦੀ ਮੌਤ

ਕੱਥੂਨੰਗਲ (ਪ੍ਰਿਥੀਪਾਲ, ਕੰਬੋ) : ਕੱਥੂਨੰਗਲ ਵਿਖੇ ਸ਼ੱਕੀ ਹਾਲਤ 'ਚ ਏ. ਐੱਸ. ਆਈ. ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਟੋਲ ਪਾਲਜ਼ਾ ਕੱਥੂਨੰਗਲ ਵਿਖੇ ਏ. ਐੱਸ. ਆਈ. ਦੀ ਟਿੱਪਰ ਹੇਠਾਂ ਆਉਣ ਕਾਰਨ ਮੌਤ ਹੋ ਗਈ। ਦੱਸਿਆ ਦਾ ਰਿਹਾ ਹੈ ਕਿ ਮ੍ਰਿਤਕ ਟਾਂਗਰਾ ਪੁਲਸ ਚੌਕੀ ਥਾਣਾ ਬਿਆਸ ਵਿਖੇ ਬਤੌਰ ਏ. ਐੱਸ. ਆਈ. ਵਜੋਂ ਤਾਇਨਾਤ ਸੀ।

ਇਹ ਵੀ ਪੜ੍ਹੋ- ਕੁਦਰਤ ਦੀ ਮਾਰ ਨਾ ਸਹਾਰ ਸਕਿਆ ਕਿਸਾਨ, ਵਾਢੀ ਕਰਨ ਤੋਂ ਪਹਿਲਾਂ ਖ਼ਰਾਬ ਫ਼ਸਲ ਵੇਖ ਤੋੜਿਆ ਦਮ

ਉਕਤ ਘਟਨਾ ਟੋਲ ਪਲਾਜ਼ਾ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ, ਜੋ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕੈਮਰੇ ਵਿਚ ਦੇਖਣ ਮੁਤਾਬਕ ਇੰਝ ਲੱਗ ਰਿਹਾ ਹੈ ਕਿ ਪੁਲਸ ਅਧਿਕਾਰੀ ਖ਼ੁਦ ਟਿੱਪਰ ਅੱਗੇ ਆਇਆ ਹੈ।

ਇਹ ਵੀ ਪੜ੍ਹੋ- ਗ਼ਰੀਬ ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਪੈਸੇ ਕਢਵਾਉਣ ਗਈ ਨੌਜਵਾਨ ਧੀ ਦੀ ਘਰ ਪਰਤੀ ਲਾਸ਼

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News