ਪਠਾਨਕੋਟ ਵਿਖੇ ਡਿਊਟੀ ਦੌਰਾਨ ASI ਦੇ ਗੋਲੀ ਲੱਗਣ ਨਾਲ ਹੋਈ ਮੌਤ

11/19/2022 11:15:24 AM

ਪਠਾਨਕੋਟ(ਸ਼ਾਰਦਾ)- ਸਥਾਨਕ ਆਰ. ਐੱਸ. ਐੱਸ. ਦਫ਼ਤਰ ਦੀ ਸੁਰੱਖਿਆ ’ਚ ਲੱਗੇ ਇਕ ਏ. ਐੱਸ. ਆਈ. ਦੀ ਅਸਾਲਟ ’ਚੋਂ ਅਚਾਨਕ ਗੋਲੀ ਚੱਲਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਿਵੇਂ ਹੀ ਦਫ਼ਤਰ ਵਿਚ ਗੋਲੀ ਚੱਲਣ ਦੀ ਅਵਾਜ਼ ਸੁਣਾਈ ਦਿੱਤੀ ਤਾਂ ਸੁਰੱਖਿਆ ਵਿਚ ਤਾਇਨਾਤ ਇਕ ਕਰਮਚਾਰੀ ਮੌਕੇ ’ਤੇ ਪੁੱਜਿਆ । ਇਸ ਦੌਰਾਨ ਉਸ ਨੇ ਦੇਖਿਆ ਕਿ ਉਕਤ ਕਰਮਚਾਰੀ ਬੇਹੋਸ਼ੀ ਦੀ ਹਾਲਤ ’ਚ ਸੀ, ਜਿਸ ਦੀ ਉਸ ਨੇ ਸੂਚਨਾ ਡਵੀਜਨ ਨੰ.1 ’ਚ ਦਿੱਤੀ।

ਇਹ ਵੀ ਪੜ੍ਹੋ- ਕੇਂਦਰ ਸਰਕਾਰ ਵੱਲੋਂ ਬਿਆਸ-ਕਾਦੀਆਂ ਰੇਲਵੇ ਲਾਈਨ ਮੁੱਦੇ ’ਤੇ ਪੰਜਾਬ ਨਾਲ ਇੱਕ ਹੋਰ ਧੱਕਾ : ਡਿੰਪਾ

ਉਪਰੰਤ ਡੀ.ਐੱਸ.ਪੀ. ਸਿਟੀ ਲਖਵਿੰਦਰ ਸਿੰਘ ਰੰਧਾਵਾ ਅਤੇ ਐੱਸ.ਐੱਚ.ਓ. ਮੌਕੇ ’ਤੇ ਪੁੱਜੇ ਅਤੇ ਜ਼ਖਮੀ ਏ. ਐੱਸ. ਆਈ. ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ। ਇਸ ਦੌਰਾਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਏ.ਐੱਸ.ਆਈ. ਦੀ ਪਛਾਣ ਅਸ਼ੋਕ ਕੁਮਾਰ ਵਾਸੀ ਸੁਜਾਨਪੁਰ ਵੱਜੋਂ ਹੋਈ ਹੈ। ਡੀ.ਐੱਸ.ਪੀ. ਸਿਟੀ ਨੇ ਦੱਸਿਆ ਕਿ ਗੋਲੀ ਚੱਲਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


Shivani Bassan

Content Editor

Related News