ਫੌਜ ਨੂੰ ਨਹੀਂ ਮਿਲਿਆ ਲਾਪਤਾ ਪਾਇਲਟਾਂ ਦਾ ਕੋਈ ਸੁਰਾਗ
Thursday, Aug 05, 2021 - 03:41 PM (IST)

ਪਠਾਨਕੋਟ (ਸ਼ਾਰਦਾ) : ਬੀਤੇ ਦਿਨ ਮਾਮੂਨ ਕੈਂਟ ਤੋਂ ਉੱਡੇ ਧਰੁਵ ਹੈਲੀਕਾਪਟਰ ਦੇ ਅਚਾਨਕ ਰਣਜੀਤ ਸਾਗਰ ਡੈਮ ਦੀ ਝੀਲ ’ਚ ਕ੍ਰੈਸ਼ ਹੋਣ ਤੋਂ ਬਾਅਦ ਹੈਲੀਕਾਪਟਰ ’ਚ ਸਵਾਰ ਦੋਵੇਂ ਪਾਇਲਟਾਂ ਲੈਫਟੀਨੈਂਟ ਕਰਨਲ ਏ. ਐੱਸ. ਬਾਠ ਅਤੇ ਕੈਪਟਨ ਜੈਯੰਤ ਜੋਸ਼ੀ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਅਨੁਸਾਰ ਉਕਤ ਦੋਵਾਂ ਪਾਇਲਟ ਅਤੇ ਕੋ-ਪਾਇਲਟ ਦੀ ਤਲਾਸ਼ ’ਚ ਰਣਜੀਤ ਸਾਗਰ ਡੈਮ ਪ੍ਰਾਜੈਕਟ ਦੇ 2 ਸਮੁੰਦਰੀ ਬੇੜੇ ਲੱਗੇ ਹੋਏ ਹਨ। ਪੰਜਾਬ ਪੁਲਸ ਦੇ ਡੀ. ਐੱਸ. ਪੀ. ਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਸ, ਫੌਜ, ਨੇਵੀ ਅਤੇ ਏਅਰਫੋਰਸ ਵੱਲੋਂ ਗੁੰਮ ਹੋਏ ਪਾਇਲਟ ਅਤੇ ਕੋ-ਪਾਇਲਟ ਦੀ ਭਾਲ ਜਾਰੀ ਹੈ। ਨੇਵੀ ਦੀ ਵਿਸ਼ੇਸ਼ ਟੁਕੜੀ, ਡੈਮ ਪ੍ਰਾਜੈਕਟ ਦੀ ਝੀਲ ਦੇ ਕਿਨਾਰੇ ਪੁੱਜ ਚੁੱਕੀ ਹੈ ਅਤੇ ਉਥੇ ਹੀ ਆਰਮੀ ਵੱਲੋਂ ਆਪਣੇ ਟੈਂਟ ਲਗਾ ਕੇ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਕਿਸੇ ਵੀ ਬਾਹਰੀ ਆਦਮੀ ਨੂੰ ਆਉਣ-ਜਾਣ ਦੀ ਇਜਾਜ਼ਤ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਹਿਰਾਸਤ 'ਚ ਲਏ 5 ਸ਼ੱਕੀ ਵਿਅਕਤੀ ਪੁੱਛਗਿੱਛ ਮਗਰੋਂ ਜੰਮੂ ਕਸ਼ਮੀਰ ਪੁਲਿਸ ਨੂੰ ਸੌਂਪੇ
ਜਲ ਸੈਨਾ ਦੇ ਗੋਤਾਖੋਰਾਂ ਵੱਲੋਂ ਵੀ ਝੀਲ ’ਚ ਤਲਾਸ਼ ਕੀਤੀ ਜਾ ਰਹੀ ਹੈ ਪਰ ਅਤੇ ਅਜੇ ਤੱਕ ਹੈਲੀਕਾਪਟਰ ਦਾ ਇੰਜਨ ਅਤੇ ਹੋਰ ਜ਼ਰੂਰੀ ਸਾਮਾਨ ਨਹੀਂ ਮਿਲਿਆ ਹੈ। ਫੌਜ ਦੇ ਕਮਾਂਡੋ ਵੱਲੋਂ ਵੀ ਝੀਲ ਦੇ ਨਾਲ ਲੱਗਦੇ ਜੰਗਲਾਂ ’ਚ ਸਰਚ ਆਪ੍ਰੇਸ਼ਨ ਚਲਾਇਆ ਗਿਆ ਹੈ। ਦੱਸਣਯੋਗ ਹੈ ਕਿ ਪਠਾਨਕੋਟ ਜ਼ਿਲ੍ਹੇ ’ਚ ਮੰਗਲਵਾਰ ਸਵੇਰੇ ਰਣਜੀਤ ਸਾਗਰ ਡੈਮ ਦੇ ਨੇੜੇ ਫੌਜ ਦਾ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਹੈਲੀਕਾਪਟਰ ਗੋਤੇ ਖਾਂਦਾ ਹੋਏ ਸਿੱਧਾ ਰਣਜੀਤ ਸਾਗਰ ਡੈਮ ’ਚ ਜਾ ਡਿੱਗਾ। ਫੌਜ ਦੇ ਏਵਨ ਸਕਵਾਡ੍ਰਨ ਦੇ ਹੈਲੀਕਾਪਟਰ ਨੇ ਮਾਮੂਨ ਕੈਂਟ ਤੋਂ ਉਡਾਣ ਭਰੀ ਸੀ। ਹੈਲੀਕਾਪਟਰ ਰਣਜੀਤ ਸਾਗਰ ਡੈਮ ਦੇ ਕਾਫੀ ਨੇੜੇ ਸੀ। ਇਸੇ ਦੌਰਾਨ ਇਹ ਪਹਾੜੀ ਨਾਲ ਟਕਰਾ ਗਿਆ ਅਤੇ ਸਿੱਧਾ ਡੈਮ ’ਚ ਜਾ ਡਿੱਗਿਆ। ਹੈਲੀਕਾਪਟਰ ਨੂੰ ਕੱਢਣ ਦਾ ਯਤਨ ਜਾਰੀ ਹੈ।
ਇਹ ਵੀ ਪੜ੍ਹੋ : ...ਤਾਂ ਇਸ ਤਰ੍ਹਾਂ ਸੁਮੇਧ ਸੈਣੀ ਤੱਕ ਪਹੁੰਚੀ ਵਿਜੀਲੈਂਸ ਪਰ ਹੱਥ ਫਿਰ ਵੀ ਰਹੇ ਖਾਲ੍ਹੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ