ਹਥਿਆਰਬੰਦ ਲੁਟੇਰਿਆਂ ਨੇ ਕੋਰੀਅਰ ਏਜੰਸੀ ਕੋਲੋਂ ਲੁੱਟੇ 5 ਲੱਖ ਤੋਂ ਵੱਧ ਦੀ ਨਕਦੀ

05/28/2023 11:43:11 AM

ਅੰਮ੍ਰਿਤਸਰ (ਅਰੁਣ)- ਬੀਤੀ ਦੇਰ ਰਾਤ ਮਹਿਤਾ ਰੋਡ ਸਥਿਤ ਇਕ ਕੋਰੀਅਰ ਏਜੰਸੀ 'ਤੇ ਪੁੱਜੇ 6 ਹਥਿਆਰ ਬੰਦ ਲੁਟੇਰਿਆਂ ਨੇ ਦਾਤਰ ਦਿਖਾ ਕੇ ਸੁਪਰਵਾਈਜਰ ਕੋਲੋਂ ਲੱਖਾ ਦੀ ਰਕਮ ਲੁੱਟ ਲਈ। ਕੋਰੀਅਰ ਏਜੰਸੀ ਦੇ ਸੁਪਰਵਾਈਜਰ ਅਭੇ ਸ਼ਰਮਾ ਦੀ ਸ਼ਿਕਾਇਤ ਮੁਤਾਬਕ ਬੀਤੀ ਦਰ ਰਾਤ ਸਵਾ 11 ਵਜੇ ਦੇ ਕਰੀਬ ਜਦੋਂ ਉਹ ਆਪਣੀ ਏਜੰਸੀ ਬੰਦ ਕੇ ਰਹੇ ਸਨ ਤਾਂ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਪੁੱਜੇ 6 ਹਥਿਆਰਬੰਦ ਲੁਟੇਰੇ, ਜਿਨ੍ਹਾਂ ਵਿੱਚੋਂ ਚਾਰ ਲੁਟੇਰੇ ਏਜੰਸੀ ਅੰਦਰ ਆਏ ਅਤੇ ਦਾਤਰਾਂ ਦੀ ਨੋਕ ’ਤੇ ਪੰਜ ਲੱਖ 18 ਹਜ਼ਾਰ ਰੁਪਏ ਲੁੱਟ ਕੇ ਲੈ ਗਏ। 

ਇਹ ਵੀ ਪੜ੍ਹੋ- ਕਾਨੂੰਨ ਨਾਲ ਖਿਲਵਾੜ ਕਰਨ ਵਾਲਿਆਂ ਦੀ ਹੁਣ ਨਹੀਂ ਖੈਰ, ਤੁਰੰਤ ਹੋਵੇਗੀ ‘ਐੱਫ਼. ਆਈ. ਆਰ.’

ਥਾਣਾ ਮਕਬੂਲਪੁਰਾ ਦੀ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਐੱਸ. ਆਈ. ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਨੂੰ ਖੰਗਾਲ ਰਹੀ ਹੈ। ਪੁਲਸ ਦੇ ਹੱਥ ਕੁਝ ਅਹਿਮ ਸੁਰਾਗ ਲੱਗੇ ਹਨ, ਜਲਦੀ ਹੀ ਇਨ੍ਹਾਂ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ- ਇੰਡੋਨੇਸ਼ੀਆ 'ਚ ਕਤਲ ਦੇ ਇਲਜ਼ਾਮ 'ਚ ਫਸੇ 2 ਪੰਜਾਬੀਆਂ ਦੀ ਮਦਦ ਲਈ ਅੱਗੇ ਆਏ ਮੰਤਰੀ ਕੁਲਦੀਪ ਧਾਲੀਵਾਲ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News