ਬਟਾਲਾ: ਬਾਬੇ ਨਾਨਕ ਦੇ ਵਿਆਹ ਪੁਰਬ ਨੂੰ ਲੈ ਕੇ 2 ਦਿਨ ਸ਼ਰਾਬ ਦੇ ਠੇਕੇ, ਮੀਟ-ਮੱਛੀ ਦੀਆਂ ਦੁਕਾਨਾਂ ਬੰਦ ਰੱਖਣ ਦੀ ਮੰਗ
Thursday, Sep 17, 2026 - 10:53 AM (IST)
ਬਟਾਲਾ (ਸਾਹਿਲ, ਯੋਗੀ): ਮੀਡੀਆ ਦੇ ਮਾਧਿਅਮ ਰਾਹੀਂ ਪ੍ਰਧਾਨ ਰਣਜੀਤ ਸਿੰਘ ਭੋਮਾ ਸਮਾਜ ਸੁਧਾਰ ਸੰਸਥਾ ਪੰਜਾਬ ਨੇ ਆਪਣੇ ਸਾਥੀ ਦੀ ਹਾਜ਼ਰੀ ਵਿਚ ਕਿਹਾ ਕਿ ਬਟਾਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਸਮਾਗਮ 17 ਤੇ 18 ਸਤੰਬਰ ਨੂੰ ਬੜੀ ਧੂਮਧਾਮ ਨਾਲ ਮਨਾਏ ਜਾ ਰਹੇ ਹਨ ਅਤੇ ਵਿਆਹ ਪੁਰਬ ਸਮਾਗਮਾਂ ਨੂੰ ਧਿਆਨ ਵਿਚ ਰੱਖਦਿਆਂ ਅੱਜ 17 ਸਤੰਬਰ ਤੋਂ ਲੈ ਕੇ ਭਲਕੇ 18 ਸਤੰਬਰ ਤੱਕ ਸ਼ਹਿਰ ਵਿਚਲੇ ਸ਼ਰਾਬ ਦੇ ਸਾਰੇ ਠੇਕੇ, ਮੀਟ, ਮੱਛੀ, ਪਾਣਾਂ ਤੇ ਬੀੜੀਆਂ ਵਾਲੀਆਂ ਸਾਰੀਆਂ ਦੁਕਾਨਾਂ ਬਿਲਕੁਲ ਬੰਦ ਰੱਖੀਆਂ ਜਾਣ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜੀ ਦੇ ਵਿਆਹ ਪੁਰਬ ਸਬੰਧੀ 17 ਸਤੰਬਰ ਤੋਂ 18 ਸਤੰਬਰ ਤੱਕ ਕਰਵਾਏ ਜਾ ਰਹੇ ਸਮਾਗਮਾਂ ਮੌਕੇ ਬਟਾਲਾ ਦੀ ਪਵਿੱਤਰ ਧਰਤੀ ’ ਤੇ ਦੇਸ਼ ਅਤੇ ਵਿਦੇਸ਼ਾਂ ਤੋਂ ਨਾਨਕ ਨਾਮ ਲੇਵਾ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਪਹੁੰਚਦੀਆਂ ਹਨ ਅਤੇ ਵਿਆਹ ਪੁਰਬ ਮੌਕੇ ਸਜਾਏ ਜਾਣ ਵਾਲੇ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਅਤੇ ਦਰਸ਼ਨੀ ਦੀਦਾਰ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ।
ਰਣਜੀਤ ਸਿੰਘ ਭੋਮਾ ਨੇ ਕਿਹਾ ਕਿ ਇਸ ਸਭ ਨੂੰ ਧਿਆਨ ਵਿਚ ਰੱਖਦੇ ਹੋਏ ਬਟਾਲਾ ਪ੍ਰਸ਼ਾਸਨਿਕ ਅਧਿਕਾਰੀ ਵੱਖ-ਵੱਖ ਨਸ਼ਿਆਂ ਜਿੰਨ੍ਹਾਂ ’ਚ ਸ਼ਰਾਬ ਦੇ ਸਾਰੇ ਠੇਕੇ, ਮੀਟ ਮੱਛੀ, ਬੀੜੀ, ਸਿਗਰੇਟ ਤੇ ਤੰਬਾਕੂ ਵਾਲੀਆਂ ਦੁਕਾਨਾਂ ਬੰਦ ਰੱਖਣ ਲਈ ਸਖਤ ਹਦਾਇਤਾਂ ਜਾਰੀ ਕਰੇ ਤਾਂ ਜੋ ਕੋਈ ਵੀ ਵਿਅਕਤੀ ਨਸ਼ਾ ਆਦਿ ਕਰਕੇ ਵਿਆਹ ਪੁਰਬ ਸਮਾਗਮਾਂ ਅਤੇ ਨਗਰ ਕੀਰਤਨ ’ਚ ਸ਼ਾਮਲ ਹੋ ਸਕੇ।
