ਬਟਾਲਾ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ 918ਵਾਂ ਖ਼ੂਨਦਾਨ ਕੈਂਪ ਆਯੋਜਿਤ

Tuesday, Sep 15, 2026 - 06:00 PM (IST)

ਬਟਾਲਾ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ 918ਵਾਂ ਖ਼ੂਨਦਾਨ ਕੈਂਪ ਆਯੋਜਿਤ

ਬਟਾਲਾ (ਸਾਹਿਲ, ਯੋਗੀ)- ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੋਸਾਇਟੀ ਦੇ ਮੁੱਖ ਸੇਵਾਦਾਰ ਤਰਨਜੀਤ ਸਿੰਘ ਨਿਮਾਣਾ ਵੱਲੋਂ ਸੇਵਾਦਾਰ ਜਥੇਦਾਰ ਬਲਦੇਵ ਸਿੰਘ ਸੰਧੂ ਦੀ ਅਗਵਾਈ ਹੇਠ 918ਵਾਂ ਮਹਾਨ ਖ਼ੂਨਦਾਨ ਕੈਂਪ ਅਕਾਲੀ ਆਗੂ ਸ਼ਮਸ਼ੇਰ ਸਿੰਘ ਚੀਮਾ ਅਤੇ ਸਾਥੀਆਂ ਦੇ ਪੂਰਨ ਸਹਿਯੋਗ ਨਾਲ ਬਾਈਪਾਸ ਚੌਕ ਗੁਰਦਾਸਪੁਰ ਰੋਡ ਬਟਾਲਾ ਵਿਖੇ ਲਗਾਇਆ ਗਿਆ। ਇਸ ਮੌਕੇ ਮਹਾਨ ਖ਼ੂਨਦਾਨ ਕੈਂਪ ਦਾ ਉਦਘਾਟਨ ਐਡਵੋਕੇਟ ਲੋਕਦੀਪ ਸਿੰਘ ਘੁੰਮਣ ਨੇ ਕੀਤਾ। ਕੈਂਪ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਜ਼ਿਲਾ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ, ਸ਼੍ਰੋਮਣੀ ਕਮੇਟੀ ਮੈਂਬਰ ਗੁਰਨਾਮ ਸਿੰਘ ਜੱਸਲ, ਸੰਨੀ ਲੋਧੀਨੰਗਲ, ਜਸਮਨਜੋਤ ਸਿੰਘ ਵਾਲੀਆ, ਐੱਸ. ਈ. ਮੰਡੀ ਬੋਰਡ ਬਲਦੇਵ ਸਿੰਘ ਸ਼ਾਹਪੁਰ, ਕੁਲਬੀਰ ਸਿੰਘ ਰਿਆੜ, ਸਰਵਨ ਸਿੰਘ ਤੱਤਲਾ, ਕਰਨ ਸੋਹਲ, ਬਾਬਾ ਸਾਵਣ ਸਿੰਘ, ਗੁਰਜੀਤ ਸਿੰਘ ਬਿਜਲੀਵਾਲ ਆਦਿ ਨੇ ਖ਼ੂਨਦਾਨ ਕੈਂਪ ਦੀ ਸ਼ਲਾਘਾ ਕੀਤੀ ਅਤੇ ਖ਼ੂਨਦਾਨੀਆਂ ਨੂੰ ਸਰਟੀਫ਼ਿਕੇਟ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।

ਇਸ ਮੌਕੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਕਿਹਾ ਕਿ ਦਿਲ ਦੀਆਂ ਬੀਮਾਰੀਆਂ ਤੋਂ ਬਚਣ ਲਈ ਹਰ ਤਿੰਨ ਮਹੀਨੇ ਬਾਅਦ ਖ਼ੂਨਦਾਨ ਕਰਨਾ ਚਾਹੀਦਾ ਹੈ। ਸ਼ਮਸ਼ੇਰ ਸਿੰਘ ਚੀਮਾ ਨੇ ਖ਼ੂਨਦਾਨੀਆਂ ਅਤੇ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਕੱਤਰ ਕੀਤਾ ਗਿਆ ਖ਼ੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ’ਚ ਦਿੱਤਾ ਜਾਵੇਗਾ। ਇਸ ਮੌਕੇ ਹਰਵਿੰਦਰ ਸਿੰਘ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ ਨਿੱਕਾ, ਹਰਪਾਲ ਸਿੰਘ, ਸੂਬਾ ਸਿੰਘ, ਹਰਜੀਤ ਸਿੰਘ ਹਰਸੀਆਂ, ਗੁਰਵਿੰਦਰ ਸਿੰਘ, ਲਖਵਿੰਦਰ ਸਿੰਘ ਹੋਠੀ, ਹਰਵਿੰਦਰ ਸਿੰਘ ਜ਼ਫ਼ਰਵਾਲ, ਹਰਪਿੰਦਰ ਸਿੰਘ, ਲਾਡੀ ਜੱਸਲ ਆਦਿ ਹਾਜ਼ਰ ਸਨ।


author

Shivani Bassan

Content Editor

Related News