2 ਮੋਟਰਸਾਈਕਲਾਂ ਦੀ ਟੱਕਰ ’ਚ ਇਕ ਬਜ਼ੁਰਗ ਦੀ ਮੌਤ, ਸੇਵਾ ਮੁਕਤ ਬਿਜਲੀ ਬੋਰਡ ਦਾ ਜੇਈ ਸੀ ਮ੍ਰਿਤਕ

Sunday, Oct 08, 2023 - 05:47 PM (IST)

2 ਮੋਟਰਸਾਈਕਲਾਂ ਦੀ ਟੱਕਰ ’ਚ ਇਕ ਬਜ਼ੁਰਗ ਦੀ ਮੌਤ, ਸੇਵਾ ਮੁਕਤ ਬਿਜਲੀ ਬੋਰਡ ਦਾ ਜੇਈ ਸੀ ਮ੍ਰਿਤਕ

ਬਟਾਲਾ (ਸਾਹਿਲ)- ਦੋ ਮੋਟਰਸਾਈਕਲਾਂ ਦੀ ਹੋਈ ਟੱਕਰ ’ਚ ਇਕ ਬਜ਼ੁਰਗ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਏ. ਐੱਸ. ਆਈ. ਰਾਜਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਥਾਣਾ ਕੋਟਲੀ ਸੂਰਤ ਮੱਲ੍ਹੀ ਵਿਖੇ ਦਰਜ ਕਰਵਾਏ ਬਿਆਨ ’ਚ ਮ੍ਰਿਤਕ ਦੇ ਮੁੰਡੇ ਕੋਮਲਦੀਪ ਸਿੰਘ ਵਾਸੀ ਪਿੰਡ ਬੰਬ ਨੇ ਲਿਖਵਾਇਆ ਕਿ ਉਸਦਾ ਪਿਤਾ ਸੇਵਾ ਮੁਕਤ ਜੇਈ ਬਿਜਲੀ ਬੋਰਡ ਅਮਰੀਕ ਸਿੰਘ (73 ਸਾਲ ) ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਬਾਊਲੀ ਰਮਦਾਸ ਤੋਂ ਨਹਿਰ ਦੀ ਪੱਕੀ ਪੱਟੜੀ ਰਾਹੀਂ ਪਿੰਡ ਮਹਿਮੇਚੱਕ ਰਾਹੀਂ ਆਪਣੇ ਪਿੰਡ ਨੂੰ ਆ ਰਿਹਾ ਸੀ। ਜਿਸ ਦੌਰਾਨ ਉਨ੍ਹਾਂ ਪਿੱਛੇ-ਪਿੱਛੇ ਉਹ ਵੀ ਮੋਟਰਸਾਈਕਲ ’ਤੇ ਸੀ, ਜੋ ਦੇਖਦੇ ਹੀ ਕਿ ਰਣਧੀਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਭੋਲੇਕੇ ਥਾਣਾ ਫਤਿਹਗੜ੍ਹ ਚੂੜੀਆਂ ਨੇ ਗਲਤ ਸਾਈਡ ਤੋਂ ਲਿਆ ਕੇ ਬਿਨਾਂ ਹਾਰਨ, ਤੇਜ਼ ਰਫ਼ਤਾਰ ਆਪਣਾ ਮੋਟਰਸਾਈਕਲ ਸਪਲੈਂਡਰ ਉਸਦੇ ਪਿਤਾ ਅਮਰੀਕ ਸਿੰਘ ’ਚ ਮਾਰਿਆ, ਜਿਸ ਨਾਲ ਉਸਦੇ ਪਿਤਾ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ- ਸ਼ੱਕੀ ਹਾਲਾਤ 'ਚ ਖ਼ੇਤਾਂ 'ਚੋਂ ਮਿਲੀ ਨੌਜਵਾਨ ਦੀ ਲਾਸ਼, ਪੁੱਤ ਦੀ ਮ੍ਰਿਤਕ ਦੇਹ ਨੂੰ ਦੇਖ ਮਾਪਿਆਂ ਦੇ ਉੱਡ ਗਏ ਹੋਸ਼

ਉਕਤ ਪੁਲਸ ਅਧਿਕਾਰੀ ਨੇ ਦੱਸਿਆ ਕਿ ਕੋਮਲਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਰਣਧੀਰ ਸਿੰਘ ਖ਼ਿਲਾਫ਼ ਬਣਦੀਆਂ ਧਾਰਾਵਾਂ ਹੇਠ ਥਾਣਾ ਕੋਟਲੀ ਸੂਰਤ ਮੱਲ੍ਹੀ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ। ਇਸ ਮੌਕੇ ਏ.ਐੱਸ.ਆਈ ਬਲਰਾਜ ਸਿੰਘ ਵੀ ਮੌਜੂਦ ਸਨ।

ਇਹ ਵੀ ਪੜ੍ਹੋ-  ਭਿਆਨਕ ਸੜਕ ਹਾਦਸੇ ਨੇ ਘਰ 'ਚ ਪੁਆਏ ਵੈਣ, ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤ ਦੀ ਹੋਈ ਮੌਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News