ਨਾਵਲਟੀ ਉਮੇਕਸ ਮਾਲ ਖ਼ਿਲਾਫ਼ ਆਰ.ਟੀ.ਆਈ. ਸੁਰੇਸ਼ ਸ਼ਰਮਾ ਪਹੁੰਚੇ ਸਰਕਾਰੀ ਦਰਬਾਰ

10/21/2020 12:59:39 PM

ਅੰਮ੍ਰਿਤਸਰ (ਅਨਜਾਣ) : ਉੱਘੇ ਆਰ. ਟੀ. ਆਈ. ਐਕਟੀਵਿਸਟ ਤੇ ਸਮਾਜ ਸੇਵਕ ਸੁਰੇਸ਼ ਸ਼ਰਮਾ ਨੇ ਨਗਰ-ਨਿਗਮ ਕਮਿਸ਼ਨਰ ਕੋਮਲ ਮਿੱਤਲ ਨੂੰ ਸ਼ਿਕਾਇਤ ਪੱਤਰ ਸੌਂਪਦਿਆਂ ਨਾਵਲਟੀ ਉਮੇਕਸ ਮਾਲ 'ਤੇ ਕਾਰਵਾਈ ਨਾ ਕਰਨ ਲਈ ਸ਼ਿਕਾਇਤ ਪੱਤਰ ਸੌਂਪਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਰੇਸ਼ ਸ਼ਰਮਾ ਨੇ ਕਿਹਾ ਕਿ ਨਾਵਲਟੀ ਉਮੇਕਸ ਮਲਟੀ ਕੰਪਲੈਕਸ ਬਿਲਡਿੰਗ ਕਾਨੂੰਨ ਵਿਰੁੱਧ ਬਣਾਈ ਗਈ ਹੈ ਤੇ ਇਸ 'ਚ ਪੈਂਦੀ 20 ਫੁੱਟ ਚੌੜੀ ਗਲੀ ਜੋ ਬਿਲਡਿੰਗ ਸਕੀਮ 'ਚ ਦਰਸਾਈ ਗਈ ਹੈ, ਨੂੰ ਵੀ ਮੌਕੇ 'ਤੇ ਕਵਰ ਕੀਤਾ ਗਿਆ ਹੈ। ਇਸ ਸਕੀਮ ਪਲੇਨ 'ਚ ਸਰਕਾਰ ਵਲੋਂ ਅੱਜ ਤੱਕ ਕੋਈ ਸੋਧ ਨਹੀਂ ਕੀਤੀ ਗਈ। 

ਇਹ ਵੀ ਪੜ੍ਹੋ: ਪੁੱਤ ਦਾ ਜਨਮ ਦਿਨ ਮਨਾਉਣ ਦੀ ਜਿੱਦ ਅੱਗੇ ਹਾਰੀ ਜ਼ਿੰਦਗੀ, ਗੁੱਸੇ 'ਚ ਆਏ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਨਿਗਮ ਦੁਆਰਾ ਜੋ ਇਸ 'ਚ ਬਣ ਰਹੇ ਸਿਨੇਮਾ ਨੂੰ ਐੱਨ. ਓ. ਸੀ. ਦਿੱਤੀ ਗਈ ਹੈ ਉਸਨੂੰ ਵੀ ਰੱਦ ਨਹੀਂ ਕੀਤਾ ਗਿਆ ਹੈ। ਨਿਯਮਾਂ ਅਨੁਸਾਰ ਬਿਲਡਿੰਗ ਬਾਏ ਲਾਅਜ਼ ਦੀਆਂ ਹੋਈਆਂ ਉਲੰਘਣਾਵਾਂ ਦੇ ਮੱਦੇ ਨਜ਼ਰ ਇਸ 'ਚ ਚਲਾਏ ਜਾ ਰਹੇ ਅਦਾਰੇ ਜਿਵੇਂ ਨਾਵਲਟੀ ਸਵੀਟ, ਬਰਗਰ ਕਿੰਗ ਅਤੇ ਨਾਵਲਟੀ ਸਵੀਟ ਵਲੋਂ ਜੋ ਪਾਰਕਿੰਗ ਦਾ ਹਿੱਸਾ ਹੈ Àੁਸ ਨੂੰ ਰੈਸਟੋਰੈਂਟ 'ਚ ਤਬਦੀਲ ਕਰ ਲਿਆ ਗਿਆ ਹੈ, ਨੂੰ ਤੁਰੰਤ ਸੀਲ ਕੀਤਾ ਜਾਵੇ। ਸ਼ਰਮਾ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨਿਗਮ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ 20 ਦਿਨਾਂ ਬਾਅਦ ਮਿਤੀ 11-11-2020 ਨੂੰ ਉਹ ਨਿਗਮ ਦਫ਼ਤਰ ਅੱਗੇ ਸ਼ਾਂਤਮਈ ਧਰਨਾ ਦੇਣਗੇ। ਜੇ ਫੇਰ ਵੀ ਕਾਰਵਾਈ ਨਾ ਹੋਈ ਤਾਂ ਉਹ ਨਿਗਮ ਦਫ਼ਤਰ ਚੰਡੀਗੜ੍ਹ ਅੱਗੇ ਧਰਨਾ ਦੇਣਗੇ ਤੇ ਉਸਤੋਂ 20 ਦਿਨਾ ਬਾਅਦ ਮਾਣਯੋਗ ਹਾਈ ਕੋਰਟ 'ਚ ਪੀ. ਆਈ. ਐੱਲ. ਦਾਇਰ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਗੁਰਦੁਆਰੇ ਤੇ ਮੰਦਰਾਂ ਨੂੰ ਲੈ ਕੇ ਦਾਵਤ-ਏ-ਇਸਲਾਮੀ ਅੱਤਵਾਦੀ ਸੰਗਠਨ ਨੇ ਦਿੱਤੀ ਧਮਕੀ


Baljeet Kaur

Content Editor

Related News