ਕੌਮਾਂਤਰੀ ਏਅਰਪੋਰਟ ''ਤੇ ਅਧਿਆਪਕਾਂ ਦੀ ਡਿਊਟੀ ਲਾਉਣ ''ਤੇ ਭੜਕੇ ਸੰਗਠਨ

06/25/2020 2:13:46 PM

ਅੰਮ੍ਰਿਤਸਰ (ਦਲਜੀਤ) : ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਅੰਮ੍ਰਿਤਸਰ ਵਲੋਂ ਅਸ਼ਵਨੀ ਅਵਸਥੀ ਜ਼ਿਲਾ ਪ੍ਰਧਾਨ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ, ਜਿਸ 'ਚ ਅਧਿਆਪਕਾਂ ਦੇ ਕੋਵਿਡ-19 ਮਹਾਮਾਰੀ ਕਾਰਨ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਏਅਰਪੋਰਟ ਰਾਜਾਸਾਂਸੀ ਵਿਖੇ ਆਉਣ ਵਾਲੀਆਂ ਡੋਮੈਸਟਿਕ ਫਲਾਈਟ ਰਾਹੀਂ ਆ ਰਹੇ ਯਾਤਰੀਆਂ ਲਈ ਪੰਜਾਬ ਸਰਕਾਰ ਵਲੋਂ ਲਾਈਆਂ ਅਧਿਆਪਕਾਂ ਦੀਆਂ ਡਿਊਟੀਆਂ ਦਾ ਤਿੱਖਾ ਵਿਰੋਧ ਕੀਤਾ ।

ਇਹ ਵੀ ਪੜ੍ਹੋਂ : ਤਾਲਾਬੰਦੀ ਕਾਰਨ ਪਾਕਿਸਤਾਨ 'ਚ ਫਸੇ ਭਾਰਤੀਆਂ ਦੀ ਅੱਜ ਹੋਵੇਗੀ ਵਾਪਸੀ

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਲਖਵਿੰਦਰ ਗਿੱਲ ਜਨਰਲ ਸਕੱਤਰ ਅਤੇ ਗੁਰਬਿੰਦਰ ਸਿੰਘ ਖਹਿਰਾ ਸੂਬਾ ਕਮੇਟੀ ਮੈਂਬਰ ਨੇ ਦੱਸਿਆ ਇਹ ਡਿਊਟੀਆਂ ਦਫਤਰ ਉਪ ਮੰਡਲ ਮੈਜਿਸਟ੍ਰੇਟ ਅਜਨਾਲਾ ਵਲੋਂ ਲਾਈਆਂ ਗਈਆਂ ਹਨ ਅਤੇ ਇਨ੍ਹਾਂ ਟੀਮਾਂ ਦੇ ਇੰਚਾਰਜ ਬਲਾਕ ਐਜੂਕੇਸ਼ਨ ਅਫ਼ਸਰ ਅਜਨਾਲਾ 1-2 ਅਤੇ ਬਲਾਕ ਐਜੂਕੇਸ਼ਨ ਅਫਸਰ ਚੋਗਾਵਾਂ 1-2 ਨੂੰ ਲਾਇਆ ਗਿਆ ਹੈ। ਇੰਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਜੇਕਰ ਕੋਈ ਡੋਮੈਸਟਿਕ ਫਲਾਈਟ 'ਚ ਕੌਮਾਂਤਰੀ ਯਾਤਰੀ ਆਉਂਦਾ ਹੈ ਤਾਂ ਉਸ ਦਾ ਕੌਮਾਂਤਰੀ ਕੁਆਰਟਾਈਨ ਚੈੱਕ ਕਰਕੇ ਕਰਜਦਾਰ ਨੂੰ ਸੂਚਿਤ ਕੀਤਾ ਜਾਵੇਗਾ। ਇਹ ਸਾਰਾ ਕੰਮ ਅਧਿਆਪਕਾਂ ਤੋਂ ਬਗੈਰ ਕਿਸੇ ਸੁਰੱਖਿਆ ਅਤੇ ਪੀ. ਪੀ. ਈ. ਕਿੱਟਾਂ ਤੋਂ ਲਿਆ ਜਾ ਰਿਹਾ ਹੈ। ਅਧਿਆਪਕ ਦਾ ਕੰਮ ਸਿਰਫ ਪੜ੍ਹਾਉਣਾ ਹੈ ਨਾ ਕਿ ਗੈਰ ਵਿੱਦਿਅਕ ਕੰਮ ਕਰਾਉਣਾ ਪਰ ਲੱਗਦਾ ਹੈ ਸਰਕਾਰ ਦਾ ਕੋਈ ਵੀ ਕੰਮ ਅਧਿਆਪਕਾਂ ਤੋਂ ਬਗੈਰ ਨੇਪਰੇ ਨਹੀਂ ਚੜ੍ਹਦਾ। ਉਨ੍ਹਾਂ ਨੇ ਮੰਗ ਕੀਤੀ ਕਿ ਗੈਰ ਵਿਦਿਅਕ ਕੰਮ ਤੇ ਲਾਈਆਂ ਅਧਿਆਪਕ ਦੀਆਂ ਡਿਊਟੀਆਂ ਰੱਦ ਕੀਤੀਆਂ ਜਾਣ ਜਾਂ ਇਸ 'ਚ ਬਾਕੀ ਵਿਭਾਗਾਂ ਦੇ ਕਰਮਚਾਰੀਆਂ ਦੀ ਵੀ ਡਿਊਟੀ ਵੀ ਲਗਾਈ ਜਾਵੇ। 

ਇਹ ਵੀ ਪੜ੍ਹੋਂ : EMC ਹਸਪਤਾਲ ਦੇ ਮਾਲਕ ਤੇ ਤੁਲੀ ਲੈਬ ਸਮੇਤ 6 ਡਾਕਟਰਾਂ ਖਿਲ਼ਾਫ਼ ਕੇਸ ਦਰਜ, ਜਾਣੋ ਮਾਮਲਾ


Baljeet Kaur

Content Editor

Related News