ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ 'ਤੇ ਲੱਗੇ ਕਰੋੜਾਂ ਦਾ ਘਪਲਾ ਕਰਨ ਦੇ ਦੋਸ਼

Tuesday, Oct 01, 2019 - 03:08 PM (IST)

ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ 'ਤੇ ਲੱਗੇ ਕਰੋੜਾਂ ਦਾ ਘਪਲਾ ਕਰਨ ਦੇ ਦੋਸ਼

ਅੰਮ੍ਰਿਤਸਰ (ਸੁਮਿਤ ਖੰਨਾ) : ਸਿੱਖ ਵਿਦਿਅਕ ਸੰਸਥਾ ਚੀਫ ਖਾਲਸਾ ਦੀਵਾਨ ਸਾਬਕਾ ਪ੍ਰਧਾਨ ਦੀ ਅਸ਼ਲੀਲ ਵੀਡੀਓ ਤੋਂ ਬਾਅਦ ਇਕ ਵਾਰ ਫਿਰ ਵਿਵਾਦਾਂ 'ਚ ਘਿਰ ਗਈ ਹੈ। ਦਰਅਸਲ ਚੀਫ ਖਾਲਸਾ ਦੀਵਾਨ ਦੇ ਮੌਜੂਦਾ ਪ੍ਰਧਾਨ ਨਿਰਮਲ ਸਿੰਘ ਵਲੋਂ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ 'ਤੇ ਕਿਤਾਬਾਂ 'ਚ 60 ਕਰੋੜ ਦਾ ਘਪਲਾ ਕਰਨ ਦਾ ਦੋਸ਼ ਲਗਾਇਆ ਗਿਆ ਹੈ ਤੇ ਇਸ ਦੀ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ 'ਤੇ ਵੀ ਦਿੱਤੀ ਗਈ ਹੈ। ਦੂਜੇ ਪਾਸੇ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਖੁਦ 'ਤੇ ਲਗਾਏ ਦੋਸ਼ਾਂ ਨੂੰ ਗਲਤ ਦੱਸਿਆ ਹੈ ਤੇ ਮੌਜੂਦਾ ਪ੍ਰਧਾਨ ਨਿਰਮਲ ਸਿੰਘ ਦੇ ਖਿਲਾਫ ਅਦਾਲਤ 'ਚ ਮਾਣਹਾਨੀ ਦਾ ਕੇਸ ਦਰਜ ਕੀਤਾ ਹੈ। ਚੱਢਾ ਨੇ ਦੋਸ਼ ਲਾਇਆ ਕਿ ਸੰਸਥਾ 'ਚ ਇਕ ਵੀ ਵਿਕਾਸ ਕਾਰਜ ਕਰਨ 'ਚ ਫੇਲ੍ਹ ਰਹੇ ਨਿਰਮਲ ਸਿੰਘ ਵਲੋਂ ਜਾਣਬੁੱਝ ਕੇ ਝੂਠਾ ਮਸਲਾ ਖੜ੍ਹਾ ਕੀਤਾ ਗਿਆ ਹੈ।

ਦੋਵਾਂ ਧਿਰਾਂ 'ਚੋਂ ਕੌਣ ਸੱਚ ਬੋਲ ਰਿਹਾ ਹੈ ਤੇ ਕੌਣ ਝੂਠ? ਇਸ ਦਾ ਫੈਸਲਾ ਤਾਂ ਜਾਂਚ ਤੋਂ ਬਾਅਦ ਹੋਵੇਗਾ। ਬਹਿਰਹਾਲ ਇਹ ਮੁੱਦਾ ਕਾਫੀ ਭਖਦਾ ਵਿਖਾਈ ਦੇ ਰਿਹਾ ਹੈ, ਜਿਸਨੇ ਕਿਤੇ ਨਾ ਕਿਤੇ ਸੰਗਤ ਦੀਆਂ ਭਾਵਾਨਾਵਾਂ ਨੂੰ ਠੇਸ ਪਹੁੰਚਾਈ ਹੈ।


author

cherry

Content Editor

Related News