ਵਿਆਹ ਪਾਰਟੀ ''ਚ ਗੋਲੀਆਂ ਚਲਾਉਣ ਵਾਲੇ ਬੇਨਕਾਬ , 1 ਗ੍ਰਿਫ਼ਤਾਰ

10/13/2020 1:13:19 PM

ਅੰਮ੍ਰਿਤਸਰ (ਅਰੁਣ): ਪਿੰਡ ਕੰਦੋਵਾਲੀ 'ਚ ਇਕ ਗੈਂਗਸਟਰ ਦੇ ਵਿਆਹ ਪਾਰਟੀ 'ਚ ਹਵਾਈ ਫਾਇਰ ਕਰਨ ਵਾਲੇ 3 ਨੌਜਵਾਨਾਂ ਨੂੰ ਬੇਪਰਦ ਕਰਕੇ ਥਾਣਾ ਝੰਡੇਰ ਦੀ ਪੁਲਸ ਵਲੋਂ ਇਕ ਨੌਜਵਾਨ ਨੂੰ ਪਿਸਟਲ ਸਮੇਤ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਦੋਸ਼ੀ ਮਨਦੀਪ ਸਿੰਘ ਮੋਨੂੰ ਵਾਸੀ ਮੀਰਾਂਕੋਟ ਚੌਂਕ ਤੋਂ ਇਕ ਨਾਜਾਇਜ਼ ਪਿਸਟਲ 32 ਬੋਰ ਅਤੇ 2 ਜ਼ਿੰਦਾ ਕਾਰਤੂਸ ਪੁਲਸ ਵਲੋਂ ਬਰਾਮਦ ਕਰ ਲਏ। 

ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਇਸ 4 ਸਾਲ ਦੇ ਬੱਚੇ ਦਾ ਕਾਰਨਾਮਾ ਵੇਖ ਤੁਸੀਂ ਵੀ ਹੋ ਜਾਓਗੇ ਹੈਰਾਨ (ਤਸਵੀਰਾਂ)

ਥਾਣਾ ਇੰਚਾਰਜ ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਉਸਦੇ 2 ਹੋਰ ਸਾਥੀ ਅਵਨੀਤ ਸਿੰਘ ਐਸ਼ ਪੁੱਤਰ ਮਨਜੀਤ ਸਿੰਘ ਅਤੇ ਤਨੂਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਦੋਵੇਂ ਵਾਸੀ ਨੈਸ਼ਨਲ ਸਿਟੀ ਅੰਮ੍ਰਿਤਸਰ ਦੇ ਘਰਾਂ 'ਚ ਛਾਪੇਮਾਰੀ ਕਰਕੇ ਪੁਲਸ ਵਲੋਂ ਵਿਆਹ ਪਾਰਟੀ ਦੌਰਾਨ ਫਾਇਰ ਕਰਨ ਵਾਲੇ ਲਾਇਸੈਂਸੀ ਹਥਿਆਰ, ਇਕ ਉਬਲ ਵੈਰਲ ਗਨ ਅਤੇ 32 ਬੋਰ ਦੇ 2 ਰਿਵਾਲਵਰ ਪੁਲਸ ਨੇ ਬਰਾਮਦ ਕਰ ਲਏ। ਇਨ੍ਹਾਂ ਦੋਵੇਂ ਦੋਸ਼ੀਆਂ ਤੋਂ ਇਲਾਵਾ ਇਕ ਹੋਰ ਦੋਸ਼ੀ ਜੋਗਾ ਵਾਸੀ ਬਟਾਲਾ ਦੀ ਗ੍ਰਿਫ਼ਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।

ਇਹ ਵੀ ਪੜ੍ਹੋ : ਜਨਾਨੀ ਦੀ ਬਿਨਾਂ ਕੱਪੜਿਆਂ ਤੋਂ ਲਾਸ਼ ਬਰਾਮਦ, ਸਰੀਰ 'ਤੇ ਹੈਵਾਨੀਅਤ ਦੇ ਨਿਸ਼ਾਨ, ਅੱਖਾਂ ਵੀ ਕੱਢੀਆਂ

ਵਰਣਨਯੋਗ ਹੈ ਕਿ ਉਕਤ ਦੋਸ਼ੀਆਂ ਵਲੋਂ ਗੈਂਗਸਟਰ ਰਣਬੀਰ ਸਿੰਘ ਰਾਣਾ ਕੰਦੋਵਾਲੀਆ ਦੇ ਵਿਆਹ ਪਾਰਟੀ 'ਚ ਸ਼ਰ੍ਹੇਆਮ ਹਵਾਈ ਫਾਇਰ ਕੀਤੇ ਸਨ ਜਿਸਦੇ ਸਬੰਧ 'ਚ ਇਕ ਵੀਡੀਓ ਵੀ ਵਾਇਰਲ ਹੋਈ ਸੀ। ਝੰਡੇਰ ਪੁਲਸ ਵਲੋਂ ਉਸ ਸਮੇਂ ਅਣਪਛਾਤੇ ਨੌਜਵਾਨਾਂ ਵਿਰੁੱਧ 6 ਅਕਤੂਬਰ 2020 ਨੂੰ ਆਈ. ਪੀ. ਸੀ. ਦੀ ਧਾਰਾ 336 ਆਰਮਜ ਐਕਟ ਦੀ ਧਾਰਾ 25-27-54-59 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।


Baljeet Kaur

Content Editor

Related News