ਮੋਬਾਇਲ ਵਿੰਗ ਲਈ ਚੁਣੌਤੀ ਬਣੀ ਇੰਟਰ-ਡਿਸਟ੍ਰਿਕਟ ਸ਼ਰਾਬ ਦੀ ਸਮੱਗਲਿੰਗ

01/31/2019 9:38:02 AM

ਅੰਮ੍ਰਿਤਸਰ (ਇੰਦਰਜੀਤ) : ਪੰਜਾਬ ਦੇ ਖੇਤਰਾਂ ਵਿਚ ਚੰਡੀਗੜ੍ਹ-ਹਰਿਆਣਾ ਤੋਂ ਆਈ ਸਮੱਗਲਿੰਗ ਦੀ ਸ਼ਰਾਬ ਤੇ ਮੋਬਾਇਲ ਵਿੰਗ ਅਤੇ ਐਕਸਾਇਜ ਵਿਭਾਗ ਵਲੋਂ  ਸਖਤੀ ਨਾਲ ਕੀਤੀ ਜਾਣ ਵਾਲੀ ਕਾਰਵਾਈ ਦੌਰਾਨ ਵੱਡੀ ਗਿਣਤੀ 'ਚ ਸ਼ਰਾਬ ਬਰਾਮਦ ਕਰ ਲਈ ਗਈ ਹੈ ਅਤੇ ਇਸ ਵਿਚ ਵੱਡੀ ਗਿਣਤੀ 'ਚ ਲੋਕਾਂ 'ਤੇ ਕਾਰਵਾਈ ਕਰਨ ਦੇ ਨਾਲ-ਨਾਲ ਅਪਰਾਧਿਕ ਮਾਮਲੇ ਵੀ ਦਰਜ ਕੀਤੇ ਗਏ ਹਨ। ਇਸ ਵਿਚ ਕਾਨੂੰਨ ਦਾ ਲੰਬਾ ਸ਼ਿਕੰਜਾ ਹੋਣ ਦੇ ਨਾਲ-ਨਾਲ ਹੁਣ ਸ਼ਰਾਬ ਦੇ ਸਮੱਗਲਰਾਂ ਨੇ ਦੂਜੇ ਰਾਜਾਂ ਤੋਂ ਸ਼ਰਾਬ ਦਾ ਧੰਦਾ ਘੱਟ ਕਰ ਦਿੱਤਾ ਹੈ ਤੇ ਪੰਜਾਬ ਦੇ ਅੰਦਰ ਹੀ ਇੰਟਰ-ਡਿਸਟ੍ਰਿਕਟ ਸਮੱਗਲਿੰਗ ਸ਼ੁਰੂ ਕਰ ਦਿੱਤੀ ਹੈ। ਇਸ ਵਿਚ ਦੇਖਣ ਵਾਲੀ ਗੱਲ ਇਹ ਹੈ ਕਿ ਬਾਹਰੀ ਸੂਬਿਆਂ ਤੋਂ ਸ਼ਰਾਬ ਲਿਆਉਣ 'ਤੇ ਕਾਨੂੰਨ ਦੀਆਂ ਧਾਰਾਵਾਂ ਕਾਫ਼ੀ ਸਖ਼ਤ ਹਨ, ਜਦੋਂ ਕਿ ਦੂਜੇ ਪਾਸੇ ਸੂਬੇ ਦੇ ਅੰਦਰ ਇੰਟਰ-ਡਿਸਟ੍ਰਿਕਟ ਸ਼ਰਾਬ ਦੀ ਸਮੱਗਲਿੰਗ ਕਾਫ਼ੀ ਆਸਾਨ ਬਣ ਰਹੀ ਹੈ, ਜਿਸ ਨੂੰ ਸ਼ਰਾਬ ਦੇ ਧੰਦੇ 'ਚ ਲੱਗੇ ਲੋਕ ਵੱਡੀ ਮਾਤਰਾ ਵਿਚ ਸ਼ਰਾਬ ਵੇਚ ਕੇ ਲਾਭ ਕਮਾ ਰਹੇ ਹਨ।  

ਵਿਭਾਗੀ ਜਾਣਕਾਰਾਂ ਦਾ ਕਹਿਣਾ ਹੈ ਕਿ ਦੂਜੇ ਰਾਜਾਂ ਤੋਂ ਗ਼ੈਰ-ਕਾਨੂੰਨੀ ਢੰ ਨਾਲ ਲਿਆਂਦੀ ਜਾ ਰਹੀ ਸ਼ਰਾਬ ਜੇਕਰ ਫੜੀ ਜਾਵੇ ਤਾਂ ਉਸ 'ਤੇ 61/1/14  ਅਧਿਨਿਯਮ ਮੁਤਾਬਕ ਕਾਰਵਾਈ ਹੁੰਦੀ ਹੈ ਤਾਂ ਇਸ ਤਰ੍ਹਾਂ ਆਉਣ ਵਾਲੀ ਸ਼ਰਾਬ 'ਤੇ ਵੱਖਰੀਆਂ ਧਾਰਾਵਾਂ ਲੱਗਦੀਆਂ ਹਨ। ਇਸ ਵਿਚ ਫੜੇ ਹੋਏ ਮਾਲ ਨੂੰ ਜ਼ਬਤ ਕਰ ਲਿਆ ਜਾਂਦਾ ਹੈ।  ਇਸ 'ਤੇ ਲੱਗਣ ਵਾਲੀਆਂ ਅਪਰਾਧਿਕ ਧਾਰਾਵਾਂ 'ਚ ਕਾਨੂੰਨ ਮੁਤਾਬਕ ਸ਼ਰਾਬ 'ਤੇ ਜੁਰਮਾਨੇ ਦਾ ਨਿਯਮ ਨਹੀਂ ਹੈ ਸਗੋਂ ਮਾਲ ਦੀ ਪੂਰੀ ਖੇਪ ਕਬਜ਼ੇ ਵਿਚ ਲੈਣ ਉਪਰੰਤ ਉਸ ਨੂੰ ਨਸ਼ਟ ਕਰ ਦਿੱਤੇ ਜਾਣ ਦੀ ਵਿਵਸਥਾ ਹੈ। ਦੂਜੇ ਪਾਸੇ ਫੜੇ ਗਏ ਵਿਅਕਤੀ ਦੀ ਜ਼ਮਾਨਤ ਵੀ ਬਹੁਤ ਮੁਸ਼ਕਿਲ ਨਾਲ ਹੁੰਦੀ ਹੈ। ਕਈ ਵਾਰ ਤਾਂ ਦੋਸ਼ੀ ਨੂੰ ਮਹੀਨਿਆਂ ਤੱਕ ਜ਼ਮਾਨਤ ਦੇ ਇੰਤਜ਼ਾਰ ਵਿਚ ਜੇਲ ਕੱਟਣੀ ਪੈਂਦੀ ਹੈ। ਜੇਕਰ ਇਕ ਜ਼ਿਲੇ ਤੋਂ ਦੂਜੇ ਜ਼ਿਲੇ ਸ਼ਰਾਬ ਦੀ ਸਮੱਗਲਿੰਗ ਹੁੰਦੀ ਹੈ ਤਾਂ ਇਸ ਨੂੰ ਵੱਡੀ ਸਮੱਗਲਿੰਗ ਨਾ ਮੰਨ ਕੇ ਕਾਨੂੰਨ ਦੀਆਂ ਧਾਰਾਵਾਂ ਕਾਫ਼ੀ ਨਰਮ ਹਨ। ਇਸ ਵਿਚ ਬਰਾਮਦ ਕੀਤੀ ਗਈ ਸ਼ਰਾਬ 'ਤੇ ਟੈਕਸ ਪੈਨਲਟੀ ਦੀ  ਵਿਵਸਥਾ ਹੈ, ਉਥੇ ਹੀ ਦੂਜੇ ਪਾਸੇ ਮਾਲ ਖਰੀਦਣ ਤੇ ਵੇਚਣ ਵਾਲਿਆਂ 'ਤੇ ਵਿਭਾਗ ਹੀ ਕਾਰਵਾਈ ਕਰ ਸਕਦਾ ਹੈ।  

ਪੁਲਸ ਦੇ ਹਵਾਲੇ ਨਹੀਂ ਕੀਤੀ ਜਾਂਦੀ ਬਰਾਮਦ ਸ਼ਰਾਬ ਦੀ ਖੇਪ
ਜ਼ਿਲੇ ਤੋਂ ਜ਼ਿਲਾ ਸ਼ਰਾਬ ਦੀ ਗ਼ੈਰ-ਕਾਨੂੰਨੀ ਸਮੱਗਲਿੰਗ 'ਤੇ ਬਰਾਮਦ ਖੇਪ ਨੂੰ ਪੁਲਸ ਦੇ ਹਵਾਲੇ ਨਹੀਂ ਕੀਤਾ ਜਾਂਦਾ। ਇਸ 'ਤੇ ਵਿਭਾਗ ਆਪਣੇ ਤੌਰ 'ਤੇ ਕਾਰਵਾਈ ਕਰਦਾ ਹੈ ਕਿਉਂਕਿ ਬਰਾਮਦ ਕੀਤਾ ਗਿਆ ਮਾਲ ਐੱਲ 3 (ਹੋਲਸੇਲ) ਤੋਂ ਐੱਲ 14 (ਰਿਟੇਲ) 'ਤੇ ਵੇਚਣ ਲਈ ਰੱਖਿਆ ਗਿਆ ਹੁੰਦਾ ਹੈ, ਜਿਸ ਨੂੰ ਗ਼ੈਰ-ਕਾਨੂੰਨੀ ਤੌਰ 'ਤੇ ਵਿਭਾਗ ਵੱਲੋਂ ਦੂਜੇ ਸਥਾਨਾਂ 'ਤੇ ਭੇਜ ਦਿੱਤਾ ਜਾਂਦਾ ਹੈ, ਉਥੇ ਹੀ ਡਿਸਟਿਲਰੀਜ਼ ਨੇ ਦੂਜੇ ਸ਼ਹਿਰਾਂ ਵਿਚ ਵੀ ਆਪਣੇ ਐੱਲ 13 ਬਣਾਏ ਹੁੰਦੇ ਹਨ।    

ਟਾਊਟ ਕਰਦੇ ਹਨ ਵਿਭਾਗ ਨੂੰ ਗੁੰਮਰਾਹ
ਇੰਟਰ-ਸਟੇਟ ਸ਼ਰਾਬ ਦੀ ਸਮੱਗਲਿੰਗ ਵਿਚ ਜਿਥੇ ਹਾਈਪ੍ਰੋਫਾਈਲ ਟਾਊਟਸ ਤੋਂ ਵਿਭਾਗ ਨੂੰ ਸੂਚਨਾ ਮਿਲਦੀ ਹੈ, ਉਥੇ ਛੋਟੇ ਰਸਤਿਆਂ 'ਤੇ ਲੋਕਲ ਟਾਊਟ ਅਕਸਰ ਖੁਦ ਸ਼ਰਾਬ ਦੇ ਧੰਦੇਬਾਜ਼ ਹੁੰਦੇ ਹਨ, ਜੋ ਵਿਭਾਗ ਦੇ ਅਧਿਕਾਰੀਆਂ ਨੂੰ ਗੁੰਮਰਾਹ ਕਰਦੇ ਹਨ।  ਅਜਿਹੇ ਲੋਕਾਂ ਨਾਲ ਨਜਿੱਠਣਾ ਤੇ ਕੰਮ ਲੈਣਾ ਵੀ ਵਿਭਾਗ ਲਈ ਕਿਸੇ ਜੋਖਮ ਤੋਂ ਘੱਟ ਨਹੀਂ ਹੁੰਦਾ।  

ਫੜੇ ਜਾਣ ਦਾ ਘੱਟ ਹੁੰਦਾ ਹੈ ਧੰਦੇਬਾਜ਼ਾਂ ਨੂੰ ਡਰ
ਇੰਟਰ-ਡਿਸਟ੍ਰਿਕਟ ਸ਼ਰਾਬ ਦੇ ਗ਼ੈਰ-ਕਾਨੂੰਨੀ ਕੰਮ-ਕਾਜ ਵਿਚ ਸਭ ਤੋਂ ਵੱਡੀ ਸੌਖ ਸਮੱਗਲਰਾਂ ਲਈ ਇਹ ਆ ਰਹੀ ਹੈ ਕਿ ਇਸ ਵਿਚ ਫੜੇ ਜਾਣ ਦੇ ਚਾਂਸ ਬਹੁਤ ਘੱਟ ਹੁੰਦੇ ਹਨ।  ਦੂਜੇ ਰਾਜਾਂ ਤੋਂ ਆਏ ਹੋਏ ਮਾਲ 'ਤੇ ਜਿਥੇ ਸਟੇਟ ਤੇ ਨੈਸ਼ਨਲ ਹਾਈਵੇ 'ਤੇ ਵੱਡੀ ਗਿਣਤੀ ਵਿਚ ਨਾਕੇ, ਟੋਲ ਬੈਰੀਅਰ, ਪੁਲਸ, ਮੋਬਾਇਲ ਵਿੰਗ, ਐਕਸਾਈਜ਼ ਆਦਿ ਕਈ ਵਿਭਾਗਾਂ ਦਾ ਜਾਲ ਫੈਲਿਆ ਹੁੰਦਾ ਹੈ, ਉਥੇ ਹੀ ਮੁਖਬਰੀ ਦਾ ਤੰਤਰ ਵੀ ਜ਼ਿਆਦਾ ਸਰਗਰਮ ਹੈ ਅਤੇ ਵਾਹਨ ਦੇ ਨੰਬਰ ਦੀ ਸ਼ਨਾਖਤ ਕਰਨ ਤੋਂ ਬਾਅਦ ਵਾਹਨ ਨੂੰ ਸੁਰੱਖਿਅਤ ਸਥਾਨ 'ਤੇ ਲਿਜਾਣਾ ਮੁਸ਼ਕਿਲ ਹੋ ਜਾਂਦਾ ਹੈ। ਦੂਜੇ ਰਾਜ ਦੇ ਸਮੱਗਲਰਾਂ ਨੂੰ ਇਕ ਵੱਡੀ ਮੁਸ਼ਕਿਲ ਸੀ. ਸੀ. ਟੀ. ਵੀ. ਕੈਮਰਿਆਂ ਦੀ ਹੁੰਦੀ ਹੈ, ਜਿਸ ਤੋਂ ਬਚ-ਬਚਾ ਕੇ ਚੱਲਣਾ ਪੈਂਦਾ ਹੈ। ਦੂਜੇ ਪਾਸੇ ਇੰਟਰ-ਡਿਸਟ੍ਰਿਕਟ ਸਮੱਗਲਿੰਗ 'ਚ ਇਕ ਜ਼ਿਲੇ ਤੋਂ ਦੂਜੇ ਜ਼ਿਲੇ 'ਚ ਲਿਜਾਣ ਲਈ ਮੁੱਖ ਮਾਰਗਾਂ ਦੀ ਲੋੜ ਹੀ ਨਹੀਂ ਹੁੰਦੀ। ਸਾਈਡ ਲਾਈਨਾਂ, ਪਗਡੰਡੀਆਂ, ਛੋਟੀਆਂ ਸੜਕਾਂ, ਨਹਿਰਾਂ ਤੇ ਪੁਲਾਂ ਦੇ ਕੰਢੇ-ਕੰਢੇ ਚੋਰ ਰਸਤੇ, ਕੱਚੇ ਅਤੇ ਪੇਂਡੂ ਰਸਤੇ, ਰਾਤ ਦੇ ਸਮੇਂ ਵਿਭਾਗ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਦਿੰਦੇ ਹਨ, ਜਿਸ ਦਾ ਸਮੱਗਲਰ ਮੁਨਾਫ਼ਾ ਉਠਾ ਜਾਂਦੇ ਹਨ ਅਤੇ ਅਜਿਹੇ ਜੋਖਮ ਭਰੇ ਸਥਾਨਾਂ 'ਤੇ ਵੱਡੀ ਗਿਣਤੀ ਵਿਚ ਵਿਭਾਗੀ ਅਧਿਕਾਰੀਆਂ ਤੇ ਪੁਲਸ ਫੋਰਸ ਦੀ ਲੋੜ ਹੁੰਦੀ ਹੈ ਕਿਉਂਕਿ ਉਜਾੜ ਥਾਵਾਂ 'ਤੇ ਕਈ ਵਾਰ ਗ਼ੈਰ-ਕਾਨੂੰਨੀ ਧੰਦੇਬਾਜ਼ ਵਿਭਾਗ 'ਤੇ ਹਮਲਾਵਰ ਵੀ ਹੋ ਜਾਂਦੇ ਹਨ, ਜੋ ਕਿ ਵਿਭਾਗ ਲਈ ਇਕ ਵੱਡੀ ਚੁਣੌਤੀ ਹੈ।  

ਸਹਾਇਕ ਕਮਿਸ਼ਨਰ ਮੋਬਾਇਲ ਵਿੰਗ ਅੰਮ੍ਰਿਤਸਰ-2 : ਪ੍ਰਮੋਦ ਸਿੰਘ ਪਰਮਾਰ
ਵਿਭਾਗ ਦੀਆਂ ਟੀਮਾਂ ਇਨ੍ਹਾਂ ਸਮੱਗਲਰਾਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਨ, ਰਾਤ ਦੇ ਸਮੇਂ ਨਾਕਾਬੰਦੀ ਕੀਤੀ ਜਾਂਦੀ ਹੈ ਤਾਂ ਕਿ ਇੰਟਰ-ਡਿਸਟ੍ਰਿਕਟ ਤੱਕ ਸਮੱਗਲਿੰਗ 'ਤੇ ਸਖਤੀ ਨਾਲ ਨਜਿੱਠਿਆ ਜਾ ਸਕੇ।


Baljeet Kaur

Content Editor

Related News