ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਟੌਹੜਾ ਦੀ ਤਰ੍ਹਾਂ ਬਾਬਾ ਬੋਹੜ ਬਣਨ: ਖ਼ਾਲਸਾ

09/29/2020 1:52:47 PM

ਅੰਮ੍ਰਿਤਸਰ (ਅਨਜਾਣ) : ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਾਂਗ ਬਾਬਾ ਬੋਹੜ ਬਨਣ ਨਾ ਕੇ ਬਾਦਲਾਂ ਦੇ ਗੁਲਾਮ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ਼ ਪਾਰਟੀ ਦੇ ਪੰਜਾਬ ਧਾਰਮਿਕ ਵਿੰਗ ਦੇ ਪ੍ਰਧਾਨ ਜਗਜੋਤ ਸਿੰਘ ਖ਼ਾਲਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਖ਼ਾਲਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਰਵਉੱਚ ਸੰਸਥਾ ਹੈ ਤੇ ਇਸ ਤੋਂ ਸਿੱਖ ਕੌਮ ਨੂੰ ਕੁਝ ਆਸਾਂ ਉਮੀਦਾਂ ਨੇ ਜਿਨ੍ਹਾਂ 'ਤੇ ਮੌਜੂਦਾ ਨਿਜ਼ਾਮ ਨੇ ਬਾਦਲਾਂ ਦੇ ਹੱਥ ਠੋਕੇ ਬਣ ਕੇ ਸਭ ਆਸਾਂ 'ਤੇ ਪਾਣੀ ਫੇਰ ਦਿੱਤਾ ਹੈ। 

ਇਹ ਵੀ ਪੜ੍ਹੋ : ਵਿਆਹੁਤਾ ਪ੍ਰੇਮਿਕਾ ਦਾ ਕਤਲ ਕਰਕੇ ਝਾੜੀਆਂ 'ਚ ਸੁੱਟੀ ਲਾਸ਼, ਦਿਲ ਨੂੰ ਦਹਿਲਾ ਦੇਵੇਗਾ ਪ੍ਰੇਮੀ ਦਾ ਕਬੂਲਨਾਮਾ

ਉਨ੍ਹਾਂ ਕਿਹਾ ਕਿ ਭਾਈ ਗੋਬਿੰਦ ਸਿੰਘ ਲੌਂਗੋਵਾਲ ਆਪਣੀ ਕੁਰਸੀ ਨੂੰ ਬਚਾਉਣ ਖ਼ਾਤਰ ਬਾਦਲਾਂ ਦੀ ਜੀ ਹਜ਼ੂਰੀ ਕਰਨ ਦੀ ਬਜਾਏ ਮਾਇਆ ਜਾਲ 'ਚੋਂ ਬਾਹਰ ਨਿਕਲਣ ਤੇ ਖ਼ਾਲਸਾ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਹਿਸਾਬ ਦੇ ਕੇ ਤੇ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਦਿਵਾ ਕੇ ਗੁਰੂ ਪਾਤਸ਼ਾਹ ਦੇ ਸਨਮੁੱਖ ਆਪਾ ਸਮਰਪਣ ਕਰਨ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ 'ਚ ਚਾਹੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਹੋਵੇ ਜਾਂ ਫੇਰ ਸ਼੍ਰੋਮਣੀ ਕਮੇਟੀ ਪ੍ਰਧਾਨ ਸਭ ਆਪੋ-ਆਪਣੇ ਅਹੁਦੇ ਬਚਾਉਣ ਲਈ ਜ਼ਿਆਦਾ ਮਸਰੂਫ਼ ਹਨ। ਕੋਈ ਵੀ ਨਿਧੱੜਕ ਹੋ ਕੇ ਫ਼ੈਸਲਾ ਲੈਣ ਦੇ ਅਸਮਰੱਥ ਹੈ। ਜਿੰਨੀ ਦੇਰ ਇਹ ਦੋਵੇਂ ਅਹੁਦੇਦਾਰ ਬਾਦਲਾਂ ਦਾ ਪੱਲਾ ਛੱਡ ਗੁਰੂ ਸਾਹਿਬ ਦੇ ਲੜ੍ਹ ਲੱਗ ਆਪਾ ਭਾਵ ਸਮਰਪਿਤ ਕਰਕੇ ਸਹੀ ਫ਼ੈਸਲੇ ਨਹੀਂ ਲੈਣਗੇ ਕੌਮ ਕੁਰਾਹੇ ਪਈ ਰਹੇਗੀ। 

ਇਹ ਵੀ ਪੜ੍ਹੋ : ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼, ਨਾਬਾਲਗ ਕੁੜੀਆਂ ਸਮੇਤ 11 ਨੂੰ ਪੁਲਸ ਨੇ ਰੰਗੇ ਹੱਥੀਂ ਕੀਤਾ ਕਾਬੂ


Baljeet Kaur

Content Editor

Related News