ਗੁੰਡਾਗਰਦੀ ਦਾ ਨੰਗਾ-ਨਾਚ : ਪਤੀ-ਪਤਨੀ ਨੇ ਸ਼ਰੇਆਮ ਗੁਆਂਢਣ ਦੀ ਕੀਤੀ ਕੁੱਟਮਾਰ

Saturday, Oct 17, 2020 - 12:34 PM (IST)

ਗੁੰਡਾਗਰਦੀ ਦਾ ਨੰਗਾ-ਨਾਚ : ਪਤੀ-ਪਤਨੀ ਨੇ ਸ਼ਰੇਆਮ ਗੁਆਂਢਣ ਦੀ ਕੀਤੀ ਕੁੱਟਮਾਰ

ਅੰਮ੍ਰਿਤਸਰ (ਅਨਜਾਣ) : ਸ਼ਹੀਦ ਊਧਰ ਸਿੰਘ ਨਗਰ ਗਲੀ ਨੰ. 4 ਵਿਚ ਗੁੰਡਾਗਰਦੀ  ਦਾ ਨੰਗਾ ਨਾਚ ਹੋਇਆ ਜਦੋਂ ਸ਼ਰੇਆਮ ਪਤੀ-ਪਤਨੀ ਵੱਲੋਂ ਗੁਆਂਢਣ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਸਾਰੀ ਘਟਨਾ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ। ਪੀੜਤਾ ਦੇ ਪਤੀ ਅਤੇ ਯੈਸਪ੍ਰੀਤ ਕੌਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਨਿੱਜੀ ਰੰਜਿਸ਼ ਕਾਰਣ ਉਸਦੀ ਗੁਆਂਢਣ, ਉਸਦੇ ਪਤੀ ਅਤੇ ਦੋ ਹੋਰ ਵਿਅਕਤੀਆਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ।

ਇਹ ਵੀ ਪੜ੍ਹੋ : ਹੈਵਾਨੀਅਤ ਦੀਆਂ ਹੱਦਾਂ ਪਾਰ : ਨਾਬਾਲਗਾ ਨੂੰ ਬੰਦੀ ਬਣਾ ਲਗਾਤਾਰ 4 ਦਿਨ ਹਵਸ ਮਿਟਾਉਂਦੇ ਰਹੇ ਹੈਵਾਨ

ਉਸ ਨੇ ਨਾਮੋਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਸਵੇਰੇ 11:30 ਵਜੇ ਵਾਪਰੀ ਇਸ ਘਟਨਾ ਦੇ ਦੋਸ਼ੀਆਂ ਨੂੰ ਪੁਲਸ ਸ਼ਾਮ ਤਕ ਵੀ ਹਿਰਾਸਤ 'ਚ ਨਹੀਂ ਲੈ ਸਕੀ ਅਤੇ ਉਹ ਸ਼ਰੇਆਮ ਘੁੰਮਦੇ ਰਹੇ। ਦੂਜੇ ਪਾਸੇ ਸਿਵਲ ਹਸਪਤਾਲ ਵਿਖੇ ਪਹੁੰਚੀ ਜ਼ਖ਼ਮੀ ਔਰਤ ਨੂੰ ਕੁਝ ਦਵਾਈਆਂ ਦਿੰਦਿਆਂ ਇਹ ਕਹਿ ਕੇ ਵਾਪਸ ਭੇਜ ਦਿੱਤਾ ਗਿਆ ਕਿ ਛੁੱਟੀ ਵਾਲੇ ਦਿਨ ਕੋਈ ਵੀ ਡੈਂਟਲ ਡਾਕਟਰ ਇੱਥੇ ਮੌਜੂਦ ਨਹੀਂ ਹੈ ਅਤੇ ਉਹ ਸੋਮਵਾਰ ਦੁਬਾਰਾ ਇਲਾਜ ਕਰਵਾਉਣ ਲਈ ਆਉਣ। ਪੀੜਤਾ ਨੇ ਆਪਣੀ ਅਤੇ ਪਰਿਵਾਰ ਦੀ ਜਾਨ-ਮਾਲ ਦੀ ਰਾਖੀ ਦੀ ਗੁਹਾਰ ਲਾਈ।

ਇਹ ਵੀ ਪੜ੍ਹੋ : ਵਿਦਿਅਕ ਖੇਤਰ ਦੀ ਕ੍ਰਾਂਤੀਕਾਰੀ ਸ਼ਖ਼ਸੀਅਤ ਸਰ ਸਯਦ ਅਹਿਮਦ ਖਾਨ

ਥਾਣਾ ਬੀ-ਡਵੀਜ਼ਨ ਦੇ ਮੁਨਸ਼ੀ ਗੁਰਦੇਵ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਨਗਰ ਚੌਕੀ ਦੇ ਇੰਚਾਰਜ ਸ਼ਾਮ ਸੁੰਦਰ ਕਿਸੇ ਹੋਰ ਮਾਮਲੇ ਵਿਚ ਵਿਅਸਥ ਹਨ ਅਤੇ ਜਦੋਂ ਵੀ ਉਹ ਫ੍ਰੀ ਹੋਣਗੇ ਤਾਂ ਉਨ੍ਹਾਂ ਨੂੰ ਕਾਰਵਾਈ ਲਈ ਦਰਖਾਸਤ ਦੇ ਦਿੱਤੀ ਜਾਵੇਗੀ। ਜਦੋਂ ਸ਼ਾਮ 4 :30 ਵਜੇ ਸ਼ਾਮ ਸੁੰਦਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜੇ ਵੀ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ।

ਇਹ ਵੀ ਪੜ੍ਹੋ : ਪ੍ਰਾਈਵੇਟ ਜਗ੍ਹਾ 'ਤੇ ਨਿਗਮ ਅਧਿਕਾਰੀਆਂ ਦਾ ਹੱਲਾ ਬੋਲਣਾ ਸਰਕਾਰੀ ਡਾਕਾ: ਸੁਰੇਸ਼ ਸ਼ਰਮਾ

ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਹਸਪਤਾਲ ਵਿਚ ਛੁੱਟੀ ਹੋਣ ਕਾਰਣ ਮੌਕੇ ਦੇ ਡਾਕਟਰ ਨੇ ਪੀੜਤ ਨੂੰ ਸੋਮਵਾਰ ਤਕ ਇੰਤਜ਼ਾਰ ਕਰਨ ਲਈ ਕਿਹਾ ਹੈ। ਪੀੜਤਾ ਉੱਥੇ ਡਾਕਟਰ ਨੂੰ ਮਿਲ ਲਏ, ਇਲਾਜ਼ ਜ਼ਰੂਰ ਮੁਹੱਈਆ ਕਰਵਾਇਆ ਜਾਵੇਗਾ।ਇਸ ਸਬੰਧੀ ਦੂਸਰੀ ਧਿਰ ਦੇ ਸੇਠੀ ਦੇ ਭਰਾ ਨੇ ਫੋਨ ਉਠਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਭਰਾ ਦੇ ਵੀ ਬਹੁਤ ਸੱਟਾਂ ਲੱਗੀਆਂ ਹਨ ਅਤੇ ਉਹ ਸਿਵਲ ਹਸਪਤਾਲ ਵਿਖੇ ਇਲਾਜ ਲਈ ਜਾ ਰਹੇ ਹਨ।


author

Baljeet Kaur

Content Editor

Related News