ਸਰਕਾਰੀ ਮੈਡੀਕਲ ਕਾਲਜ ਅੰਮਿ੍ਰਤਸਰ ’ਚ ਬਣਾਈ ਜਾਵੇਗੀ ਰੈਬੀਜ਼ ਡਾਇਗਨਾਸਟਿਕ ਪ੍ਰਯੋਗਸ਼ਾਲਾ : ਸੋਨੀ
Saturday, Dec 26, 2020 - 02:18 PM (IST)
ਅੰਮਿ੍ਰਤਸਰ (ਕਮਲ, ਦਲਜੀਤ): ਸਰਕਾਰੀ ਮੈਡੀਕਲ ਕਾਲਜ ਅੰਮਿ੍ਰਤਸਰ ਵਿਖੇ ਵਾਇਰਲ ਰਿਸਰਚ ਅਤੇ ਰੈਬੀਜ਼ ਡਾਇਗਨਾਸਟਿਕ ਪ੍ਰਯੋਗਸ਼ਾਲਾ ਬਣਾਈ ਜਾਵੇਗੀ। ਇਸ ਸਬੰਧੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਭਾਰਤ ਸਰਕਾਰ ਵਲੋਂ ਪ੍ਰਵਾਨਗੀ ਮਿਲ ਗਈ ਹੈ ਅਤੇ ਇਸ ਪ੍ਰਯੋਗਸ਼ਾਲਾ ’ਤੇ 25 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਸਬੰਧੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਪੰਜਾਬ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਇਸ ਪ੍ਰਯੋਗਸ਼ਾਲਾ ਨੂੰ ਸਥਾਪਤ ਕਰਨ ਲਈ ਜੁਨੈਟਿਕ ਰੋਗਾਂ ਦੀ ਰੋਕਥਾਮ ਅਤੇ ਕੋਟਰੋਲ ਤਹਿਤ ਪ੍ਰਾਜੈਕਟ ਸਬੰਧੀ ਮਤਾ ਭੇਜਿਆ ਗਿਆ ਸੀ, ਜਿਸ ਨੂੰ ਮਾਹਿਰਾਂ ਦੀ ਕਮੇਟੀ ਵਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਰਿਸ਼ਤਿਆਂ ’ਤੇ ਲੱਗਾ ਦਾਗ਼, ਗੁਰਦਾਸਪੁਰ ’ਚ ਹਵਸੀ ਨਾਨੇ ਨੇ ਨਾਬਾਲਗ ਦੋਹਤੀ ਨੂੰ ਕੀਤਾ ਗਰਭਵਤੀ
ਉਨ੍ਹਾਂ ਦੱਸਿਆ ਕਿ ਇਹ ਪਹਿਲੀ ਹਾਈਟੈੱਕ ਰੈਬੀਜ਼ ਡਾਇਗਨਾਸਟਿਕ ਪ੍ਰਯੋਗਸ਼ਾਲਾ ਹੋਵੇਗੀ, ਜਿਸ ’ਚ ਰੈਬੀਜ਼ ਬਾਰੇ ਖੋਜ ਅਤੇ ਜਾਂਚ ਦਾ ਕੰਮ ਕੀਤਾ ਜਾਵੇਗਾ। ਸੋਨੀ ਨੇ ਦੱਸਿਆ ਕਿ ਇਸ ਨਾਲ ਨਾ ਸਿਰਫ਼ ਪੰਜਾਬ ਦੇ ਲੋਕਾਂ ਨੂੰ ਫ਼ਾਇਦਾ ਹੋਵੇਗਾ, ਬਲਕਿ ਗੁਆਂਢੀ ਸੂਬਿਆਂ ਦੇ ਲੋਕ ਵੀ ਇਸ ਦਾ ਫ਼ਾਇਦਾ ਲੈ ਸਕਣਗੇ। ਮੈਡੀਕਲ ਕਾਲਜ ਦੇ ਪਿ੍ਰੰਸੀਪਲ ਰਜੀਵ ਦੇਵਗਨ ਨੇ ਦੱਸਿਆ ਕਿ ਪ੍ਰਯੋਗਸ਼ਾਲਾ ਦੇ ਸਥਾਪਤ ਹੋਣ ਨਾਲ ਵੱਡੀ ਗਿਣਤੀ ’ਚ ਅਜਾਂਈ ਜਾਣ ਵਾਲੀਆਂ ਜਾਨਾਂ ਨੂੰ ਬਚਾਇਆ ਜਾ ਸਕੇਗਾ।
ਇਹ ਵੀ ਪੜ੍ਹੋ : ਪੰਜਾਬ 2020 ਦੀਆਂ ਦੁਖਦਾਇਕ ਘਟਨਾਵਾਂ: ਜਿਨ੍ਹਾਂ ’ਚ ਪੂਰੇ ਪਰਿਵਾਰਕ ਮੈਂਬਰਾਂ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ