ਡਾ. ਸ਼ਿਵਾਂਗੀ ਦੇ ਘਰ ਲੁੱਟਮਾਰ ਦਾ ਮਾਮਲਾ ਸੁਲਝਿਆ, ਨੌਕਰਾਣੀ ਹੀ ਨਿਕਲੀ ‘ਡਕੈਤ’

01/13/2021 4:53:03 PM

ਅੰਮ੍ਰਿਤਸਰ (ਸੰਜੀਵ) : ਅੰਮ੍ਰਿਤਸਰ ਦੇ ਪਾਸ਼ ਖੇਤਰ ਲਾਰੈਂਸ ਰੋਡ ’ਤੇ ਸਥਿਤ ਡਾ. ਸ਼ਿਵਾਂਗੀ ਅਰੋਡ਼ਾ ਦੇ ਘਰ ਹੋਈ ਡਕੈਤੀ ਦੇ ਮਾਮਲੇ ਨੂੰ ਜ਼ਿਲਾ ਪੁਲਸ ਨੇ ਸੁਲਝਾ ਲਿਆ ਹੈ। ਘਰ ਦੀ ਭੇਤੀ ਨੌਕਰਾਣੀ ਦਲਜੀਤ ਕੌਰ ਉਰਫ ਵਿੱਕੀ ਨੇ ਖਾਕਾ ਤਿਆਰ ਕਰ ਕੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਸ ਨੇ ਦਲਜੀਤ ਕੌਰ ਦੇ ਨਾਲ ਉਸਦੇ ਹੋਰ ਸਾਥੀਆਂ ਦਵਿੰਦਰ ਕੌਰ ਦੇਵੀ , ਸ਼ੰਮੀ ਉਰਫ ਅਮਨ ਉਰਫ ਅੰਮੂ ਵਾਸੀ ਗਲੀ ਤੇਜਾ ਵਾਲੀ ਇਸਲਾਮਾਬਾਦ ਅਤੇ ਗੁਰਪ੍ਰੀਤ ਸਿੰਘ ਉਰਫ ਫਤਿਹ ਵਾਸੀ ਸੇਵਾ ਨਗਰ ਰਾਮਤੀਰਥ ਰੋਡ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਉਨ੍ਹਾਂ ਦੇ ਕਬਜ਼ੇ ’ਚੋਂ 12 ਬੋਰ ਦਾ ਦੇਸੀ ਕੱਟਾ ਅਤੇ 65 ਹਜ਼ਾਰ ਰੁਪਏ ਬਰਾਮਦ ਕੀਤੇ। ਥਾਣਾ ਸਿਵਲ ਲਾਈਨ ਦੀ ਪੁਲਸ ਨੇ ਮੁਲਜ਼ਮਾਂ ਵਿਰੁੱਧ ਦਰਜ ਕੀਤੇ ਗਏ ਮਾਮਲੇ ਵਿਚ ਉਨ੍ਹਾਂ ਦੀਆਂ ਗ੍ਰਿਫਤਾਰੀਆਂ ਪਾ ਕੇ ਉਨ੍ਹਾਂ ਨੂੰ ਜਾਂਚ ਲਈ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ’ਤੇ ਦੋ ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਹੈ। ਇਹ ਖੁਲਾਸਾ ਅੱਜ ਡੀ. ਸੀ. ਪੀ. ਇਨਵੈਸਟੀਗੇਸ਼ਨ ਮੁਖਵਿੰਦਰ ਸਿੰਘ ਭੁੱਲਰ ਨੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ, ਜਿਨ੍ਹਾਂ ਨਾਲ ਏ . ਡੀ . ਸੀ . ਪੀ . ਸੰਦੀਪ ਮਲਿਕ ਅਤੇ ਥਾਣਾ ਮੁਖੀ ਇੰਸਪੈਕਟਰ ਸ਼ਿਵਦਰਸ਼ਨ ਸਿੰਘ ਵੀ ਸਨ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਨਵਜੋਤ ਸਿੱਧੂ ਨੇ ਕੀਤਾ ਟਵੀਟ, ਕਿਹਾ ‘ਇਨਸਾਫ਼ ਤਾਂ ਅਗਲੇ ਜਨਮ ’ਚ ਮਿਲੇਗਾ’

ਡੀ. ਸੀ. ਪੀ . ਭੁੱਲਰ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਪੁਲਸ ਦੇ ਹੱਥ ਸੀ . ਸੀ . ਟੀ . ਵੀ . ਫੁਟੇਜ ਅਤੇ ਸੁਰਾਗ ਲੱਗੇ ਸਨ, ਜਿਨ੍ਹਾਂ ’ਤੇ ਚੱਲ ਰਹੀ ਟੈਕਨੀਕਲ ਜਾਂਚ ਤੋਂ ਬਾਅਦ ਪੁਲਸ ਟੀਮਾਂ ਮੁਲਜ਼ਮਾਂ ਨੂੰ ਗÇ੍ਰਫਤਾਰ ਕਰ ਸਕੀਆਂ। ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਦਲਜੀਤ ਕੌਰ ਵਿੱਕੀ ਡਾ. ਸ਼ਿਵਾਂਗੀ ਦੇ ਘਰ ਨੌਕਰਾਣੀ ਸੀ ਅਤੇ ਉਹ ਘਰ ਦਾ ਪੂਰਾ ਭੇਤ ਜਾਣਦੀ ਸੀ , ਜਿਸ ਨੇ ਆਪਣੇ ਪਤੀ ਦਿਲਦਾਰ ਸਿੰਘ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਡਕੈਤੀ ਦੀ ਯੋਜਨਾ ਬਣਾਈ ਅਤੇ 6 ਜਨਵਰੀ ਦੀ ਸ਼ਾਮ ਉਸਨੂੰ ਅੰਜਾਮ ਦੇ ਦਿੱਤਾ।

ਇਹ ਵੀ ਪੜ੍ਹੋ : ਭਾਜਪਾ ਦੀਆਂ ਗੱਡੀਆਂ ਤੋਂ ਉਤਾਰੀਆਂ ਗਈਆਂ ਝੰਡੀਆਂ ’ਤੇ ਸਿੱਧੂ ਦਾ ਟਵੀਟ, ਕਹੀ ਵੱਡੀ ਗੱਲ

ਮੁਲਜ਼ਮਾਂ ’ਤੇ ਦਰਜ ਮਾਮਲੇ
- ਦਵਿੰਦਰ ਕੌਰ ਵਿਰੁੱਧ ਥਾਣਾ ਜੈਤੋ ਫਰੀਦਕੋਟ ਵਿਚ ਜਨਵਰੀ 2018 ਵਿਚ ਡਕੈਤੀ ਅਤੇ ਆਰਮਜ਼ ਐਕਟ ਦਾ ਮਾਮਲਾ , 22 ਜਨਵਰੀ 2018 ਨੂੰ ਜੈਤੋ ਵਿਚ ਹੀ ਐੱਨ. ਡੀ. ਪੀ. ਐੱਸ. ਐਕਟ ਦਾ ਮਾਮਲਾ, ਅਕਤੂਬਰ 2017 ਵਿਚ ਥਾਣਾ ਇਸਲਾਮਬਾਦ ਵਿਚ ਡਕੈਤੀ ਅਤੇ ਆਰਮਜ਼ ਐਕਟ ਦਾ ਮਾਮਲਾ ਦਰਜ ਹੈ ।
-ਸ਼ੰਮੀ ਕੁਮਾਰ ਵਿਰੁੱਧ ਥਾਣਾ ਇਸਲਾਮਾਬਾਦ ਵਿਚ ਨਵੰਬਰ 2018 ਵਿਚ ਅਤੇ ਅਗਸਤ 2019 ਵਿਚ ਐੱਨ. ਡੀ. ਪੀ. ਐੱਸ. ਐਕਟ ਦੇ ਮਾਮਲੇ ਦਰਜ ਹਨ। ਦੋਸ਼ੀਆਂ ਵੱਲੋਂ ਲੁੱਟੇ ਗਏ ਗਹਿਣਿਆਂ ਦੀ ਰਿਕਵਰੀ ਅਜੇ ਬਾਕੀ ਹੈ ।


Baljeet Kaur

Content Editor

Related News