ਕੋਟਲਾ ਵਾਸੀਆਂ ਨੇ ਡੀਪੂ ਹੋਲਡਰ ਖਿਲਾਫ ਕੀਤੀ ਨਾਅਰੇਬਾਜ਼ੀ

02/10/2020 5:05:19 PM

ਅੰਮ੍ਰਿਤਸਰ (ਗੁਰਪ੍ਰੀਤ) : ਅਕਾਲੀ ਦਲ ਸਰਕਾਰ ਵਲੋਂ ਪਿੰਡਾਂ 'ਚ ਨੀਲੇ ਕਾਰਡ 'ਤੇ ਜੋ ਆਟਾ-ਦਾਲ ਸਕੀਮ ਦਿੱਤੀ ਗਈ ਹੈ ਉਹ ਲੋਕਾਂ ਨੂੰ ਨਹੀਂ ਮਿਲ ਰਹੀ। ਇਸ ਦੇ ਵਿਰੋਧ 'ਚ ਅੱਜ ਪਿੰਡ ਕੋਟਲਾ ਵਾਸੀਆਂ ਡੀਪੂ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਡੀਪੂ ਹੋਲਡਰ 'ਤੇ ਦੋਸ਼ ਲਗਾਇਆ ਕਿਹਾ ਕਿ ਉਹ ਲੋਕਾਂ ਨੂੰ ਕਣਕ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਉਸ ਕੋਲੋਂ ਕਣਕ ਲੈਣ ਜਾਂਦੇ ਹਾਂ ਤਾਂ ਉਹ ਸਾਨੂੰ ਧਮਕੀਆਂ ਦਿੰਦਾ ਹੈ ਤੇ ਕਣਕ ਬਾਹਰ ਦੇ ਲੋਕਾਂ ਨੂੰ ਵੇਚ ਦਿੰਦਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਡੀਪੂ ਹੋਲਡਰ ਨੂੰ ਜਲਦ ਤੋਂ ਜਲਦ ਬਦਲਿਆਂ ਜਾਵੇ।

ਦੂਜੇ ਪਾਸੇ ਇਸ ਸਬੰਧੀ ਡੀਪੂ ਹੋਲਡਰ ਅਜੀਤ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਵਲੋਂ ਲਗਾਏ ਗਏ ਦੋਸ਼ ਗਲਤ ਹਨ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਸਮੇਂ 'ਤੇ ਕਣਕ ਮਿਲ ਰਹੀ ਹੈ। ਸਿਆਸੀ ਵਿਅਕਤੀ ਇਨ੍ਹਾਂ ਲੋਕਾਂ ਨੂੰ ਭੜਕਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪਿੰਡ ਵਾਸੀਆਂ ਨੂੰ ਕੋਈ ਸ਼ੱਕ ਹੈ ਤਾਂ ਉਹ ਜਾਂਚ ਕਰਵਾ ਸਕਦੇ ਹਨ।


Baljeet Kaur

Content Editor

Related News