ਬਾਦਲ ਪਰਿਵਾਰ ਲਈ ਕਿਸਾਨ ਪਿਆਰੇ ਨੇ ਕੇਂਦਰ ਦੀਆ ਵਜ਼ੀਰੀਆ ਨਹੀ : ਤਲਬੀਰ ਗਿੱਲ

09/18/2020 4:24:26 PM

ਅੰਮ੍ਰਿਤਸਰ (ਛੀਨਾ) : ਖੇਤੀ ਵਿਰੋਧੀ ਆਰਡੀਨੈਂਸ ਬਿੱਲਾਂ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਧਰਮਪਤਨੀ ਤੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਬਾਦਲ ਪਰਿਵਾਰ ਲਈ ਸੂਬੇ ਦੇ ਕਿਸਾਨ ਪਿਆਰੇ ਹਨ ਜਿੰਨਾ ਸਾਹਮਣੇ ਕੇਂਦਰ ਸਰਕਾਰ ਦੀਆ ਵਜ਼ੀਰੀਆ ਉਨ੍ਹਾਂ ਲਈ ਕੋਈ ਅਹਿਮੀਅਤ ਨਹੀਂ ਰੱਖਦੀਆ। ਇਹ ਵਿਚਾਰ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਅੱਜ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। 

ਇਹ ਵੀ ਪੜ੍ਹੋ : ਵੱਡੀ ਵਾਰਦਾਤ : ਐਕਟਿਵਾ ਦੀ ਟੱਕਰ ਦਾ ਬਦਲਾ ਲੈਣ ਲਈ ਰਾਸਤੇ 'ਚ ਰੋਕ ਨੌਜਵਾਨ ਦਾ ਵੱਢਿਆ ਗਲਾ

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਸਾਨਾ ਦੀ ਪਾਰਟੀ ਹੈ, ਜਿਸ ਨੇ ਹਮੇਸ਼ਾਂ ਹੀ ਕਿਸਾਨਾ ਦੀ ਤਰੱਕੀ ਤੇ ਖੁਸ਼ਹਾਲੀ ਵਾਸਤੇ ਅਹਿਮ ਯੋਜਨਾਵਾ ਲਾਗੂ ਕੀਤੀਆ ਅਤੇ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਨਾਲ ਨਿਵਾਜ਼ ਕੇ ਉਨ੍ਹਾ ਲਈ ਤਰੱਕੀਆਂ ਦੇ ਰਾਹ ਖੋਲ੍ਹੇ। ਗਿੱਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਭਾਜਪਾ ਨਾਲ ਭਾਵੇ ਨਹੂੰ ਮਾਸ ਜਿਹਾ ਡੂੰਗਾ ਰਿਸ਼ਤਾ ਰਿਹਾ ਹੈ ਪਰ ਕਿਸਾਨ ਵਿਰੋਧੀ ਆਰਡੀਨੈਂਸਾ ਦੇ ਮਾਮਲੇ 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਖ਼ਤ ਸਟੈਂਡ ਨੇ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਲਈ ਕਿਸਾਨਾਂ ਦੀ ਭਲਾਈ ਨਾਲੋਂ ਵੱਧ ਕੇ ਹੋਰ ਕੁਝ ਵੀ ਨਹੀਂ ਹੈ ਤੇ ਉਹ ਕਦੇ ਵੀ ਕਿਸਾਨਾ ਭਰਾਵਾਂ ਨਾਲ ਧੱਕਾ ਸਹਿਣ ਨਹੀਂ ਕਰਨਗੇ।

ਇਹ ਵੀ ਪੜ੍ਹੋ :  ਖੇਤੀ ਆਰਡੀਨੈਂਸ ਪਾਸ ਹੋਣ 'ਤੇ ਸੰਨੀ ਦਿਓਲ ਦਾ ਟਵੀਟ, ਕਹੀ ਇਹ ਵੱਡੀ ਗੱਲ


Baljeet Kaur

Content Editor

Related News