ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਬਰਾਮਦ ਹੋਇਆ 8 ਲੱਖ ਰੁਪਏ ਦਾ ਸੋਨਾ

06/08/2022 6:20:00 PM

ਅੰਮ੍ਰਿਤਸਰ (ਨੀਰਜ) - ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਵਿਖੇ ਪੁੱਜੇ ਇਕ ਯਾਤਰੀ ਦੀ ਹਵਾਈ ਅੱਡੇ 'ਤੇ ਤਾਇਨਾਤ ਕਸਟਮ ਦੇ ਸਟਾਫ਼ ਵਲੋਂ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਗਈ। ਜਾਂਚ ਪੜਤਾਲ ਕਰਨ ’ਤੇ ਯਾਤਰੀ ਦੇ ਕਬਜ਼ੇ ’ਚੋਂ 153 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ। ਬਰਾਮਦ ਸੋਨੇ ਦੀ ਬਾਜ਼ਾਰੀ ਕੀਮਤ 8 ਲੱਖ 07 ਹਜ਼ਾਰ 891 ਰੁਪਏ ਦੱਸੀ ਜਾ ਰਹੀ ਹੈ। ਏਅਰਪੋਰਟ ’ਤੇ ਤਾਇਨਾਤ ਕਸਟਮ ਵਿਭਾਦ ਦੇ ਸਟਾਫ਼ ਨੇ ਉਕਤ ਸੋਨੇ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਅਤੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।


rajwinder kaur

Content Editor

Related News